ਮਨੋਰੰਜਨ

ਗਿੱਪੀ ਗਰੇਵਾਲ ਦੇ ਟਵੀਟ ਨੇ ਪ੍ਰਸ਼ੰਸਕ ਕੀਤੇ ਖੁਸ਼

Audience, Happy, Gippy Grewal, Tweet

ਨਵੀਆਂ ਦੋ ਫਿਲਮਾਂ ਦਾ ਕੀਤਾ ਐਲਾਨ

ਚੰਡੀਗੜ੍ਹ। ਅਲੋਪ ਹੁੰਦੀ ਪਾਲੀਵੁੱਡ ਦੀ ਦਿੱਖ ਨੂੰ ਦੁਬਾਰਾ ਚਮਕਾਉਣ ਵਾਲੇ ਪੰਜਾਬੀ ਅਦਾਕਾਰ ਵਜੋਂ ਜਾਣੇ ਜਾਂਦੇ ਗਿੱਪੀ ਗਰੇਵਾਲ ਨੇ ਦਰਸ਼ਕਾਂ ਨੂੰ ਖੁਸ਼ ਕਰਨ ਦੀ ਇੱਕ ਹੋਰ ਕੋਸਿ਼ਸ਼ ਕੀਤੀ ਹੈ।ਪਾਲੀਵੁੱਡ ਵਿਚ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ ਨੇ ਇਕ ਨਵੀਂ ਤਸਵੀਰ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ।

ਦੱਸ ਦਈਏ ਕਿ ਗਿੱਪੀ ਨੇ ਅਪਣੀਆਂ ਦੋ ਫਿਲਮਾਂ ਦੀ ਰਿਲੀਜ਼ ਤਰੀਖ ਦੱਸੀ ਹੈ। ਇਨ੍ਹਾਂ ਵਿਚੋਂ ਪਹਿਲੀ ਫਿਲਮ ‘ਮੰਜੇ ਬਿਸਤਰੇ 2’, ਜੋ ਕਿ 12 ਅਪ੍ਰੈਲ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਦੂਜੀ ਫਿਲਮ ਦਾ ਨਾਂਅ ਅਜੇ ਫਾਈਨਲ ਨਹੀਂ ਹੋਇਆ ਹੈ। ਜੋ ਕਿ 12 ਜੁਲਾਈ 2019 ਨੂੰ ਰਿਲੀਜ਼ ਕੀਤੀ ਜਾਵੇਗੀ। ਇਨ੍ਹਾਂ ਫਿਲਮਾਂ ਵਿਚ ਗਿੱਪੀ ਗਰੇਵਾਲ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦਈਏ ਕਿ ਇਹ ਦੋਵੇਂ ਫਿਲਮਾਂ ਹੰਬਲ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਬਣਾਇਆਂ ਜਾ ਰਹੀਆਂ ਹਨ। ਗਿੱਪੀ ਗਰੇਵਾਲ ਦੀ ‘ਮੰਜੇ ਬਿਸਤਰੇ’ ਫਿਲਮ ਜੋ 2017 ਵਿਚ ਆਈ ਸੀ ਉਹ ਬਹੁਤ ਜਿਆਦਾ ਮਸ਼ਹੂਰ ਹੋਈ ਸੀ।

ਸਰੋਤਿਆਂ ਵਲੋਂ ਇਸ ਫਿਲਮ ਨੂੰ ਬਹੁਤ ਜਿਆਦਾ ਪਿਆਰ ਦਿਤਾ ਗਿਆ ਸੀ। ਗਿਪੀ ਗਰੇਵਾਲ ਨੇ ਪੰਜਾਬੀ ਫਿਲਮਾਂ ਵਿਚ ਅਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਉਤੇ ਰਾਜ ਕੀਤਾ ਹੈ। ਗਿੱਪੀ ਗਰੇਵਾਲ ਨੇ ਪੰਜਾਬੀ ਫਿਲਮਾਂ ਤੋਂ ਇਲਾਵਾ ਬਹੁਤ ਜਿਆਦਾ ਪੰਜਾਬੀ ਗੀਤ ਗਾਏ ਹਨ ਜੋ ਸਰੋਤਿਆਂ ਵਲੋਂ ਬਹੁਤ ਜਿਆਦਾ ਪਸੰਦ ਕੀਤੇ ਜਾਂਦੇ ਹਨ। ਗਿੱਪੀ ਗਰੇਵਾਲ ਨੇ ‘ਹਥਿਆਰ’, ‘ਫੁਲਕਾਰੀ’, ਵਰਗੇ ਮਸ਼ਹੂਰ ਗੀਤ ਗਾਏ ਹਨ।

ਪਾਲੀਵੁੱਡ ਵਿਚ ਇਕ ਦੌਰ ਸੀ ਜਦੋਂ ਬਹੁਤ ਜਿਆਦਾ ਘੱਟ ਫਿਲਮਾਂ ਬਣਨ ਲੱਗ ਗਈਆਂ ਸਨ। ਪਰ ਗਿੱਪੀ ਗਰੇਵਾਲ ਨੇ ਪੰਜਾਬੀ ਫਿਲਮਾਂ ਵਿਚ ਕੰਮ ਕਰਕੇ ਪਾਲੀਵੁੱਡ ਸਿਨੇਮੇ ਨੂੰ ਦੁਬਾਰਾ ਤੋਂ ਕਾਇਮ ਕੀਤਾ। ਜਿਸ ਤੋਂ ਬਾਅਦ ਪੰਜਾਬੀ ਸਿਨੇਮੇ ਵਿਚ ਰੰਗ ਬਿਖਰਨੇ ਸ਼ੁਰੂ ਹੋ ਗਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top