ਖੇਡ ਮੈਦਾਨ

ਸੀ੍ਰਲੰਕਾ ਨੂੰ ਹਰਾ ਕੇ ਅਸਟਰੇਲੀਆ ਨੇ 2-0 ਨਾਲ ਜਿੱਤੀ ਸੀਰੀਜ਼

Australia, Win, Series

ਕੈਨਬਰਾ | ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ (46 ਦੌੜਾਂ ‘ਤੇ ਪੰਜ ਵਿਕਟਾਂ) ਦੇ ਇੱਕ ਹੋਰ ਖਤਰਨਾਕ ਪ੍ਰਦਰਸ਼ਨ ਨਾਲ ਅਸਟਰੇਲੀਆ ਨੇ ਸ੍ਰੀਲੰਕਾ ਦੇ ਦੂਜੇ ਟੈਸਟ ਦੇ ਚੌਥੇ ਦਿਨ ਸੋਮਵਾਰ ਨੂੰ 366 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤ ਲਈ ਅਸਟਰੇਲੀਆ ਨੇ ਕੱਲ੍ਹ ਆਪਣੀ ਦੂਜੀ ਪਾਰੀ ਤਿੰਨ ਵਿਕਟਾਂ 196 ਦੌੜਾਂ ‘ਤੇ ਐਲਾਨ ਕਰਕੇ ਸ੍ਰੀਲੰਕਾ ਸਾਹਮਣੇ ਜਿੱਤ ਲਈ 516 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ ਸ੍ਰੀਲੰਕਾ ਨੇ ਬਿਨਾ ਕੋਈ ਵਿਕਟ ਗੁਆਏ 17 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸ ਦੀ ਪਾਰੀ 51 ਓਵਰਾਂ ‘ਚ 149 ਦੌੜਾਂ ‘ਤੇ ਸਿਮਟ ਗਈ ਸ੍ਰੀਲੰਕਾ ਦੇ ਚਾਰ ਬੱਲੇਬਾਜ਼ ਹੀ ਦਹਾਈ ਦੀ ਗਿਣਤੀ ‘ਚ ਪਹੁੰਚ ਸਕੇ ਓਪਨਰ ਲਾਹਿਰੂ ਤਿਰਿਮਾਨੇ ਨੇ 30, ਨਿਰੋਸ਼ਨ ਡਿਕਵੇਲਾ ਨੇ 27, ਕੁਸ਼ਲ ਮੈਂਡਿਸ ਨੇ ਸਭ ਤੋਂ ਜ਼ਿਆਦਾ 42 ਅਤੇ ਚਮਿਕਾ ਕਰੁਣਾਰਤਨੇ ਨੇ 22 ਦੌੜਾਂ ਬਣਾਈਆਂ ਪਹਿਲੀ ਪਾਰੀ ‘ਚ ਪੰਜ ਵਿਕਟਾਂ ਲੈਣ ਵਾਲੇ ਮਿਸ਼ੇਲ ਸਟਾਰਕ ਨੇ ਦੂਜੀ ਪਾਰੀ ‘ਚ ਵੀ ਕਹਿਰ ਢਾਉਂਦਿਆਂ 18 ਓਵਰਾਂ ‘ਚ 46 ਦੌੜਾਂ ‘ਤੇ ਪੰਜ ਵਿਕਟਾਂ ਝਟਕੀਆਂ ਤੇ ਮੈਚ ‘ਚ ਆਪਣੀਆਂ 10 ਵਿਕਟਾਂ ਪੂਰੀਆਂ ਕੀਤੀਆਂ ਸਟਾਰਕ ਨੂੰ ਇਸ ਪ੍ਰਦਰਸ਼ਨ ਲਈ ਪਲੇਅਰ ਆਫ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ ਪੈਟ ਕਮਿੰਸ ਨੇ ਅੱਠ ਓਵਰਾਂ ‘ਚ 15 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਅਤੇ ਪਲੇਅਰ ਆਫ ਦ ਸੀਰੀਜ ਬਣੇ ਇਸ ਸੀਰੀਜ਼ ਜਿੱਤ ਨਾਲ ਅਸਟਰੇਲੀਆ ਨੇ ਭਾਰਤ ਤੋਂ ਆਪਣੇ ਘਰ ‘ਚ ਮਿਲੀ 1-2 ਦੀ ਟੈਸਟ ਸੀਰੀਜ਼ ਹਾਰ ਦਾ ਗਮ ਕੁਝ ਘੱਟ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top