ਦੇਸ਼ ਵਾਸੀ ਪ੍ਰਧਾਨ ਮੰਤਰੀ ਮੋਦੀ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਭਲੀਭਾਂਤ ਵਾਕਿਫ: ਔਜਲਾ

Aujla, Narendra Modi, Misleading, Publicity

ਦੇਸ਼ ਨੂੰ ਫਿਰਕਾਪ੍ਰਸਤੀ ਦੀ ਅੱਗ ਵਿੱਚ ਸੁੱਟਣ ਵਾਲੀ ਭਾਜਪਾ ਨੂੰ ਜਨਤਾ ਦੇਵੇਗੀ ਵੋਟ ਨਾਲ ਜਵਾਬ: ਵੇਰਕਾ

ਅੰਮ੍ਰਿਤਸਰ (ਰਾਜਨ ਮਾਨ )| ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਾਵਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਛੇਹਰਟਾ ਵਿਖੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ: ਰਾਜ ਕੁਮਾਰ ਵੇਰਕਾ ਚੇਅਰਮੈਨ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੀ ਅਗਵਾਈ ਹੇਠ ਵਿਸ਼ਾਲ ਚੋਣ ਮੀਟਿੰਗ ਕਰਵਾਈ ਗਈ, ਜਿਸ ਵਿੱਚ ਵੱਡੇ ਪੱਧਰ ‘ਤੇ ਕਾਂਗਰਸ ਦੇ ਵੱਖ ਵੱਖ ਵਿੰਗਾਂ ਨਾਲ ਸੰਬੰਧਿਤ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ
ਮੀਟਿੰਗ ਦੌਰਾਨ ਵਿਸੇਸ਼ ਤੌਰ ‘ਤੇ ਪੁੱਜੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਸੰਬੋਧਨ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿਆਸੀ ਵਾਰ ਕਰਦਿਆਂ ਉਨ੍ਹਾਂ ਨੂੰ ਦੇਸ਼ ਦੀ ਜਨਤਾ ਨਾਲ ਧੋਖਾ ਕਰਨ ਤੇ ਗੁੰਮਰਾਹ ਕਰਨ ਵਾਲਾ ਦੱਸਿਆ ਸ. ਔਜਲਾ ਨੇ ਕਿਹਾ ਕਿ ਸਿਰਫ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਜਨਤਾ ਮੋਦੀ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਵਾਕਿਫ ਹੈ ਅਤੇ ਲੋਕ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਬੋਰੀ ਬਿਸਤਰਾ ਗੋਲ ਕਰਨ ਲਈ ਤਿਆਰ ਬੈਠੇ ਹਨ ਸ. ਔਜਲਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਨੋਟਬੰਦੀ ਤੇ ਜੀ.ਐਸ.ਟੀ. ਨੂੰ ਸਹੀ ਦਰਸਾਉਣ ਵਾਲੇ ਇਸ਼ਤਿਹਾਰਾਂ ਤੇ ਦੇਸ਼ ਦੇ ਕਰੋੜਾਂ ਰੁਪਏ ਬਰਬਾਦ ਕਰ ਦਿੱਤੇ ਪਰ ਚੋਣਾਂ ਵਿੱਚ ਉਨ੍ਹਾਂ ਮੁੱਦਿਆਂ ‘ਤੇ ਵੋਟਾਂ ਲੈਣ ਦੀ ਬਜਾਇ ਦੇਸ਼ ਵਾਸੀਆਂ ਨੂੰੰ ਪਾਕਿਸਤਾਨ ਦਾ ਡਰ ਦਿਖਾ ਕੇ ਤੇ ਦੇਸ਼ ਦੀਆਂ ਬਹਾਦਰ ਫੌਜਾਂ ਦੇ ਨਾਲ ਤੇ ਝੂਠੀ ਰਾਜਨੀਤੀ ਕਰਕੇ ਭਾਜਪਾ ਵੋਟਾਂ ਦੀ ਮੰਗ ਕਰ ਰਹੀ ਹੈ
ਇਸ ਸਮੇਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਵਿਧਾਨ ਸਭਾ ਹਲਕਾ ਪੱਛਮੀ ਤੋਂ ਵੱਡੀ ਲੀਡ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਹਲਕਾ ਵਿਧਾਇਕ ਡਾ: ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਰਾਜਕਾਲ ਦੌਰਾਨ ਦੇਸ਼ ਅੱਗੇ ਵਧਣ ਦੀ ਥਾਂ ਪਿੱਛੇ ਨੂੰ ਗਿਆ ਹੈ, ਧਰਮ-ਜਾਤ ਦੀ ਰਾਜਨੀਤੀ ਕਰਦਿਆਂ ਭਾਜਪਾ ਨੇ ਦੇਸ਼ ਵਾਸੀਆਂ ਨੂੰ ਫਿਰਕਾਪ੍ਰਸਤੀ ਦੀ ਅੱਗ ਵਿੱਚ ਸੁਟਿਆ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਦੇਸ਼ ਅੰਦਰ ਘੱਟ ਗਿਣਤੀ ਲੋਕਾਂ ਤੇ ਹਮਲਿਆਂ ਵਿੱਚ ਭਾਰੀ ਵਾਧਾ ਹੋਣ ਨਾਲ ਉਨਾਂ੍ਹ ਅੰਦਰ ਸਹਿਮ ਦਾ ਮਾਹੌਲ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।