ਪਿੰਡ ਚੱਕ ਸ਼ਿੰਗਾਰ ਗਾਹ ਵਿਖੇ ਬਿਜਲੀ ਵਿਭਾਗ ਵੱਲੋਂ ਬਿੱਲ ਦੀ ਰਿਕਵਰੀ ਕਰਨ ਗਏ ਮੁਲਾਜ਼ਮਾਂ ਨੂੰ ਪਿੰਡ ਵਾਸੀਆਂ ਨੇ ਬਣਾਇਆ ਬੰਧਕ, ਕੀਤੀ ਮਾਰਕੁੱਟ

ਦੋ ਘੰਟਿਆਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਪੰਜਾਬ ਪੁਲਿਸ ਨੇ ਦਖ਼ਲ ਦੇ ਕੇ ਛੁਡਾਏ ਬਿਜਲੀ ਮੁਲਾਜ਼ਮ (Power Employees)

(ਸਤਪਾਲ ਥਿੰਦ) ਗੁਰੂਹਰਸਹਾਏ। ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਰੇਕ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਤਹਿਤ ਪਾਵਰਕੌਮ ਗੁਰੂਹਰਸਹਾਏ ਵੱਲੋਂ ਵੀ ਡਿਫਾਲਟਰ ਹੋਏ ਲੋਕਾਂ ਦੇ ਬਿੱਲ ਇਕੱਠੇ ਕੀਤੇ ਜਾ ਰਹੇ ਹਨ ਜਿਨ੍ਹਾਂ ਲੋਕਾਂ ਵਲੋਂ ਬਿੱਲ ਨਹੀਂ ਭਰੇ ਗਏ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਵੀ ਕੱਟੇ ਜਾ ਰਹੇ ਹਨ । ਇਸੇ ਕੜੀ ਤਹਿਤ ਅੱਜ ਦੁਪਹਿਰ ਬਾਅਦ ਪਾਵਰਕੌਮ ਦੇ ਮੁਲਾਜ਼ਮ ਅਧਿਕਾਰੀਆਂ ਸਮੇਤ ਪਿੰਡ ਚੱਕ ਸ਼ਿਗਾਰ ਗਾਹ ਪਹੁੰਚੇ ਜਿੱਥੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਬਿਜਲੀ ਮੁਲਾਜ਼ਮਾਂ (Power Employees) ਵਿੱਚ ਝੜਪ ਹੋ ਗਈ ।

ਝੜਪ ਇੰਨੀ ਵੱਧ ਗਈ ਕਿ ਦੋਵਾਂ ਧਿਰਾਂ ਵਿੱਚ ਲੜਾਈ ਵੱਧ ਕਾਰਨ ਦੋਵਾਂ ਧਿਰਾਂ ਦੇ ਲੋਕ ਜ਼ਖਮੀ ਹੋਏ ਹਨ ਜੋ ਕਿ ਹਪਸਤਾਲ ਵਿੱਚ ਜੇਰੇ ਇਲਾਜ ਹਨ। ਇਸ ਮੌਕੇ ਬਿਜਲੀ ਵਿਭਾਗ ਵੱਲੋਂ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ। ਝੜਪ ਦੌਰਾਨ ਪਿੰਡ ਵਾਸੀਆਂ ਦੇ ਕੁਝ ਲੋਕ ਫੱਟੜ ਹੋਏ ਤੇ ਬਿਜਲੀ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ ਤੇ ਬਿਜਲੀ ਮੁਲਾਜ਼ਮਾਂ ਨੂੰ ਇੱਕ ਘਰ ਵਿੱਚ ਬੰਧਕ ਬਣਾਇਆ ਗਿਆ ਜਦੋਂ ਬੰਧਕ ਦੀ ਸੂਚਨਾ ਅੱਗ ਵਾਂਗ ਫੈਲੀ ਤਾਂ ਵੱਡੀ ਤਾਦਾਦ ਵਿਚ ਥਾਣਾ ਗੁਰੂਹਰਸਹਾਏ, ਲੱਖੋ ਕੇ ਬਹਿਰਾਮ ਅਤੇ ਫਿਰੋਜ਼ਪੁਰ ਦੀ ਪੁਲਿਸ ਪਾਰਟੀ ਨਾਲ ਡੀਐਸਪੀ ਅਰੁਣ ਮੁੰਡਨ ਦੀ ਅਗਵਾਈ ਵਿੱਚ ਘਟਨਾ ਸਥਾਨ ‘ਤੇ ਪੁੱਜੀ ।

ਬਿਜਲੀ ਮੁਲਾਜ਼ਮਾਂ ਨੂੰ ਕਈ ਘੰਟਿਆਂ ਤੱਕ ਕਮਰੇ ’ਚ ਰੋਕ ਕੇ ਰੱਖਿਆ

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਿਜਲੀ ਬੋਰਡ ਦੇ ਜੇਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਅਧਿਕਾਰੀਆਂ ਅਤੇ ਹੋਰ ਮੁਲਾਜ਼ਮਾਂ ਸਮੇਤ ਇਸ ਪਿੰਡ ਪਹੁੰਚੇ ਸਨ ਜਦੋਂ ਮੀਟਰ ਉਤਾਰ ਰਹੇ ਸਨ ਤਾਂ ਪਿੰਡ ਵਾਸੀਆਂ ਨੇ ਗੁਰਦੁਆਰਾ ਦੇ ਸਪੀਕਰ ਵਿੱਚ ਅਨਾਊਂਸਮੈਂਟ ਕਰ ਦਿੱਤੀ ਸੀ । ਬਿਜਲੀ ਮੁਲਾਜ਼ਮਾਂ ਨੇ ਦੱਸਿਆ ਕਿ ਪਿੰਡ ਵਾਸੀ ਅਤੇ ਕਈ ਹੋਰ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਘਟਨਾ ਸਥਾਨ ‘ਤੇ ਪੁੱਜ ਗਏ ਤੇ ਸਾਡੇ ਨਾਲ ਮਾਰਕੁੱਟ ਕੀਤੀ ਤੇ ਸਾਨੂੰ ਇੱਕ ਕਮਰੇ ਵਿੱਚ ਕਈ ਘੰਟਿਆਂ ਤੱਕ ਬੰਧਕ ਬਣਾਇਆ ਗਿਆ। ਜਿਸ ਦੀ ਸੂਚਨਾ ਅਸੀਂ ਆਪਣੇ ਉੱਚ ਅਫ਼ਸਰ ਅਧਿਕਾਰੀਆਂ ਐਕਸ਼ਨ ਅਤੇ ਐਸੀ ਤੱਕ ਪਹੁੰਚਾ ਦਿੱਤੀ ਜਿਨ੍ਹਾਂ ਦੇ ਕਹਿਣ ’ਤੇ ਹੁਣ ਮੌਕੇ ‘ਤੇ ਪੁਲਿਸ ਪਾਰਟੀ ਪਹੁੰਚੀ ਹੈ। ਜਦੋਂ ਇਸ ਸਬੰਧੀ ਬਿਜਲੀ ਬੋਰਡ ਦੇ ਐਸਡੀਓ ਰਮੇਸ਼ ਮੱਕੜ੍ ਨਾਲ ਘਟਨਾ ਸਥਾਨ ‘ਤੇ ਹੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦ‍ਾਇਤਾ ਅਨੁਸਾਰ ਜੋ ਡਿਫ਼ਾਲਟਰ ਲੋਕ ਹਨ ਉਨ੍ਹਾਂ ਦੇ ਮੀਟਰ ਉਤਾਰੇ ਜਾ ਰਹੇ ਹਨ।

gurharsahaਅੱਜ ਪੂਰੀ ਟੀਮ ਇੱਥੇ ਪਹੁੰਚੀ ਤੇ ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਗਿਆ ਤੇ ਪਿੰਡ ਵਾਸੀਆਂ ਨੇ ਇੱਕਠੇ ਹੋ ਕੇ ਸਾਡੇ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਤੇ ਜਾਣ ਬਚਾਉਣ ਲਈ ਪਿੰਡ ਦੇ ਇੱਕ ਘਰ ਵਿੱਚ ਜਾ ਲੁਕੇ ਤੇ ਉੱਚ ਅਧਿਕਾਰੀਆਂ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਾਡੇ ਸਾਥੀਆਂ ਨੂੰ ਛਡਾਇਆ ਹੈ।

ਉਨ੍ਹਾਂ ਮੰਗ ਕੀਤੀ ਕਿ ਦੂਸਰੀ ਧਿਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇ। ਦੂਸਰੇ ਪਾਸੇ ਜਦ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਅਤੇ ਪਿੰਡ ਦੇ ਨੌਜਵਾਨ ਆਗੂਆ ਨੇ ਦੱਸਿਆ ਕਿ ਬਿਜਲੀ ਬੋਰਡ ਦੇ ਕਰਮਚਾਰੀ ਤਿੰਨ ਚਾਰ ਗੱਡੀਆਂ ਭਰ ਕੇ ਗੁੰਡੇ ਲੈ ਕੇ ਆਏ ਸਨ ਜਿਨ੍ਹਾਂ ਨੇ ਪਿੰਡ ਵਿੱਚ ਆ ਕੇ ਧੱਕੇ ਨਾਲ ਮੀਟਰ ਉਤਾਰ ਕੇ ਗੁੰਡਾਗਰਦੀ ਕੀਤੀ ਇਸ ਗੱਲ ਨੂੰ ਲੈ ਕੇ ਤਕਰਾਰ ਵਧ ਗਈ ਅਤੇ ਪਿੰਡ ਵਾਸੀਆਂ ਤੇ ਬਿਜਲੀ ਮੁਲਾਜ਼ਮਾਂ ਵਿੱਚ ਝੜਪ ਹੋਈ ਜਿਸ ਦੌਰਾਨ ਸਾਢੇ ਤਿੰਨ ਬੰਦੇ ਜ਼ਖ਼ਮੀ ਹੋਏ ਹਨ ਜਿਸ ਵਿੱਚ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਜਿਸ ਨੂੰ ਫ਼ਰੀਦਕੋਟ ਰੈਫਰ ਕੀਤਾ ਗਿਆ ਹੈ।

pwoercoms

ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇੰਸਾਫ਼ ਨਾ ਮਿਲਿਆ ਧਰਨਾ ਪ੍ਰਦਰਸ਼ਨ ਵੀ ਕਰਾਂਗੇ । ਇਸ ਮੌਕੇ ਘਟਨਾ ਸਥਾਨ ‘ਤੇ ਪੁੱਜੇ ਡੀ ਐੱਸ ਪੀ ਅਰੁਣ ਮੁੰਡਨ ਨੇ ਦੱਸਿਆ ਕਿ ਇਸ ਪਿੰਡ ਵਿੱਚ ਬਿਜਲੀ ਮੁਲਾਜ਼ਮਾਂ ਅਤੇ ਪਿੰਡ ਵਾਸੀਆਂ ਜੋ ਆਪਣੇ ਆਪ ਨੂੰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਦੱਸਦੇ ਹਨ ਝੜਪ ਹੋਈ ਹੈ ਮੌਕੇ ‘ਤੇ ਪੁੱਜ ਕੇ ਬਿਜਲੀ ਮੁਲਾਜ਼ਮਾਂ ਨੂੰ ਛਡਾਇਆ ਗਿਆ ਹੈ ਦੋਵਾਂ ਧਿਰਾਂ ਦੇ ਬਿਆਨ ਕਲਮਬੱਧ ਕਰ ਲਏ ਹਨ ਜੋ ਕਾਰਵਾਈ ਹੋਏਗੀ ਉਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਜਿਕਰਯੋਗ ਹੈ ਕਿ ਜਿਹੜੇ ਬਿਜਲੀ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ ਹਨ ਉਨ੍ਹਾਂ ਨੂੰ ਗੁਰੂ ਹਰਸਹਾਏ ਸਿਵਲ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ ਜਿੱਥੇ ਉਹ ਜ਼ੇਰੇ ਇਲਾਜ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ