ਗੋਡਿਆਂ ਦੇ ਜੋੜ ਬਦਲਾਉਣ ਤੋਂ ਬਚੋ

0
214

ਗੋਡਿਆਂ ਦੇ ਜੋੜ ਬਦਲਾਉਣ ਤੋਂ ਬਚੋ

ਜਦੋਂ ਉਮਰ 40 ਤੋਂ ਉੱਪਰ ਚਲੀ ਜਾਂਦੀ ਹੈ ਤਾਂ ਅਕਸਰ ਜੋੜਾਂ ਦੇ ਦਰਦ ਦੀ ਸ਼ਿਕਾਇਤ ਹੁੰਦੀ ਹੈ। ਜਿਸ ਦਾ ਕਾਰਨ ਜੋੜਾਂ ’ਚ ਗ੍ਰੀਸ ਦੀ ਘਾਟ, ਜੋੜਾਂ ਦੀ ਸੋਜ, ਕੈਲਸ਼ੀਅਮ ਦੀ ਘਾਟ ਨਾਲ ਹੱਡੀਆਂ ਦਾ ਕਮਜ਼ੋਰ ਹੋਣਾ, ਵਿਟਾਮਿਨ ਡੀ ਦੀ ਘਾਟ ਕਾਰਨ, ਕਿਸੇ ਕਾਰਨ ਸੱਟ ਲੱਗ ਜਾਣ ਕਾਰਨ ਜਾਂ ਬਹੁਤ ਜਿਆਦਾ ਮੋਟਾਪਾ ਹੋਣਾ ਕਿਉਂਕਿ ਜਿਆਦਾ ਮੋਟਾਪੇ ਕਾਰਨ ਸਰੀਰ ’ਤੇ ਫਾਲਤੂ ਵਜ਼ਨ ਭਾਰੂ ਰਹਿੰਦਾ ਹੈ ਜੋ ਆਪਣੇ ਜੋੜਾਂ ’ਤੇ ਬਹੁਤ ਜਿਆਦਾ ਮਾਰੂ ਪ੍ਰਭਾਵ ਪਾਉਂਦਾ ਹੈ ਤੇ ਹੋਰ ਵੀ ਕਈ ਤਰ੍ਹਾਂ ਦੇ ਨੁਕਸ ਹੁੰਦੇ ਹਨ।

ਗੱਲ ਕਰੀਏ ਗੋਡਿਆਂ ਦੇ ਗ੍ਰੀਸ ਬਾਰੇ ਤਾਂ ਇਹ ਸਮੱਸਿਆ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਸ ਦਾ ਕਾਰਨ ਹੈ ਆਪਣਾ ਖਾਣਾ-ਪੀਣਾ ਬਹੁਤ ਮਾੜਾ ਹੈ। ਚੰਗੀ ਤੇ ਪੌਸ਼ਟਿਕ ਖੁਰਾਕ ਤੋਂ ਆਪਾਂ ਬਹੁਤ ਦੂਰ ਜਾ ਰਹੇ ਹਾਂ। ਆਪਾਂ ਨੂੰ ਸੁਆਦ ਕੀ ਲੱਗਦਾ ਹੇੈ, ਫਾਸਟ ਫੁੁੂਡ, ਪੀਜ਼ੇ , ਬਰਗਰ, ਸਮੋਸੇ ਤਰ੍ਹਾਂ-ਤਰ੍ਹਾਂ ਦੇ ਵਿਦੇਸ਼ੀ ਖਾਣੇ ਜੋ ਆਪਣੇ ਸਰੀਰ ’ਚੋਂ ਬਹੁਤ ਕੁਝ ਖਤਮ ਕਰ ਰਹੇ ਹਨ।ਗ੍ਰੀਸ:ਭਾਵ ਲੁਬਰੀਕੇਟ ਚਿਕਨਾਹਟ ਜੋ ਆਪਣੇ ਜੋੜਾਂ ’ਚ ਹੋਣੀ ਬਹੁਤ ਜ਼ਰੂਰੀ ਹੈ। ਇਸ ਚਿਕਨਾਈ ’ਚ ਆਪਣੇ ਗੋਡੇ ਮੂਵਮੈਂਟ ਕਰਦੇ ਨੇ ਭਾਵ ਮੁੜਦੇ ਨੇ, ਘੁੰਮਦੇ ਨੇ ਜਦੋਂ ਇਹ ਚਿਕਨਾਹਟ ਘਟ ਜਾਂਦੀ ਹੈ, ਜਾਂ ਖਤਮ ਹੋ ਜਾਂਦੀ ਹੈ ਤਾਂ ਹੱਡੀਆਂ ਆਪਸ ’ਚ ਘਸਣ ਲੱਗ ਜਾਂਦੀਆਂ ਹਨ।

ਜਿਹੜਾ ਇਹ ਗ੍ਰੀਸ ਹੇੈ ਇਹ ਜੋੜਾਂ ਨੂੰ ਬਚਾ ਕੇ ਰੱਖਦਾ ਹੈ। ਜਦੋਂ ਇਹ ਗ੍ਰੀਸ ਖਤਮ ਹੋ ਜਾਂਦਾ ਹੈ ਤਾਂ ਹੱਡੀਆਂ ਆਪਸ ’ਚ ਭਿੜਣ ਲੱਗ ਜਾਂਦੀਆਂ ਹਨ। ਜਿੰਨ੍ਹਾਂ ਨਾਲ਼ ਸੋਜ, ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਆਪਾਂ ਨੂੰ ਜੋੜਾਂ ਦੀ ਦੇਖਭਾਲ ਕਰਨੀ ਚਾਹੀਦੀ ਹੇੈ। ਜਦੋਂ ਆਪਾਂ ਕਿਸੇ ਸਪੈਸ਼ਲਿਸਟ ਕੋਲ਼ ਜਾਂਦੇ ਹਾਂ ਤਾਂ ਉਹ ਜੋੜ ਬਦਲਾਉਣ ਲਈ ਕਹਿੰਦਾ ਹੈ। ਜਿਸ ਦਾ ਖਰਚਾ ਲੱਖਾਂ ’ਚ ਹੁੰਦਾ ਹੇੈ। ਜਿਸ ਕੋਲ ਪੈਸਾ ਹੈ ਉਹ ਤਾਂ ਜੋੜ ਬਦਲਵਾ ਲੈਂਦਾ ਹੈ ਪਰ ਜਿਹਦੇ ਕੋਲ਼ ਪੈਸਾ ਨਹੀਂ ਉਹ ਕੀ ਕਰੇ। ਚਾਹੀਦਾ ਕੀ ਹੈ:ਕੁੱਜਾ ਮਿਸ਼ਰੀ 150 ਗ੍ਰਾਮ, ਬਦਾਮ 250 ਗ੍ਰਾਮ, ਹਰੀ ਇਲਾਚੀ ਦੇ ਬੀਜ਼ 100 ਗ੍ਰਾਮ, ਕਾਲ਼ੀ ਮਿਰਚ 100 ਗ੍ਰਾਮ, ਖੀਰੇ ਦੇ ਮਗਜ਼ 200 ਗ੍ਰਾਮ, ਸਾਲਮ ਮਿਸ਼ਰੀ 50 ਗ੍ਰਾਮ, ਅਸਗੰਧ 50 ਗ੍ਰਾਮ, ਸੋਇਆਬੀਨ ਕਿਲੋ ਗ੍ਰਾਮ।

ਸਭ ਤੋਂ ਪਹਿਲਾਂ ਸੋਇਆਬੀਨ ਨੂੰ ਰੇਤੇ ਜਾਂ ਨਮਕ ’ਚ ਭੁੰਨ੍ਹ ਲਓ। ਭੁੰਨਣੀ ਸਿਰਫ ਅੇੈਨੀ ਹੈ ਕਿ ਉਹ ਭੂਰੇ ਰੰਗ ਦੀ ਹੋ ਜਾਵੇ, ਸੜੇ ਨਾ, ਜਦੋਂ ਸੋਇਆਬੀਨ ਰੇਤੇ ਦੀ ਗਰਮਾਇਸ਼ ’ਚ ਤਿੜਕਣ ਲੱਗ ਜਾਵੇ ਤਾਂ ਉਹ ਨੂੰ ਰੇਤੇ ’ਚੋਂ ਕੱਢ ਲਓ। ਫੇਰ ਠੰਢਾ ਹੋਣ ’ਤੇ ਪੀਸ ਲਓ। ਫੇਰ ਇਸ ’ਚ ਕੁੱਜਾ ਮਿਸ਼ਰੀ ਬਦਾਮ, ਹਰੀ ਇਲਾਚੀ ਦੇ ਬੀਜ, ਕਾਲ਼ੀ ਮਿਰਚ, ਖੀਰੇ ਦੇ ਮਗਜ਼, ਸਾਲਮ ਮਿਸ਼ਰੀ, ਅਸਗੰਧ, ਸਭ ਨੂੰ ਵਾਰੀ-ਵਾਰੀ ਕੁੱਟ ਕੇ ਸੋਇਆਬੀਨ ਦੇ ਪਾਊਡਰ ’ਚ ਚੰਗੀ ਤਰ੍ਹਾਂ ਮਿਲਾ ਲਓ। ਕਿਸੇ ਵਧੀਆ ਭਾਂਡੇ ’ਚ ਪਾ ਲਓ। 1-1 ਚਮਚ ਸਵੇਰੇ-ਸ਼ਾਮ ਦੁੱਧ ਨਾਲ਼ ਲਓ। ਮਹੀਨੇ ’ਚ ਜੋੜਾਂ ’ਚ ਕੜ-ਕੜ ਦੀ ਅਵਾਜ਼ ਘਟ ਜਾਏਗੀ ਜੋ ਗ੍ਰੀਸ ਦੀ ਘਾਟ ਕਰਕੇ ਹੁੰਦੀ ਹੈ। ਜੋੜ ਮੁੜਨ ਲੱਗ ਜਾਣਗੇ, ਦਰਦ ਵੀ ਘਟ ਜਾਏਗਾ। ਇਸ ਨਾਲ ਹੀ ਤੁਸੀਂ ਦੋ ਤਰ੍ਹਾਂ ਦੀ ਆਯੂਰਵੈਦਿਕ ਦਵਾਈ ਖਾਣੀ ਹੈ।ਪਹਿਲੀ ਗੋਲ਼ੀ ਹੈ

ਸਲਾਕੀ- ਇਹ 2-2 ਗੋਲੀਆਂ ਸਵੇਰੇ-ਸ਼ਾਮ, ਇਹ ਗੋਲੀ ਕਿਸੇ ਵੀ ਕਿਸਮ ਦਾ ਗਠੀਆ, ਜੋੜਾਂ ਦਾ ਦਰਦ, ਜੋੜਾਂ ’ਚ ਗ੍ਰੀਸ ਦੀ ਘਾਟ ਪੂਰੀ ਕਰਦੀ ਹੈ।ਹੱਡ ਜੋੜ ਗੋਲੀ-1-1 ਗੋਲ਼ੀ ਸਵੇਰੇ-ਸ਼ਾਮ ਇਹ ਗੋਲ਼ੀ ਹੱਡੀਆਂ ਦੀ ਕਮਜ਼ੋਰੀ, ਹੱਡੀਆਂ ’ਚ ਕੈਲਸ਼ੀਅਮ ਦੀ ਕਮੀ ਪੂਰੀ ਕਰਦੀ ਹੈ। ਹੱਡ ਜੋੜ ਬੂਟੀ ਦਾ ਬੂਟਾ ਟੁੱਟੀ ਹੱਡੀ ’ਤੇ ਬਹੁਤ ਕੰਮ ਕਰਦਾ ਹੈ।ਜੋੜਾਂ ਦਾ ਤੇਲ:ਜਦੋਂ ਜੋੋੜਾਂ ’ਚ ਸੋਜ ਆ ਜਾਂਦੀ ਹੈ ਉਦੋਂ ਜੋੜ ਮੁੜਦੇ ਨਹੀਂ ਜਾਮ ਜਿਹੇ ਹੋ ਜਾਂਦੇ ਹਨ। ਤਾਂ ਉਦੋਂ ਉਨ੍ਹਾਂ ਨੂੰ ਖੋਲ੍ਹਣ ਲਈ ਗਰਮਾਇਸ਼ ਦੀ ਲੋੜ ਹੁੰਦੀ ਹੈ ਇਸ ਕਰਕੇ ਦਰਦਾਂ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਤੇਲ਼ ਬਣਾਉਣ ਦੀ ਵਿਧੀ ਹੇਠ ਲਿਖੇ ਅਨੁਸਾਰ ਹੈ।ਪੁਦੀਨਾ ਸਤ 100 ਗ੍ਰਾਮ, ਦੇਸੀ ਕਪੂਰ 200 ਗ੍ਰਾਮ, ਅਜ਼ਵਾਇਨ ਸਤ 100 ਗ੍ਰਾਮ, ਰਤਨਜੋਤ 20 ਗ੍ਰਾਮ, ਸਰ੍ਹੋਂ ਤੇਲ਼ 600 ਗ੍ਰਾਮ ਸਭ ਤੋਂ ਪਹਿਲਾਂ ਰਤਨਜੋਤ ਨੂੰ ਚੰਗੀ ਤਰ੍ਹਾਂ ਪੀਸ ਕੇ ਕੱਪੜਛਾਣ ਕਰ ਲਓ। ਫੇਰ ਸਰੋ੍ਹਂ ਦਾ ਤੇਲ਼ ਗਰਮ ਕਰੋ। ਜਦੋਂ ਧੂੰਆਂ ਨਿੱਕਲਣ ਲੱਗ ਜਾਵੇ ਤਾਂ ਉਸ ’ਚ ਪੁਦੀਨਾ ਸਤ, ਅਜਵਾਇਨ ਸਤ, ਦੇਸੀ ਕਪੂਰ ਕੁੱਟ ਕੇ ਪਾ ਦਿਉ।

ਆਖਰ ’ਤੇ ਰਤਨਜੋਤ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਤੇ ਤੇਲ਼ ਨੂੰ ਠੰਢਾ ਹੋਣ ਦਿਉ। ਜਦੋਂ ਤੇਲ ਠੰਢਾ ਹੋ ਜਾਵੇ ਤਾਂ ਇਸ ਨੂੰ ਚੁੰਨੀ ਜਾਂ ਚਾਹਪੋਣੀ ਨਾਲ਼ ਛਾਣ ਲਓ। ਇਸ ਤੇਲ਼ ਦੀ ਦਿਨ ’ਚ 2 ਵਾਰ ਚੰਗੀ ਤਰ੍ਹਾਂ ਜੋੜਾਂ ’ਤੇ ਮਾਲਿਸ਼ ਕਰੋ। ਗੋਡੇ ਦੇ ਉੱਪਰ ਤੇ ਥੱਲੇ ਵੀ ਤੇਲ ਚੰਗੀ ਤਰ੍ਹਾਂ ਮਲੋ। ਇਸ ਨਾਲ਼ ਸੋਜ, ਜਕੜਣ, ਦਰਦ ਠੀਕ ਹੋਵੇਗਾ। ਇਹੀ ਤੇਲ਼ ਆਮ ਕਿਸੇ ਹੋਰ ਵਜ੍ਹਾ ਨਾਲ਼ ਮੋਚ ਪੈ ਜਾਵੇ, ਮਾਸ ਫਟ ਜਾਵੇ ਉਹ ਵੀ ਠੀਕ ਹੋ ਜਾਂਦਾ ਹੈ। ਇਹ ਨੁਸਖਾ ਜਿਵੇਂ ਪੰਜ਼ੀਰੀ, ਗੋਲ਼ੀਆਂ, ਇਹ ਨੁਸਖਾ ਜੋੜਾਂ ਦੇ ਦਰਦਾਂ ’ਚ, ਸੋਜ ਠੀਕ ਕਰਦਾ ਹੈ ਤੇ ਗ੍ਰੀਸ ਬਣਨ ’ਚ ਬਹੁਤ ਮੱਦਦ ਕਰਦਾ ਹੈ। ਬੱਸ ਸਬਰ ਤੋਂ ਕੰਮ ਲਓ ਧੀਰਜ ਰੱਖ ਕੇ ਨੁਸਖਾ ਵਰਤੋ। ਜੇ ਲਗਾਤਾਰ ਵਰਤ ਲਿਆ ਤਾਂ ਤੁਹਾਨੂੰ ਜੋੜ ਬਦਲਾਉਣ ਦੀ ਲੋੜ ਨਹੀਂ ਪਵੇਗੀ।ਪਰਹੇਜ਼:ਖੱਟੀ ਤਲ਼ੀ ਚੀਜ਼, ਫਾਸਟ ਫੂਡ, ਕੋਲਡ ਡਰਿੰਕ, ਅਰਬੀ, ਛਿਲਕੇ ਵਾਲ਼ੀਆਂ ਦਾਲਾਂ ਤੋਂ ਪਰਹੇਜ਼ ਕਰੋ।ਖਾਣਾ-ਪੀਣਾ:ਦਾਲ਼ ਸਬਜ਼ੀ ’ਚ ਗਾਂ ਦਾ ਦੇਸੀ ਘੀ ਪਾ ਕੇ ਖਾਉ।

ਪੁੰਗਰੀ ਹੋਈ ਮੇਥੀ, ਐਲੋਵੀਰਾ ਦਾ ਗੁੱਦਾ, ਖਾਲ਼ੀ ਪੇਟ ਨਾਰੀਅਲ਼ ਪਾਣੀ ਪੀਵੋ, ਨਾਰੀਅਲ਼ ਪਾਣੀ ’ਚ ਵਿਟਾਮਿਨ, ਮਿਨਰਲ ਤੇ ਹੋਰ ਵੀ ਖੁਰਾਕੀ ਤੱਤ ਹੁੰਦੇ ਹਨ। ਜੋ ਗ੍ਰੀਸ ਬਣਾਉਣ ’ਚ ਮੱਦਦ ਕਰਦੇ ਹਨ। ਅੰਗੂਰ, ਬ੍ਰੋਕਲੀ, ਅਖਰੋਟ, ਤਾਜ਼ੀ ਹਲਦੀ ਅਜਿਹੀਆਂ ਚੀਜ਼ਾਂ ਬਹੁਤ ਫਾਇਦਾ ਕਰਦੀਆਂ ਹਨ। ਜਦੋਂ ਵੀ ਤੁਹਾਨੂੰ ਪੈਰਾਂ ਭਾਰ ਬੈਠਣਾ ਔਖਾ ਲੱਗੇ, ਚੌਕੜੀ ਮਾਰਨ ’ਚ ਮੁਸ਼ਕਲ਼ ਲੱਗੇ, ਪੌੜੀਆਂ ਚੜ੍ਹਨਾ-ਉੁਤਰਨਾ ਔਖਾ ਲੱਗਦਾ ਹੋਵੇ ਤਾਂ ਹੋ ਸਕਦਾ ਹੇੈ ਤੁਹਾਡੇ ਗੋਡਿਆਂ ’ਚ ਗ੍ਰੀਸ ਬਣਨਾ ਘੱਟ ਗਿਆ ਹੋਵੇ ਉਸੇ ਟਾਈਮ ਡਿਜੀਟਲ਼ ਅੇੈਕਸਰੇ ਕਰਵਾ ਕੇ ਗੋਡਿਆਂ ਦੀ ਜਾਂਚ ਕਰਵਾਉ। ਜੇਕਰ ਗ੍ਰੀਸ ਬਣਨਾ ਘੱਟ ਹੋ ਗਿਆ ਹੋਵੇ ਤਾਂ ਇਹ ਪੰਜ਼ੀਰੀ, ਗੋਲੀਆਂ ਤੇ ਤੇਲ਼ ਲਗਾਤਾਰ 5-6 ਮਹੀਨੇ ਵਰਤੋ ਫਰਕ ਤੁਹਾਨੂੰ ਪਹਿਲੇ ਮਹੀਨੇ ਪਤਾ ਲੱਗ ਜਾਵੇਗਾ। ਨੋਟ: ਕੋਈ ਵੀ ਦੇਸੀ ਨੁਖਸਾ ਵਰਤਣ ਤੋਂ?ਪਹਿਲਾਂ ਆਪਣੇ ਡਾਕਟਰ ਜਾਂ ਵੈਦ ਨਾਲ ਸਲਾਹ ਜ਼ਰੂਰ ਕਰ ਲਓ

ਵੈਦ ਬੀ. ਕੇ. ਸਿੰਘ,

ਜੈ ਸਿੰਘ ਵਾਲਾ (ਮੋਗਾ)

ਮੋ. 98726-10005

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ