Breaking News

ਆਸਟਰੇਲੀਆ ਨੇ ਟਿਕਟਾਂ ਘੱਟ ਵਿਕਣ ਂਤੇ ਭਾਰਤ ਨੂੰ ਠਹਿਰਾਇਆ ਜਿੰਮ੍ਹੇਦਾਰ

ਦੁਬਾਰਾ ਕੀਤੀ ਡੇ-ਨਾਈਟ ਮੈਚ ਖੇਡਣ ਦੀ ਅਪੀਲ

 

ਐਡੀਲੇਡ, 7 ਦਸੰਬਰ

ਕ੍ਰਿਕਟ ਆਸਟਰੇਲੀਆ (ਸੀਏ) ਨੇ ਐਡੀਲੇਡ ‘ਚ ਖੇਡੇ ਜਾਣ ਵਾਲੇ ਟੈਸਟ ਨੂੰ ਸਥਾਈ ਤੌਰ ‘ਤੇ ਦਿਨ-ਰਾਤ ਫਾਰਮੇਟ ‘ਚ ਖੇਡਣ ਦੀ ਇੱਛਾ ਦੇ ਨਾਲ ਭਾਰਤ ਨੂੰ ਅਪੀਲ ਕੀਤੀ ਹੈ ਕਿ ਅਗਲੀ ਵਾਰ ਆਸਟਰੇਲੀਆ ਦੌਰੇ ‘ਚ ਉਹ ਇੱਥੇ ਖੇਡੇ ਜਾਣ ਵਾਲੇ ਮੈਚ ਨੂੰ ਗੁਲਾਬੀ ਗੇਂਦ ਨਾਲ ਖੇਡਣ ‘ਤੇ ਆਪਣੀ ਸਹਿਮਤੀ ਦੇ ਦੇਵੇ ਆਸਟਰੇਲੀਆ ਕ੍ਰਿਕਟ ਬੋਰਡ ਦੇ ਮੁਖੀ ਕੇਵਿਨ ਰਾਬਰਟਸ ਨੇ ਅਪੀਲ ਕੀਤੀ ਹੈ ਕਿ ਭਾਰਤੀ ਬੋਰਡ ਇਸ ਗੱਲ ‘ਤੇ ਦੁਬਾਰਾ ਵਿਚਾਰ ਕਰੇ ਕਿ ਜਦੋਂ ਸਾਲ 2020-21 ‘ਚ ਅਗਲੀ ਵਾਰ ਇੱਥੇ ਦੌਰੇ ‘ਤੇ ਆਵੇਗੀ ਤਾਂ ਐਡੀਲੇਡ ਓਵਲ ‘ਚ ਖੇਡੇ ਜਾਣ ਵਾਲੇ ਟੈਸਟ ਨੂੰ ਗੁਲਾਬੀ ਗੇਂਦ ਨਾਲ ਦਿਨ-ਰਾਤ ਢੰਗ ‘ਚ ਖੇਡੇ

ਭਾਰਤ ਅਤੇ ਆਸਟਰੇਲੀਆ ਦਰਮਿਆਨ ਮੈਚ ਦਰਸ਼ਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਨਿਰਾਸ਼ਾਜਨਕ

ਭਾਰਤ ਅਤੇ ਆਸਟਰੇਲੀਆ ਦਰਮਿਆਨ ਇਸ ਮੈਦਾਨ ‘ਤੇ ਹੋ ਰਹੇ ਮੈਚ ਦਾ ਪਹਿਲਾ ਦਿਨ ਦਰਸ਼ਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਨਿਰਾਸ਼ਾਜਨਕ ਰਿਹਾ ਜਿੱਥੇ ਸਟੇਡੀਅਮ ‘ਚ ਮੈਚ ਦੇਖਣ ਘੱਟ ਲੋਕ ਮੌਜ਼ੂਦ ਸਨ ਆਸਟਰੇਲੀਆ ਨੇ ਮੌਜ਼ੂਦਾ ਲੜੀ ਤੋਂ ਪਹਿਲਾਂ ਬੀਸੀਸੀਆਈ ਅੱਗੇ ਇਸ ਮੈਚ ਨੂੰ ਦਿਨ-ਰਾਤ ਦੇ ਫਾਰਮੇਟ ‘ਚ ਖੇਡਣ ਦਾ ਸੱਦਾ ਦਿੱਤਾ ਸੀ ਜਿਸਨੂੰ ਭਾਰਤੀ ਬੋਰਡ ਨੇ ਇਨਕਾਰ ਕਰ ਦਿੱਤਾ ਸੀ ਕਿਉਂਕਿ ਆਸਟਰੇਲੀਆ ਦੇ ਗੁਲਾਬੀ ਗੇਂਦ ਨਾਲ ਸਫ਼ਲ ਰਿਕਾਰਡ ਨੂੰ ਦੇਖਦਿਆਂ ਭਾਰਤ ਇਸ ਮੁੱਖ ਲੜੀ ‘ਚ ਨਵਾਂ ਪ੍ਰਯੋਗ ਕਰਕੇ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਸੀ

 

 ਦੁਧੀਆ ਰੌਸ਼ਨੀ ‘ਚ ਹੋਣ ਵਾਲੇ ਮੈਚਾਂ ‘ਚ ਪਹਿਲੇ ਦਿਨ ਦਰਸ਼ਕਾਂ ਦੀ ਗਿਣਤੀ 47,32, 55 ਹਜ਼ਾਰ

ਐਡੀਲੇਡ ‘ਚ ਪਹਿਲੇ ਦਿਨ ਸਭ ਤੋਂ ਘੱਟ 24 ਹਜਾਰ

ਪਿਛਲੇ ਤਿੰਨ ਸਾਲਾਂ ‘ਚ ਐਡੀਲੇਡ ‘ਚ ਦੁਧੀਆ ਰੌਸ਼ਨੀ ‘ਚ ਹੋਣ ਵਾਲੇ ਮੈਚਾਂ ‘ਚ ਪਹਿਲੇ ਦਿਨ ਦਰਸ਼ਕਾਂ ਦੀ ਗਿਣਤੀ 47,32, 55 ਹਜ਼ਾਰ ਦਰਜ ਕੀਤੀ ਗਈ ਸੀ ਪਰ ਵੀਰਵਾਰ ਨੂੰ ਮੈਚ ਦੇ ਪਹਿਲੇ ਦਿਨ ਇਹ ਸਭ ਤੋਂ ਘੱਟ 24 ਹਜਾਰ ਸੀ ਜਿਸ ਨੇ ਸੀਏ ਦੀ ਚਿੰਤਾ ਵਧਾ ਦਿੱਤੀ ਹੈ

 

ਰਾਬਰਟਸ ਨੇ ਕਿਹਾ ਕਿ ਭਾਰਤ ਇੱਕੋ ਇੱਕ ਅਜਿਹਾ ਦੇਸ਼ ਹੈ ਜਿਸਨੂੰ ਹੁਣ ਤੱਕ ਦਿਨ-ਰਾਤ ਟੈਸਟ ਤੋਂ ਸਮੱਸਿਆ ਹੈ ਜਦੋਂਕਿ ਟੈਸਟ ਕ੍ਰਿਕਟ ਨੂੰ ਹੋਰ ਅੱਗੇ ਲਿਆਉਣ ਲਈ ਗੁਲਾਬੀ ਗੇਂਦ ਨਾਲ ਖੇਡ ਬਹੁਤ ਜਰੂਰੀ ਹੈ ਤਾਂਕਿ ਪੰਜ ਦਿਨਾਂ ਦੀ ਖੇਡ ‘ਚ ਲੋਕਾਂ ਦੀ ਰੂਚੀ ਬਰਕਰਾਰ ਰਹੇ ਆਸਟਰੇਲੀਆ ਨੇ ਸਾਲ 2015 ਤੋਂ ਬਾਅਦ ਚਾਰ ਦਿਨ-ਰਾਤ ਟੈਸਟ ਖੇਡੇ ਹਨ ਜਿਸ ਵਿੱਚੋਂ ਤਿੰਨ ਐਡੀਲੇਡ ‘ਚ ਖੇਡੇ ਅਤੇ ਸਾਰੇ ਜਿੱਤੇ ਹਨ ਉਹ ਜਨਵਰੀ ‘ਚ ਸ਼੍ਰੀਲੰਕਾ ਨਾਲ ਬ੍ਰਿਸਬੇਨ ‘ਚ ਦੁਧੀਆ ਰੌਸ਼ਨੀ ‘ਚ ਟੇਸਟ ਖੇਡੇਗਾ

 

 

 

 to 
 

ਟਿਕਟ ਨਾ ਵਿਕਣ ‘ਤੇ ਭਾਰਤੀ ਟੀਮ ਠਹਿਰਾਈ ਜਿੰਮ੍ਹੇਦਾਰ

ਭਾਰਤ-ਆਸਟਰੇਲੀਆ ਦੇ ਪਹਿਲੇ ਟੈਸਟ ਮੈਚ ਦੌਰਾਨ ਦੋਵਾਂ ਟੀਮਾਂ ਨੂੰ ਦਰਸ਼ਕਾਂ ਦੀ ਕਮੀ ਮਹਿਸੂਸ ਹੋ ਸਕਦੀ ਹੈ ਦਰਅਸਲ ਸਾਊਥ ਆਸਟਰੇਲੀਆ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀ ਕੀਥ ਬ੍ਰਾਡਸਾ ਦਾ ਕਹਿਣਾ ਹੈ ਕਿ ਐਡੀਲੇਡ ਟੈਸਟ ਲਈ ਟਿਕਟਾ ਦੀ ਵਿਕਰੀ ਬਹੁਤ ਘੱਟ ਹੋਈ ਹੈ ਜਿਸ ਦਾ ਜਿੰਮ੍ਹੇਦਾਰ ਕ੍ਰਿਕਟ ਆਸਟਰੇਲੀਆ ਦੇ ਇੱਥੇ ਡੇ-ਨਾਈਟ ਦੇ ਸੱਦੇ ਨੂੰ ਨਕਾਰਨ ਵਾਲਾ ਭਾਰਤ ਹੈ ਅਧਿਕਾਰੀ ਦਾ ਮੰਨਣਾ ਹੈ ਕਿ ਡੇ-ਨਾਈਟ ਟੈਸਟ ‘ਚ ਦਰਸ਼ਕ ਚੰਗੀ ਖ਼ਾਸੀ ਗਿਣਤੀ ‘ਚ ਮੈਦਾਨ ‘ਤੇ ਆਉਂਦੇ ਹਨ ਪਰ ਦਿਨ ‘ਚ ਇਹ ਗਿਣਤੀ ਨਾਕਾਫ਼ੀ ਹੁੰਦੀ ਹੈ ਜ਼ਿਕਰਯੋਗ ਹੈ ਕਿ ਭਾਰਤ-ਬੰਗਲਾਦੇਸ਼ ਹੀ ਅਜਿਹੇ ਦੋ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਦੇਸ਼ ਹਨ ਜਿੰਨ੍ਹਾਂ ਡੇ-ਨਾਈਟ ਟੈਸਟ ਅਜੇ ਨਹੀਂ ਖੇਡਿਆ ਹੈ 2015 ‘ਚ ਐਡੀਲੇਡ ਮੈਦਾਨ ‘ਤੇ ਹੀ ਆਸਟਰੇਲੀਆ-ਨਿਊਜ਼ੀਲੈਂਡ ਦਰਮਿਆਨ ਪਹਿਲਾ ਨਾਈਟ ਟੈਸਟ ਖੇਡਿਆ ਗਿਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top