ਡੇਰਾ ਰਾਜਗੜ ਸਲਾਬਤਪੁਰਾ ‘ਚ ਮਨਾਇਆ ਬੇਪਰਵਾਹ ਮਸਤਾਨਾ ਜੀ ਦਾ ਅਵਤਾਰ ਮਹੀਨਾ

0
Avatar Month, Celebrated, Dera Rajgarh Salabatpura

-ਡੇਰਾ ਰਾਜਗੜ ਸਲਾਬਤਪੁਰਾ ‘ਚ ਮਨਾਇਆ ਬੇਪਰਵਾਹ ਮਸਤਾਨਾ ਜੀ ਦਾ ਅਵਤਾਰ ਮਹੀਨਾ

-ਹਜ਼ਾਰਾਂ ਦੀ ਗਿਣਤੀ ‘ਚ ਸਾਧ ਸੰਗਤ ਪੁੱਜੀ

ਸੱਚ ਕਹੂੰ ਟੀਮ, ਸਲਾਬਤਪੁਰਾ, 24 ਨਵੰਬਰ। Avatar Month – ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਦਾ ਪਵਿੱਤਰ ਅਵਤਾਰ ਮਹੀਨਾ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ• ਸਲਾਬਤਪੁਰਾ ਵਿੱਚ ਪੰਜਾਬ ਦੀ ਸਾਧ ਸੰਗਤ ਵੱਲੋਂ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਭਾਵੇਂ ਹੀ ਕਣਕ ਦੀ ਬਿਜਾਈ ਆਖਰੀ ਦੌਰ ‘ਚ ਹੈ ਪਰ ਇਸਦੇ ਬਾਵਜੂਦ ਪੰਜਾਬ ਭਰ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਹਜ਼ਾਰਾਂ ਦੀ ਗਿਣਤੀ ‘ਚ ਸਾਧ ਸੰਗਤ ਪੁੱਜੀ। ਨਾਮ ਚਰਚਾ ਦੌਰਾਨ ਕਵੀਰਾਜ ਵੀਰਾਂ ਨੇ ਸਾਈਂ ਜੀ ਦੇ ਅਵਤਾਰ ਮਹੀਨੇ ਪ੍ਰਥਾਏ ਸ਼ਬਦ ਬੋਲੇ। ਸਾਧ ਸੰਗਤ ਵੱਲੋਂ ਇੱਕ ਦੂਜੇ ਨੂੰ ਪਵਿੱਤਰ ਨਾਅਰਾ ਲਗਾ ਕੇ ਅਵਤਾਰ ਮਹੀਨੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸਾਧ ਸੰਗਤ ਦੀ ਸਹੂਲਤ ਲਈ ਪੰਜਾਬ ਦੇ ਜਿੰਮੇਵਾਰ ਸੇਵਾਦਾਰਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ। ਖ਼ਬਰ ਲਿਖੇ ਜਾਣ ਤੱਕ ਵੀ ਵੱਡੀ ਗਿਣਤੀ ਸਾਧ ਸੰਗਤ ਦਾ ਨਾਮ ਚਰਚਾ ਪੰਡਾਲ ਵੱਲ ਆਉਣਾ ਜ਼ਾਰੀ ਸੀ।

Avatar Month, Celebrated, Dera Rajgarh Salabatpura

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।