Breaking News

ਆਸਟਰੇਲੀਆ ਨੇ ਬਰਾਬਰ ਕੀਤੀ ਲੜੀ

Australia Beat India

ਭਾਰਤ ਨੂੰ 146 ਦੌੜਾਂ ਨਾਲ ਹਰਾਇਆ

ਪਰਥ, ਏਜੰਸੀ। ਆਸਟਰੇਲੀਆਈ ਗੇਂਦਬਾਜਾਂ ਨੇ ਪੰਜਵੇਂ ਅਤੇ ਆਖਰੀ ਦਿਨ ਮੰਗਲਵਾਰ ਨੂੰ ਭਾਰਤੀ ਪਾਰੀ ਨੂੰ 140 ਦੌੜਾਂ ‘ਤੇ ਨਿਪਟਾਉਂਦੇ ਹੋਏ ਦੂਜਾ ਕ੍ਰਿਕਟ ਟੈਸਟ 146 ਦੌੜਾਂ ਨਾਲ ਜਿੱਤ ਲਿਆ ਅਤੇ ਚਾਰ ਮੈਚਾਂ ਦੀ ਸੀਰੀਜ ‘ਚ 1-1 ਦੀ ਬਰਾਬਰੀ ਕਰ ਲਈ। ਇਸ ਤੋਂ ਪਹਿਲਾਂ ਸੀਰੀਜ਼ ਦਾ ਪਹਿਲਾ ਟੈਸਟ ਜਿੱਤ ਕੇ ਇਤਿਹਾਸਕ ਸ਼ੁਰੂਆਤ ਕਰਨ ਵਾਲੀ ਵਿਸ਼ਵ ਦੀ ਨੰਬਰ ਇੱਕ ਟੀਮ ਨੂੰ ਆਪਣੇ ਬੱਲੇਬਾਜ਼ਾਂ ਦੇ ਦੂਸਰੀ ਪਾਰੀ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਖਾਮਿਆਜਾ ਭੁਗਤਨਾ ਪਿਆ ਅਤੇ ਉਸ ਨੂੰ ਆਸਟਰੇਲੀਆ ਤੋਂ  146 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।

ਆਸਟਰੇਲੀਆ ਤੋਂ ਮਿਲੇ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਭਾਰਤੀ ਟੀਮ ਨੇ ਕੱਲ੍ਹ 112 ਦੌੜਾਂ ‘ਤੇ ਪੰਜ ਵਿਕਟਾਂ ਗਵਾ ਲਈਆਂ ਸਨ ਅਤੇ ਉਸ ‘ਤੇ ਹਾਰ ਦਾ ਖਤਰਾ ਮੰਡਰਾਉਣ ਲੱਗਿਆ ਸੀ। ਭਾਰਤ ਨੇ ਅੱਜ ਆਖਰੀ ਦਿਨ ਆਪਣੇ ਬਾਕੀ ਪੰਜ ਵਿਕਟ ਵੀ ਸਿਰਫ 28 ਦੌੜਾਂ ਜੋੜ ਕੇ ਗਵਾ ਦਿੱਤੇ ਅਤੇ ਉਸ ਦੀ ਦੂਜੀ ਪਾਰੀ 56ਵੇਂ ਓਵਰ ‘ਚ 140 ਦੌੜਾਂ ‘ਤੇ ਸਿਮਟ ਗਈ। ਇਸ ਮੈਚ ‘ਚ ਪਹਿਲੀ ਪਾਰੀ ‘ਚ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ 123 ਦੌੜਾਂ ਬਣਾਈਆਂ ਸਨ ਤੇ ਆਸਟਰੇਲੀਆ ‘ਚ ਇਹ ਉਹਨਾਂ ਦਾ ਛੇਵਾਂ ਸੈਂਕੜਾ ਸੀ।

 ਵਿਰਾਟ ਨੇ ਜਦੋਂ ਵੀ ਸੈਂਕੜਾ ਲਗਾਇਆ ਭਾਰਤ ਨੂੰ ਨਹੀਂ ਮਿਲੀ ਜਿੱਤ

ਇੱਥੇ ਦੱਸਣਯੋਗ ਹੈ ਕਿ ਵਿਰਾਟ ਨੇ ਆਸਟਰੇਲੀਆ ‘ਚ ਜਦੋਂ ਵੀ ਸੈਂਕੜਾ ਲਗਾਇਆ ਭਾਰਤ ਨੂੰ ਉਸ ਟੈਸਟ ‘ਚ ਜਿੱਤ ਨਹੀਂ ਮਿਲੀ ਕਿਉਂਕਿ ਚਾਰ ਮੈਚਾਂ ‘ਚ ਭਾਰਤ ਨੂੰ ਹਾਰੀ ਮਿਲੀ ਅਤੇ ਦੋ ਟੈਸਟ ਡਰਾਅ ਰਹੇ ਹਨ। ਭਾਰਤ ਵੱਲੋਂ ਸਭ ਤੋਂ ਸਫਲ ਗੇਂਦਬਾਜ ਮੁਹੰਮਦ ਸ਼ਮੀ ਰਹੇ ਤੇ ਉਹਨਾ ਨੇ ਮੈਚ ਦੀ ਦੂਜੀ ਪਾਰੀ ‘ਚ 6 ਵਿਕਟਾਂ ਲਈ ਪਰ ਆਸਟਰੇਲੀਆ ਲਈ ਜਿੱਤ ਦੇ ਹੀਰੋ ਰਹੇ ਨਾਥਨ ਲਿਓਨ ਨੇ ਮੈਚ ‘ਚ ਅੱਠ ਵਿਕਟਾਂ ਲੈ ਕੇ ਭਾਰਤ ਨੂੰ ਹਰਾਉਣ ‘ਚ ਮੁੱਖ ਭੂਮਿਕਾ ਨਿਭਾਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top