ਪਿੰਡ ਦੀਵਾਨਾ ਦੀ ਪੰਚਾਇਤ ਅਤੇ ਆਪ ਵਿਧਾਇਕ ਦੇ ਗੰਨਮੈਨ ‘ਤੇ ਹਮਲਾ

0

ਪਾਰਕ ਸਬੰਧੀ ਹੋਏ ਝਗੜੇ ‘ਚ ਪਿੰਡ ਦੇ ਲੋਕਾਂ ਨੇ ਹੀ ਕੀਤਾ ਹਮਲਾ

ਤਪਾ (ਸੁਰਿੰਦਰ ਮਿੱਤਬ) ਨੇੜਲੇ ਪਿੰਡ ਦੀਵਾਨਾ ਵਿਖੇ ਗ੍ਰਾਮ ਪੰਚਾਇਤ ਦੇ ਸਰਪੰਚ, ਪੰਚ, ਮੋਹਤਬਾਂ ਸਣੇ ਆਪ ਵਿਧਾਇਕ ਪੰਡੋਰੀ ਦੇ ਗੰਨਮੈਨ ਨੂੰ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਪਿੰਡ ਅੰਦਰਲੇ ਪਾਰਕ ਸਬੰਧੀ ਹੋਏ ਝਗੜੇ ਕਾਰਨ ਪਥਰਾਅ ਕਰਕੇ ਗੰਭੀਰ ਰੂਪ ਵਿਚ ਜਖਮੀ ਕਰ ਦੇਣ ਦਾ ਸਮਾਚਾਰ ਹੈ।  ਜਖਮੀਆਂ ਨੂੰ ਇਲਾਜ ਲਈ ਤਪਾ ਸਬ ਡਵੀਜਨਲ ਹਸਪਤਾਲ ਅੰਦਰ ਭਰਤੀ ਕਰਵਾਇਆ ਗਿਆ ਹੈ

ਆਪ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਦੀ ਹਾਜਰੀ ਵਿੱਚ ਪਿੰਡ ਦੀਵਾਨਾ ਦੇ ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਤਪਾ ਹਸਪਤਾਲ ਵਿਖੇ ਜਖਮੀ ਹਾਲਤ ਵਿਚ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਨੂੰ ਸੁੰਦਰ ਅਤੇ ਪਿੰਡ ਵਾਸੀਆਂ ਦੇ ਟਹਿਲਣ ਲਈ ਪਿੰਡ ਦੀ ਇੱਕ ਉਜਾੜ ਥਾਂ ‘ਤੇ ਇੱਕ ਪਾਰਕ ਬਣਾਇਆ ਗਿਆ ਹੈ ਪਰ ਕਥਿਤ ਤੌਰ ‘ਤੇ ਪਿੰਡ ਦੇ ਕੁਝ ਵਿਅਕਤੀਆਂ ਨੂੰ ਇਸ ਲਈ ਇਤਰਾਜ ਸੀ ਕਿਉਂਕਿ ਉਕਤ ਥਾਂ ਉਪਰ ਕੁਝ ਨਸ਼ੇੜੀ ਕਿਸਮ ਦੇ ਲੋਕ ਬੈਠ ਕੇ ਨਸ਼ਾ ਕਰਦੇ ਸਨ ਤੇ ਆਨ੍ਹੇ ਬਹਾਨੇ ਪੰਚਾਇਤ ਨਾਲ ਖਹਿਬੜਦੇ ਰਹਿੰਦੇ ਹਨ

ਇਸ ਤਹਿਤ ਹੀ ਬੀਤੀ ਰਾਤ ਵੀ ਜਦ ਉਹ ਪਾਰਕ ਦੇ ਖੁੱਲ੍ਹਣ ਦੇ ਸਮੇਂ ਸਵੇਰ ਤੋਂ ਰਾਤ 9 ਵਜੇ ਬਿਜਲੀ ਦੀਆਂ ਬੱਤੀਆਂ ਬੁਝਾ ਕੇ ਜਾਣ ਲੱਗੇ ਤਦ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਜਾਣ ਬੁੱਝ ਕੇ ਉਨ੍ਹਾਂ ਨੂੰ ਬਿਜਲੀ ਦੀਆਂ ਬੱਤੀਆਂ ਗੁੱਲ ਨਾ ਕਰਨ ਲਈ ਕਿਹਾ ਅਤੇ ਤਕਰਾਰ ਬਾਜੀ ਕਰਨ ਲੱਗੇ ਜਿਸ ਉਪਰ ਰੋਕਣ ‘ਤੇ ਉਨ੍ਹਾਂ ਨੇ ਸਾਡੇ ਉਪਰ ਪਥਰਾਅ ਕਰ ਦਿੱਤਾ ਜਿਸ ਵਿਚ ਉਹ ਖੁਦ  (ਸਰਪੰਚ ਰਣਧੀਰ ਸਿੰਘ), ਸੁਖਵਿੰਦਰ ਸਿੰਘ ਪੰਚ, ਸੁਖਪਾਲ ਸਿੰਘ, ਗੁਰਤੇਜ ਸਿੰਘ ਪੁਲਿਸ ਮੁਲਾਜਮ ਸਣੇ ਇੱਕ ਹੋਰ ਵਿਅਕਤੀ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਬ ਡਵੀਜਨਲ ਹਸਪਤਾਲ ਤਪਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ

ਉਧਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਲੋਕਤੰਤਰ ਵਿਧੀ ਨਾਲ ਚੁਣੀਆਂ ਪੰਚਾਇਤਾਂ ਉਪਰ ਜੇਕਰ ਇੰਝ ਹੀ ਜਾਨਲੇਵਾ ਹਮਲੇ ਹੁੰਦੇ ਰਹੇ ਤਦ ਅੱਗੇ ਤੋਂ ਕਿਸੇ ਨੇ ਲੋਕ ਪੱਖੀ ਕੰਮਾਂ ਲਈ ਅੱਗੇ ਨਹੀਂ ਆਉਣਾ ਉਨ੍ਹਾਂ ਅੱਗੇ ਕਿਹਾ ਕਿ ਉਹ ਹਲਕੇ ਦੇ ਵਿਧਾਇਕ ਹੋਣ ਦੇ ਨਾਤੇ ਪਾਰਟੀਬਾਜੀ ਤੋਂ ਉਪਰ ਉਠ ਕੇ ਜਖਮੀਆਂ ਦਾ ਹਾਲ ਜਾਣਨ ਲਈ ਪੁੱਜੇ ਹਨ ਅਤੇ ਆਸ ਕਰਦੇ ਹਨ ਕਿ ਪੁਲਿਸ ਪ੍ਰਸਾਸਨ ਪੀੜਿਤ ਧਿਰ ਨੂੰ ਇਨਸਾਫ ਦੇਵੇਗਾ ਅਤੇ ਪੰਚਾਇਤ ਨਾਲ ਝਗੜਾ ਕਰਨ ਵਾਲੀ ਧਿਰ ਨਾਲ ਸਖਤੀ ਨਾਲ ਪੇਸ਼ ਆਵੇਗਾ ਤਾਂ ਜੋ ਅੱਗੇ ਤੋਂ ਕੋਈ ਵਿਅਕਤੀ ਅਜਿਹੀ ਹਿਮਾਕਤ ਨਾ ਕਰੇ ਖਬਰ ਲਿਖੇ ਜਾਣ ਤੱਕ ਜਖਮੀ ਸਰਪੰਚ ਦੇ ਸਿਰ ਅਤੇ ਹੋਰ ਕਈ ਸਰੀਰਕ ਅੰਗਾਂ ਉਪਰ ਪੱਟੀਆਂ ਬੰਨ੍ਹੀਆਂ ਹੋਈਆਂ ਸਨ

ਉਧਰ ਘਟਨਾ ਦੇ ਵਾਪਰਣ ਦਾ ਪਤਾ ਲੱਗਣ ਅਤੇ ਹਸਪਤਾਲ ਵਿੱਚ ਪੁੱਜੇ ਰੁੱਕੇ ‘ਤੇ ਰਣ ਸਿੰਘ ਸਹਾਇਕ ਥਾਣੇਦਾਰ ਥਾਣਾ ਟੱਲੇਵਾਲ ਨੇ ਦੱਸਿਆ ਕਿ ਪੀੜਿਤ ਧਿਰਾਂ ਦੇ ਬਿਆਨ ਲਏ ਜਾਣਗੇ ਬਿਆਨਾਂ ਦੇ ਆਧਾਰ ‘ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਅੱਗੇ ਦੱਸਿਆਂ ਕਿ ਲੜਾਈ ਵਿੱਚ ਦੂਜੀ ਧਿਰ ਦਾ ਵੀ ਇੱਕ ਵਿਅਕਤੀ ਜਖਮੀ ਹੋ ਗਿਆ ਹੈ, ਜੋ ਚੰਨਣਵਾਲ ਵਿਖੇ ਜੇਰੇ ਇਲਾਜ ਹੈ ਪੁਲਿਸ ਮਾਮਲੇ ਦੀ ਅਸਲ ਤਹਿ ਤੱਕ ਜਾਣਾ ਚਾਹੁੰਦੀ ਹੈ ਤਾਂ ਜੋ ਲੜਾਈ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।  ਇਸ ਮੌਕੇ ਜਸਵਿੰਦਰ ਸਿੰਘ ਚੱਠਾ, ਹਰਦੀਪ ਸਿੰਘ ਪੋਪਲ , ਮਨੀਸ ਕੁਮਾਰ ਆਦਿ ਆਪ ਵਲੰਟੀਅਰ ਵੀ ਹਾਜਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.