ਆਸਟਰੇਲੀਆ-ਵਿੰਡੀਜ਼ ਵਿਚਾਲੇ ਟੀ-20 ਸੀਰੀਜ਼ ਅਣਮਿੱਥੇ ਸਮੇਂ ਲਈ ਮੁਲਤਵੀ

0

ਆਸਟਰੇਲੀਆ-ਵਿੰਡੀਜ਼ ਵਿਚਾਲੇ ਟੀ-20 ਸੀਰੀਜ਼ ਅਣਮਿੱਥੇ ਸਮੇਂ ਲਈ ਮੁਲਤਵੀ

ਮੈਲਬੌਰਨ। ਕ੍ਰਿਕਟ ਆਸਟਰੇਲੀਆ ਨੇ ਵੈਸਟਇੰਡੀਜ਼ ਨਾਲ ਇਸ ਸਾਲ ਅਕਤੂਬਰ ‘ਚ ਪ੍ਰਸਤਾਵਿਤ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਹੈ। ਇਹ ਫੈਸਲਾ ਮੰਗਲਵਾਰ ਨੂੰ ਦੋਵਾਂ ਬੋਰਡਾਂ ਦੀ ਗੱਲਬਾਤ ਵਿੱਚ ਲਿਆ ਗਿਆ। ਇਸ ਸਾਲ ਅਕਤੂਬਰ ਦੇ ਸ਼ੁਰੂ ‘ਚ ਆਸਟਰੇਲੀਆ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਟੀ -20 ਲੜੀ ਖੇਡੀ ਜਾਣੀ ਸੀ। ਇਹ ਮੈਚ 4, 6 ਅਤੇ 9 ਅਕਤੂਬਰ ਨੂੰ ਹੋਣੇ ਸਨ। ਦੋਵਾਂ ਦੇਸ਼ਾਂ ਵਿਚਾਲੇ ਟੀ -20 ਸੀਰੀਜ਼ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਟੀ -20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਹੋਣੀ ਸੀ ਪਰ ਆਈਸੀਸੀ ਨੇ ਕੋਰੋਨਾ ਵਾਇਰਸ ਕਾਰਨ ਟੂਰਨਾਮੈਂਟ ਅਗਲੇ ਸਾਲ ਲਈ ਮੁਲਤਵੀ ਕਰ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ