ਸਨੇਹਾ ਬਣੀ ਦੇਸ਼ ਦੀ ਪਹਿਲੀ ਪ੍ਰਮਾਣਿਕ ‘ਭਾਰਤੀ’ ਨਾਗਰਿਕ

Authentic Indian, Citizen, Country

‘ਨੋ ਕਾਸਟ ਨੋ ਰਿਲੀਜਨ’ ਪ੍ਰਮਾਣ ਪੱਤਰ ਕੀਤਾ ਹਾਸਲ

ਨਵੀਂ ਦਿੱਲੀ | ਫਿਲਮ ‘ਚੱਕ ਦੇ ਇੰਡੀਆ’ ਦਾ ਉਹ ਦ੍ਰਿਸ਼ ਤੁਹਾਨੂੰ ਯਾਦ ਹੋਵੇਗਾ, ਜਿਸ ‘ਚ ਮਹਿਲਾ ਹਾਕੀ ਟੀਮ ਦੇ ਕੋਚ ਬਣੇ ਸ਼ਾਹਰੁਖ ਖਾਨ ਵੱਖ-ਵੱਖ ਸੂਬਿਆਂ ਤੋਂ ਆਈਆਂ ਲੜਕੀਆਂ ਨੂੰ ਆਪਣੇ ਸਬੰਧਿਤ ਸੂਬੇ ਦੀ ਬਜਾਇ ਆਪਣੇ ਨਾਂਅ ਦੇ ਨਾਲ ‘ਇੰਡੀਆ’ ਲਾਉਣ ਦੀ ਨਸੀਹਤ ਦਿੰਦੇ ਹਨ

ਕੌਮੀਅਤਾ ਦੇ ਉਸੇ ਜਜ਼ਬੇ ਨਾਲ ਭਰਪੂਰ ਇੱਕ ਮਹਿਲਾ ਨੇ ਦੇਸ਼ ‘ਚ ਪਹਿਲੀ ਵਾਰ ਬਕਾਇਦਾ ‘ਨੋ ਕਾਸਟ ਨੋ ਰਿਲੀਜਨ’ ਪ੍ਰਮਾਣ ਪੱਤਰ ਹਾਸਲ ਕਰਕੇ ਦੇਸ਼ ਦੀ ਪਹਿਲੀ ‘ਭਾਰਤੀ’ ਨਾਗਰਿਕ ਹੋਣ ਦਾ ਮਾਣ ਹਾਸਲ ਕੀਤਾ ਹੈ ਤਮਿਲਨਾਡੂ ‘ਚ ਵੇਲੂਰ ਦੀ ਰਹਿਣ ਵਾਲੀ ਸਨੇਹਾ ਨੇ ਤਿਰੂਪਰਤੂਰ ਦੇ ਤਹਿਸੀਲਦਾਰ ਟੀ. ਐਸ. ਸੱਤਿਆਮੂਰਤੀ ਤੋਂ ਇਹ ਅਨੋਖਾ ਪ੍ਰਮਾਣ ਪੱਤਰ ਹਾਸਲ ਕੀਤਾ ਤੇ ਉਹ ਇਹ ਪ੍ਰਮਾਣ ਪੱਤਰ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਨਾਗਰਿਕ ਹੈ ਹੁਣ ਅੱਗ ਕਦੇ ਕਿਸੇ ਵੀ ਸਰਕਾਰੀ ਦਸਤਾਵੇਜ਼ ‘ਚ ਉਨ੍ਹਾਂ ਨੂੰ ਆਪਣੀ ਜਾਤੀ ਜਾਂ ਧਰਮ ਦੱਸਣਾ ਜ਼ਰੂਰੀ ਨਹੀਂ ਹੋਵੇਗਾ

ਇਹ ਉਨ੍ਹਾਂ ਲੋਕਾਂ ਲਈ ਜਵਾਬ ਹੈ, ਜਿਨ੍ਹਾਂ ਸਨੇਹ ਵੱਲੋਂ ਆਪਣੀ ਜਾਤੀ ਤੇ ਧਰਮ ਦੀ ਜਾਣਕਾਰੀ ਨਾ ਦੇਣ ਨੂੰ ਇੱਕ ਬਹੁਤ ਵੱਡੀ ਕਮੀ ਕਰਾਰ ਦਿੱਤਾ ਸੀ ਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਬਿਨਾ ਜਾਤ ਦੀ ਲੜਕੀ ਨਾਲ ਸ਼ਾਦੀ ਕੌਣ ਕਰੇਗਾ ਇਹ ਸੱਚ ਹੈ ਕਿ ਸਨੇਹਾ ਨੇ ਅੱਜ ਤੱਕ ਕਿਸੇ ਨੂੰ ਆਪਣੀ ਜਾਤੀ ਜਾਂ ਧਰਮ ਦੱਸਿਆ ਵੀ ਨਹੀਂ ਹੈ ਉਸਦੇ ਮਾਤਾ-ਪਿਤਾ ਨੇ ਇਸ ਅਨੋਖੀ ਪਰੰਪਰਾ ਦੀ ਸ਼ੁਰੂਆਤ ਕੀਤੀ ਉਨ੍ਹਾਂ ਖੁਦ ਹਾਲੇ ਆਪਣੀ ਜਾਤੀ ਤੇ ਧਰਮ ਦਾ ਖੁਲਾਸਾ ਨਹੀਂ ਕੀਤਾ ਉਹ ਆਪਣੇ ਬੱਚਿਆਂ ਦੇ ਜਨਮ ਪ੍ਰਮਾਣ ਪੱਤਰ ਤੋਂ ਲੈ ਕੇ ਉਨ੍ਹਾਂ ਦੇ ਸਕੂਲ ‘ਚ ਦਾਖਲੇ ਤੱਕ ਦਾ ਕੋਈ ਵੀ ਫਾਰਮ ਜਾਂ ਦਸਤਾਵੇਜ਼ ਭਰਦੇ ਸਮੇਂ ਜਾਤੀ ਜਾਂ ਧਰਮ ਵਾਲਾ ਕਾਲਮ ਖਾਲੀ ਛੱਡ ਦਿੰਦੇ ਸਨ 35 ਸਾਲਾ ਸਨੇਹਾ ਨੇ ਬਕਾਇਦਾ ਅਜਿਹਾ ਨਾ ਕਰਨ ਦਾ ਅਧਿਕਾਰ ਹੁਣ ਸਰਕਾਰੀ ਤੌਰ ‘ਤੇ ਹਾਸਲ ਕਰ ਲਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।