ਪੰਜਾਬ

ਆਈਏਐਚਐਫ ਦੇ ਪੰਜਾਬ ਪ੍ਰਧਾਨ ‘ਤੇ ਕਾਤਲਾਨਾ ਹਮਲਾ

ਲੰਬੀ,  (ਮੇਵਾ ਸਿੰਘ) ਸਮਾਜ ਸੇਵੀ ਸੰਸਥਾ ਇੰਡੀਅਨ ਐਸੋਸੀਏਸ਼ਨ ਹੈਲਥ ਐਂਡ ਫਿਟਨਿਸ ਦੇ ਪੰਜਾਬ ਪ੍ਰਧਾਨ ਰਾਜਵਿੰਦਰ ਸਿੰਘ ਪੰਨੀਵਾਲਾ ‘ਤੇ ਕੁਝ ਅਣਪਛਾਤਿਆਂ ਵੱਲੋਂ ਕਾਤਲਾਨਾ ਹਮਲਾ ਕਰ ਦਿੱਤਾ ਗਿਆ ਜਿਹਨਾਂ ਨੂੰ ਜ਼ਖਮੀ ਹਾਲਤ ‘ਚ ਸਰਕਾਰੀ ਹਸਪਤਾਲ ਆਲਮਵਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ
ਹਸਪਤਾਲ ‘ਚ ਦਾਖ਼ਲ  ਰਾਜਵਿੰਦਰ ਸਿੰਘ ਪੰਨੀਵਾਲਾ ਨੇ ਦੱਸਿਆ ਕਿ ਉਹ ਕਰੀਬ ਦੁਪਹਿਰ 1 ਵਜੇ ਵਿਰਕਖੇੜਾ-ਖਾਨੇ ਕੀ ਢਾਬ ਲਿੰਕ ਸੜਕ ‘ਤੇ ਆਪਣੀ ਇਨੋਵਾ ਕਾਰ ਨੰ: ਡੀਐਲ/4ਸੀ ਏਈ-5388 ‘ਤੇ ਸਵਾਰ ਆਪਣੇ ਪਿੰਡ ਖਾਨੇ ਕੀ ਢਾਬ ਤੋਂ ਮਲੋਟ ਸ਼ਹਿਰ ਵੱਲ ਨੂੰ ਆ ਰਹੇ ਸਨ, ਜਦੋਂ ਉਹ ਢਾਣੀਆਂ ਈਨਾਖੇੜਾ ਦੇ ਗੁਰਦੁਆਰਾ ਸਾਹਿਬ ਕੋਲ ਪਹੁੰਚੇ ਤਾਂ ਦੋ ਅਣਪਛਾਤੇ ਨੌਜਵਾਨ ਜੋ ਮੋਟਰਸਾਈਕਲ ‘ਤੇ ਸਵਾਰ ਸਨ ਤੇ ਚਿਹਰੇ ਢਕੇ ਹੋਏ ਸਨ, ਨੇ ਰਾਡਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ  ਉਨ੍ਹਾਂ ਦੀ ਕਿਸਮਤ ਚੰਗੀ ਕਿ ਇੱਕ ਕਾਰ ਅਚਾਨਕ ਉਸ ਲਿੰਕ ਸੜਕ ‘ਤੇ ਆ ਗਈ ਤੇ ਉਸ ਵਿੱਚ ਸਵਾਰ ਬੰਦਿਆਂ ਨੇ ਅਣਪਛਾਤੇ ਨੌਜਵਾਨਾਂ ਨੂੰ ਲਲਕਾਰਿਆ ਤਾਂ ਉਕਤ ਅਣਪਛਾਤੇ ਲੜਕੇ ਮੌਕੇ ਤੋਂ ਭੱਜ ਗਏ।
ਜਦ ਇਸ ਘਟਨਾ ਸਬੰਧੀ ਥਾਣਾ ਸਦਰ ਮਲੋਟ ਦੇ ਐਸ ਐਚ ਓ ਸ੍ਰ. ਗੁਰਮੇਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਉਕਤ ਘਟਨਾ ਦੀ ਜਾਂਚ ਪੜਤਾਲ ਕਰ ਰਹੇ ਹਾਂ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਮੌਕੇ ਤੋਂ ਫਰਾਰ ਬੱਸ ਡਰਾਇਵਰ ਖਿਲਾਫ 302 ਦਾ ਮਾਮਲਾ ਦਰਜ

ਪ੍ਰਸਿੱਧ ਖਬਰਾਂ

To Top