Breaking News

ਯੂਰਿਨ ਇਨਫੈਕਸ਼ਨ ਕਾਰਨ ਏਮਜ਼ ‘ਚ ਭਰਤੀ ਹਨ ਅਟਲ ਬਿਹਾਰੀ ਵਾਜਪੇਈ

Atal Bihari Vajpayee, Recruited, Urine Infection

ਨਵੀਂ ਦਿੱਲੀ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਕੱਲ੍ਹ ਤੋਂ ਦਿੱਲੀ ਦੇ ਏਮਜ਼ ‘ਚ ਭਰਤੀ ਹਨ। ਯੂਰਿਨ ‘ਚ ਇਨਫੈਕਸ਼ਨ ਕਾਰਨ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਉਹਨਾਂ ਦੀ ਹਾਲਤ ‘ਚ ਹੁਣ ਕਾਫ਼ੀ ਸੁਧਾਰ ਹੈ ਅਤੇ ਸਵੇਰੇ 9 ਵਜੇ ਦੇ ਕਰੀਬ ਉਹਨਾਂ ਦਾ ਮੈਡੀਕਲ ਬੁਲੇਟਿਨ ਫਿਰ ਜਾਰੀ ਕੀਤਾ ਜਾ ਸਕਦਾ ਹੈ। ਅਟਲ ਜੀ ਦੀ ਤਬੀਅਤ ਖਰਾਬ ਹੋਣ ਦੀ ਖਬਰ ਬਾਰੇ ਪਤਾ ਲਗਦੇ ਹੀ ਕੱਲ੍ਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਟਲ ਜੀ ਨੂੰ ਦੇਖਣ ਸਭ ਤੋਂ ਪਹਿਲਾਂ ਪਹੁੰਚੇ ਸਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬੀਜੇਪੀ ਪ੍ਰਧਾਨ ਅਮਿਤ ਸ਼ਾਹ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਲਾਲ ਕ੍ਰਿਸ਼ਨ ਅਡਵਾਨੀ ਉਹਨਾਂ ਨੂੰ ਮਿਲਣ ਲਈ ਏਮਜ਼ ਪਹੁੰਚੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top