ਅਸਟਰੇਲੀਆ: ਪੁਲਿਸ ਨੇ 100 ਪ੍ਰਦਰਸ਼ਨਕਾਰੀਆਂ ਨੂੰ ਲਿਆ ਹਿਰਾਸਤ ‘ਚ

0
Australia, Police, Arrest, 100 Protesters , Custody

ਪ੍ਰਦਰਸ਼ਨ ਦੌਰਾਨ ‘ਹੋਰ ਦੁਨੀਆ ਮੁਮਕਿਨ ਹੈ’ ਵਰਗੇ ਲੱਗੇ ਨਾਅਰੇ

ਏਜੰਸੀ/ਸਿਡਨੀ। ਅਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ‘ਚ ਕੌਮਾਂਤਰੀ ਵਾਤਾਵਰਨ ਪ੍ਰੇਮੀਆਂ ਵੱਲੋਂ ਸਰਕਾਰਾਂ ਵਿਰੁੱਧ ਸ਼ਹਿਰ ‘ਚ ਆਵਾਜਾਈ ਠੱਪ ਕਰਦੇ ਹੋਏ ਰੈਲੀਆਂ ਕੀਤੀਆਂ ਗਈਆਂ ਜਲਵਾਯੂ ਪਰਿਵਰਤਨ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ 100 ਲੋਕਾਂ ਨੂੰ ਦੋ ਦਿਨਾਂ ‘ਚ ਹਿਰਾਸਤ ‘ਚ ਲਿਆ ਗਿਆ ਹੈ ਮੰਗਲਵਾਰ ਨੂੰ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਵਿਕਟੋਰੀਆ ਪੁਲਿਸ ਨੇ ਟਵਿੱਟਰ ‘ਤੇ ਦੱਸਿਆ ਕਿ ਉਨ੍ਹਾਂ ਨੇ ਮੰਗਲਵਾਰ ਨੂੰ ਮੈਲਬੌਰਨ ਤੋਂ 59 ਲੋਕਾਂ ਨੂੰ ਹਿਰਾਸਤ ‘ਚ ਲਿਆ ਮੈਲਬੌਰਨ ‘ਚ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ‘ਹੋਰ ਦੁਨੀਆ ਮੁਮਕਿਨ ਹੈ’ ਵਰਗੇ ਨਾਅਰੇ ਲਾ ਰਹੇ ਸਨ। (Australia )
ਬੀਤੇ ਦਿਨ ਬ੍ਰਿਸਬੇਨ, ਸਿਡਨੀ, ਮੈਲਬੌਰਨ, ਕੈਨਬਰਾ ਸਮੇਤ ਸਾਰੇ ਮੁੱਖ ਸ਼ਹਿਰਾਂ ‘ਚ ਪ੍ਰਦਰਸ਼ਨਕਾਰੀਆਂ ਨੇ ਆਪਣੇ-ਆਪ ਨੂੰ ਸੰਗਲਾਂ, ਚੈਨਾਂ, ਲੋਹੇ ਦੇ ਨਾਲ ਵੱਖ-ਵੱਖ ਢੰਗਾਂ ਨਾਲ ਤਾਲੇ ਆਦਿ ਲਾ ਕੇ ਬੰਨ੍ਹ ਲਿਆ, ਜਿਸ ਕਾਰਨ ਸ਼ਹਿਰਾਂ ‘ਚ ਆਵਾਜਾਈ ਠੱਪ ਹੋ ਗਈ ਪੁਲਿਸ ਨੇ ਲੋਹਾ ਕੱਟਣ ਵਾਲੀਆਂ ਮਸ਼ੀਨਾਂ ਦੀ ਮੱਦਦ ਨਾਲ ਉਨ੍ਹਾਂ ਦੇ ਸੰਗਲ ਖੋਲ੍ਹ ਕੇ ਕਈਆਂ ਨੂੰ ਹਿਰਾਸਤ ‘ਚ ਲਿਆ ਅਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਅੰਦਰ ਹਰ ਦਿਨ ਘੱਟੋ-ਘੱਟ ਇੱਕ ਹਫ਼ਤਾ ਆਵਾਜਾਈ ‘ਚ ਵਿਘਨ ਪਾਉਣ ਦੇ ਪ੍ਰੋਗਰਾਮ ਉਲੀਕੇ ਗਏ ਹਨ ਤਾਂ ਕਿ ਸਰਕਾਰ ਨੂੰ ਝੁਕਾਇਆ ਜਾ ਸਕੇ ਅਸਟਰੇਲੀਆ ਭਰ ਦੇ ਪ੍ਰਦਰਸ਼ਨਾਂ ‘ਚ ਭਾਰਤੀ ਵਪਾਰੀ ਦੀ ਕੁਈਨਜ਼ਲੈਂਡ ‘ਚ ਸ਼ੁਰੂ ਹੋਣ ਜਾ ਰਹੀ ਅਡਾਨੀ ਕੋਇਲੇ ਦੀ ਖਾਣ ਨੂੰ ਰੋਕਣਾ ਵੀ ਪ੍ਰਦਰਸ਼ਨਕਾਰੀਆਂ ਦਾ ਮੁੱਖ ਨਿਸ਼ਾਨਾ ਹੈ।  ਸੈਂਟਰਲ ਮੈਟਰੋਪੋਲੀਟਨ ਰੀਜਨ ਕਮਾਂਡਰ ਅਸਿਸਟੈਂਟ ਕਮਿਸ਼ਨਰ ਵਿਲਿੰਗ ਨੇ ਕਿਹਾ ਕਿ ਜੇਕਰ ਲੋਕ ਅਜਿਹਾ ਕਰਦੇ ਰਹਿਣਗੇ ਤਾਂ ਉਹ ਇਸ ਨੂੰ ਸਹਿਣ ਨਹੀਂ ਕਰਨਗੇ। (Australia )

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।