ਖੇਡ ਮੈਦਾਨ

ਅੱਟਾਪੱਟੂ ਦੇ 178 ‘ਤੇ ਭਾਰੀ ਪਏ ਲੇਨਿੰਗ ਦੇ 152

Australia,Win, main Lenning, ICC, Woman, World, Cup, Sports

ਏਜੰਸੀ, ਬ੍ਰਿਸਟਲ:ਅਸਟਰੇਲੀਆ ਦੀ ਕਪਤਾਨ ਮੇਨ ਲੇਨਿੰਗ ਨੇ ਨਾਬਾਦ 152 ਦੌੜਾਂ ਦੀ ਆਪਣੀ ਸਰਵੋਤਮ ਪਾਰੀ ਖੇਡ ਕੇ ਅਸਟਰੇਲੀਆ ਨੂੰ ਸ੍ਰੀਲੰਕਾ ਖਿਲਾਫ ਆਈਸੀਸੀ ਮਹਿਲਾ ਵਿਸ਼ਵ ਕੱਪ ਟੂਰਨਾਮੈਂਟ ‘ਚ 37 ਗੇਂਦਾਂ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ ਆਸਾਨ ਜਿੱਤ ਦਿਵਾ ਦਿੱਤੀ

ਸ਼੍ਰੀਲੰਕਾ ਨੇ ਚਾਮਰੀ ਅੱਟਾਪੱਟੂ ਦੀ ਨਾਬਾਦ 178 ਦੌੜਾਂ ਦੀ ਜਬਰਦਸਤ ਪਾਰੀ ਦੀ ਬਦੌਲਤ 50 ਓਵਰਾਂ ‘ਚ ਨੌਂ ਵਿਕਟਾਂ ‘ਤੇ 257 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਅਸਟਰੇਲੀਆ ਨੇ ਲੇਨਿੰਗ ਦੇ ਨਾਬਾਦ 152 ਦੌੜਾਂ ਦੇ ਦਮ ‘ਤੇ 43.5 ਓਵਰਾਂ ‘ਚ ਹੀ ਦੋ ਵਿਕਟਾਂ ‘ਤੇ 262 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ ਇਹ ਮੈਚ ਨਿੱਜੀ ਸਕੋਰ ਦੇ ਲਿਹਾਜ਼ ਨਾਲ ਬੇਹੱਦ ਦਿਲਚਸਪ ਰਿਹਾ

ਅੱਟਾਪੱਟੂ ਨੇ ਮਹਿਲਾ ਇੱਕ ਰੋਜ਼ਾ ਇਤਿਹਾਸ ਦੀ ਤੀਜੀ ਸਰਵੋਤਮ ਪਾਰੀ ਖੇਡੀ ਜਦੋਂ ਕਿ ਲੇਨਿੰਗ ਨੇ 13ਵੀਂ ਸਰਵੋਤਮ  ਪਾਰੀ ਖੇਡੀ ਅਸਟਰੇਲੀਆ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਅਤੇ ਉਹ ਚਾਰ ਅੰਕਾਂ ਨਾਲ ਸੂਚੀ ‘ਚ ਚੋਟੀ ‘ਤੇ ਹੈ ਸ਼੍ਰੀਲੰਕਾ ਨੂੰ ਦੂਜੇ ਪਾਸੇ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਅੱਠ ਟੀਮਾਂ ਦੇ ਟੂਰਨਾਮੈਂਟ ‘ਚ ਸੱਤਵੇਂ ਸਥਾਨ ‘ਤੇ ਹੈ ਲੇਨਿੰਗ ਨੇ 135 ਗੇਂਦਾਂ ‘ਤੇ ਨਾਬਾਦ 152 ਦੌੜਾਂ ‘ਚ 19 ਚੌਕੇ ਅਤੇ ਇੱਕ ਛੱਕਾ ਲਾਇਆ ਲੇਨਿੰਗ ਦੇ ਕਰੀਅਰ ਦਾ ਇਹ 11ਵਾਂ ਸੈਂਕੜਾ ਸੀ

ਉਨ੍ਹਾਂ ਨੇ ਓਪਨਰ ਲਿਕੋਲ ਬੋਲਟਨ 60 ਨਾਲ ਦੂਜੀ ਵਿਕਟ ਲਈ 133 ਦੌੜਾਂ ਅਤੇ ਫਿਰ ਐਲਿਸ ਪੇਰੀ ਨਾਬਾਦ 39 ਦੌੜਾਂ ਨਾਲ ਤੀਜੀ ਵਿਕਟ ਲਈ 18.2 ਓਵਰਾਂ ‘ਚ 124 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ ਪੇਰੀ ਨੇ 53 ਗੇਂਦਾਂ ‘ਚ ਤਿੰਨ ਚੌਕੇ ਲਾਏ ਇਸ ਤੋਂ ਪਹਿਲਾਂ ਸ਼੍ਰੀਲੰਕਾ ਦੀ ਪਾਰੀ ‘ਚ ਅੱਟਾਪੱਟੂ ਦਾ ਹੀ ਯੋਗਦਾਨ ਰਿਹਾ ਜਿਨ੍ਹਾਂ ਨੇ ਟੀਮ ਦੇ 257 ਦੌੜਾਂ ‘ਚ ਇਕੱਲੇ 178 ਦੌੜਾਂ ਬਣਾਈਆਂ ਉਨ੍ਹਾਂ ਨੇ 143 ਗੇਂਦਾਂ ‘ਚ ਨਾਬਾਦ ਪਾਰੀ ‘ਚ 22 ਚੌਕੇ ਅਤੇ ਛੇ ਛੱਕੇ ਲਾਏ ਅੱਟਾਪੱਟੂ ਦੇ ਕਰੀਅਰ ਦਾ ਇਹ ਤੀਜਾ ਸੈਂਕੜਾ ਅਤੇ ਸਰਵੋਤਮ ਸਕੋਰ ਵੀ ਸੀ

ਅਸਟਰੇਲੀਅਨ ਮਹਿਲਾ ਕ੍ਰਿਕੇਟਰ ਕਪਤਾਨ ਨੇ ਤੋੜਿਆ ਕੋਹਲੀ, ਅਮਲਾ ਦਾ ਰਿਕਾਰਡ

ਅਸਟਰੇਲੀਆਈ ਮਹਿਲਾ ਕ੍ਰਿਕਟ ਕਪਤਾਨ ਮੇਗ ਲੇਨਿੰਗ ਨੇ 11 ਵਾਂ ਸੈਂਕੜਾ ਜੜ ਕੇ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ, ਕਵਿੰਟਨ ਡੀ ਕਾਕ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ ਹੈ ਲੇਨਿੰਗ ਨੇ ਇਨ੍ਹਾਂ ਤਿਨਾਂ ਕ੍ਰਿਕੇਟਰਾਂ ਦੇ ਮੁਕਾਬਲੇ ਇੱਕ ਰੋਜ਼ਾ ‘ਚ ਸਭ ਤੋਂ ਘੱਟ 59 ਪਾਰੀਆਂ ‘ਚ 11 ਸੈਂਕੜੇ ਜੜੇ ਹਨ ਲੇਨਿੰਗ ਨੇ ਇਹ ਰਿਕਾਰਡ ਸ੍ਰੀਲੰਕਾ ਖਿਲਾਫ ‘ਮਹਿਲਾ ਵਿਸ਼ਵ ਕੱਪ’ ਦੇ ਮੈਚ ‘ਚ ਬਣਾਇਆ

ਪ੍ਰਸਿੱਧ ਖਬਰਾਂ

To Top