ਲਾਪਰਵਾਹੀ ਤੋਂ ਬਚੋ, ਅੱਖਾਂ ਨੂੰ ਤੰਦਰੁਸਤ ਰੱਖੋ

ਲਾਪਰਵਾਹੀ ਤੋਂ ਬਚੋ, ਅੱਖਾਂ ਨੂੰ ਤੰਦਰੁਸਤ ਰੱਖੋ

ਅੱਖਾਂ ਹਨ, ਤਾਂ ਦੁਨੀਆ ਹੈ। ਵਧਦੇ ਪ੍ਰਦੂਸ਼ਣ ਨੇ ਅੱਖਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਬੁਰੀਆਂ ਆਦਤਾਂ ਕਾਰਨ ਅੱਖਾਂ ਦੀਆਂ ਬਿਮਾਰੀਆਂ ਵੀ ਵਧੀਆਂ ਹਨ, ਇਹ ਅੱਖਾਂ ਦੇ ਮਾਹਿਰਾਂ ਦਾ ਮੰਨਣਾ ਹੈ ਉਨ੍ਹਾਂ ਅਨੁਸਾਰ ਆਦਤਾਂ ਵਿੱਚ ਸੁਧਾਰ ਕਰਕੇ ਵਧਦੇ ਐਨਕਾਂ ਦੇ ਨੰਬਰ ਨੂੰ ਘਟਾਇਆ ਜਾ ਸਕਦਾ ਹੈ। ਅੱਖਾਂ ਦੀਆਂ ਬਿਮਾਰੀਆਂ ਲਾਪਰਵਾਹੀ ਦਾ ਨਤੀਜਾ ਹਨ। ਛੋਟੀਆਂ-ਮੋਟੀਆਂ ਬਿਮਾਰੀਆਂ ਠੀਕ ਹੋ ਸਕਦੀਆਂ ਹਨ ਜੇਕਰ ਬਿਮਾਰੀ ਜ਼ਲਦੀ ਫੜ ਲਈ ਜਾਵੇ।

ਨਜ਼ਰ ਦੋਸ਼

ਜੇਕਰ ਕਿਸੇ ਕਾਰਨ ਅੱਖਾਂ ਦੀ ਰੌਸ਼ਨੀ ਘੱਟ ਹੁੰਦੀ ਜਾ ਰਹੀ ਹੋਵੇ ਜਾਂ ਘੱਟ ਹੋ ਗਈ ਹੋਵੇ, ਉਨ੍ਹਾਂ ’ਚ ਦਰਦ ਰਹਿੰਦਾ ਹੋਵੇ।

ਇਲਾਜ

ਹਲਦੀ ਅਤੇ ਨਿੰਮ ਦੀਆਂ ਨਵੀਂਆਂ ਕਰੂੰਬਲਾਂ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਉਨ੍ਹਾਂ ਨੂੰ ਬਰੀਕ ਪੀਸ ਲਓ ਅਤੇ ਇਸ ਵਿਚ ਪਿੱਪਲ ਦਾ ਦੁੱਧ ਮਿਲਾ ਲਓ। ਇਸ ਮਿਸ਼ਰਣ ਨੂੰ ਪੰਜ ਦਿਨਾਂ ਤੱਕ ਰਗੜਦੇ ਰਹੋ। ਹਰ ਰੋਜ ਇਨ੍ਹਾਂ ਚੀਜ਼ਾਂ ਨੂੰ ਰਗੜਦੇ ਸਮੇਂ ਤਾਜ਼ਾ ਪਿੱਪਲ ਦਾ ਦੁੱਧ ਮਿਲਾਓ। ਸੱਤਵੇਂ ਦਿਨ ਇਹ ਦਵਾਈ ਤਿਆਰ ਹੋ ਜਾਵੇਗੀ। ਹੁਣ ਇਸ ਦਵਾਈ ਨੂੰ ਕੱਜਲ ਵਾਂਗ ਅੱਖਾਂ ’ਚ ਲਾਓ। ਇਸ ਦਵਾਈ ਨੂੰ ਇੱਕ ਮਹੀਨੇ ਤੱਕ ਨਿਯਮਿਤ ਰੂਪ ਵਿੱਚ ਵਰਤੋ। ਇਸ ਮਿਆਦ ਦੌਰਾਨ ਅੱਖਾਂ ਦੀ ਰੌਸ਼ਨੀ ਘਟਣੀ ਬੰਦ ਹੋ ਜਾਵੇਗੀ ਅਤੇ ਗੁਆਚੀ ਹੋਈ ਰੌਸ਼ਨੀ ਮੁੜ ਪ੍ਰਾਪਤ ਹੋ ਜਾਵੇਗੀ ਅੱਖਾਂ ਨੂੰ ਤੰਦਰੁਸਤ ਰੱਖਣ ਲਈ ਇਹ ਬਹੁਤ ਹੀ ਲਾਭਦਾਇਕ ਦਵਾਈ ਹੈ।

ਅੱਖਾਂ ਦੇ ਜ਼ਖ਼ਮ

ਅੱਖ ਵਿੱਚ ਸੱਟ ਜਾਂ ਕਿਸੇ ਹੋਰ ਕਾਰਨ ਜ਼ਖ਼ਮ ਹੋ ਜਾਂਦਾ ਹੈ।

ਇਲਾਜ

ਹਲਦੀ ਦੀ ਇੱਕ ਮੋਟੀ ਗੰਢੀ ਲੈ ਕੇ ਸਾਫ ਪੱਥਰ ’ਤੇ ਚੰਦਨ ਵਾਂਗ ਰਗੜੋ। ਹੁਣ ਰਾਤ ਨੂੰ ਸੌਂਦੇ ਸਮੇਂ ਇਸ ਪੇਸਟ ਨੂੰ ਅੱਖਾਂ ਦੇ ਉੱਪਰ ਦੀਆਂ ਪਲਕਾਂ ’ਤੇ ਲਾਓ ਅਤੇ ਥੋੜ੍ਹਾ ਜਿਹਾ ਅੱਖਾਂ ਦੇ ਅੰਦਰ ਵੀ ਲਾਓ। ਅੱਖਾਂ ਦੇ ਜ਼ਖ਼ਮ ਜਲਦੀ ਠੀਕ ਹੋ ਜਾਣਗੇ। ਇਸ ਸਪੈਸ਼ਲ ਪੇਸਟ ਨੂੰ ਲਾਉਣ ਤੋਂ ਬਾਅਦ ਇਸ ਨੂੰ ਅੱਧੇ ਘੰਟੇ ਲਈ ਲੱਗਾ ਰਹਿਣ ਦਿਓ। ਫਿਰ ਕੋਸੇ ਪਾਣੀ ਨਾਲ ਅੱਖਾਂ ਨੂੰ ਕਿਸੇ ਸਾਫ ਕੱਪੜੇ ਦੀ ਮੱਦਦ ਨਾਲ ਧੋ ਲਓ। ਹੁਣ ਸੌਂਦੇ ਸਮੇਂ ਹਲਦੀ ਪਾ ਕੇ ਉੱਬਲੇ ਹੋਏ ਪਾਣੀ ’ਚ ਕੱਪੜਾ ਭਿਉ ਕੇ ਅੱਖਾਂ ’ਤੇ ਪੱਟੀ ਰੱਖੋ ਅਤੇ ਪਾਣੀ ਦੀਆਂ ਕੁਝ ਬੂੰਦਾਂ ਅੱਖਾਂ ’ਚ ਵੀ ਪਾ ਲਓ। ਰੋਗੀ ਦੀਆਂ ਅੱਖਾਂ ’ਤੇ ਇਸ ਪਾਣੀ ’ਚ ਭਿਉ ਕੇ ਕੱਪੜੇ ਦੀ ਪੱਟੀ¿; ਲਾਉਣ ਨਾਲ ਵਿਸ਼ੇਸ਼ ਲਾਭ ਮਿਲਦਾ ਹੈ।

ਅੱਖਾਂ ਦਾ ਦਰਦ

ਕਦੇ-ਕਦੇ ਅੱਖਾਂ ਵਿੱਚ ਕੋਈ ਬਾਹਰੀ ਕੀਟ-ਪਤੰਗਾ ਜਾਂ ਧੂੜ ਦਾ ਕੋਈ ਕਣ ਪੈਣ ਕਾਰਨ ਉਹ ਜਦੋਂ ਤੱਕ ਅੱਖ ਵਿੱਚੋਂ ਨਹੀਂ ਕੱਢਿਆ ਜਾਂਦਾ ਦਰਦ ਉਦੋਂ ਤੱਕ ਬਣਿਆ ਰਹਿੰਦਾ ਹੈ ।

ਇਲਾਜ

ਅਜਿਹੇ ’ਚ ਅੱਖਾਂ ਦੇ ਦਰਦ ਨੂੰ ਦੂਰ ਕਰਨ ਲਈ ਥੋੜ੍ਹਾ ਜਿਹਾ ਪਾਣੀ ਗਰਮ ਕਰੋ। ਜਦੋਂ ਪਾਣੀ ਉੱਬਲ ਜਾਵੇ ਤਾਂ ਪਾਣੀ ਵਿਚ ਦਸ ਗ੍ਰਾਮ ਹਲਦੀ ਪਾ ਕੇ ਠੰਢਾ ਹੋਣ ਦਿਓ।

ਜਦੋਂ ਪਾਣੀ ਥੋੜ੍ਹਾ ਜਿਹਾ ਗਰਮ ਰਹਿ ਜਾਵੇ ਤਾਂ ਨਰਮ ਸਾਫ ਕੱਪੜਾ ਲੈ ਕੇ ਉਸ ਨੂੰ ਪਾਣੀ ਵਿਚ ਭਿਉਂ ਕੇ ਅੱਖਾਂ ਨੂੰ ਧੋ ਲਓ। ਇਸ ਤਰ੍ਹਾਂ ਧੋਣ ਨਾਲ ਅੱਖਾਂ ਵਿਚ ਜੋ ਵੀ ਪਿਆ ਹੋਵੇਗਾ ਉਹ ਬਾਹਰ ਆ ਜਾਵੇਗਾ ਅਤੇ ਅੱਖਾਂ ਦਾ ਦਰਦ ਠੀਕ ਹੋ ਜਾਵੇਗਾ। ਇਸ ਪਾਣੀ ਦੀਆਂ ਕੁਝ ਬੂੰਦਾਂ ਅੱਖਾਂ ਦੇ ਅੰਦਰ ਵੀ ਪਾਉਣੀਆਂ ਚਾਹੀਦੀਆਂ ਹਨ ਤੇ ਨਰਮ ਤੌਲੀਏ ਨਾਲ ਰਗੜ ਕੇ ਅੱਖਾਂ ਨੂੰ ਸਾਫ ਕਰਨਾ ਚਾਹੀਦਾ ਹੈ। ਦਰਦ ਖਤਮ ਹੋ ਜਾਵੇਗਾ।

ਅੱਖ ’ਚ ਫੋਲਾ

ਅੱਖਾਂ ਦੀ ਨਿਯਮਿਤ ਸਫਾਈ ਨਾ ਕਰਨ ਨਾਲ, ਧੁੱਪ ਜਾਂ ਤੇਜ ਰੌਸ਼ਨੀ ਵਿੱਚ ਕੰਮ ਕਰਨ ਨਾਲ ਹੋ ਜਾਂਦਾ ਹੈ।

ਇਲਾਜ

ਅੱਖਾਂ ’ਚੋਂ ਫੋਲਾ ਦੂਰ ਕਰਨ ਲਈ ਇੱਕ ਵੱਡੀ ਗੰਢ ਹਲਦੀ ਦੀ ਲਗਭਗ 10 ਗ੍ਰਾਮ ਅਤੇ 10 ਗ੍ਰਾਮ ਨਿੰਮ ਦੇ ਸੁੱਕੇ ਪੱਤੇ ਲੈ ਕੇ ਕਾਲੀ ਮਿਰਚ ਚੰਗੀ ਤਰ੍ਹਾਂ ਗਾਂ ਦੇ ਪਿਸ਼ਾਬ ਨਾਲ ਮਿਲਾ ਕੇ ਖਰਲ ’ਚ ਪੀਸੋ। ਇਸ ਨੂੰ ਲਗਾਤਾਰ ਛੇ ਦਿਨਾਂ ਤੱਕ ਪੀਸਦੇ ਰਹੋ ਅਤੇ ਰੋਜ਼ਾਨਾ ਇਸ ਵਿੱਚ ਤਾਜਾ ਗਊ-ਮੂਤਰ ਮਿਲਾਓ। ਸੱਤਵੇਂ ਦਿਨ ਇੱਕ ਟਿੱਕੀ ਕਪੂਰ ਪਾ ਕੇ ਬਰੀਕ ਪੀਸ ਕੇ ਇੱਕ ਸਾਫ ਸ਼ੀਸ਼ੀ ਵਿਚ ਰੱਖ ਲਓ।

ਤੁਹਾਡਾ ਸੁਰਮਾ ਅੱਖਾਂ ਵਿੱਚ ਪਾਉਣ ਲਈ ਤਿਆਰ ਹੋ ਜਾਵੇਗਾ। ਇਸ ਸੁਰਮੇ ਨੂੰ ਰੋਜ਼ਾਨਾ ਸਵੇਰੇ-ਸ਼ਾਮ ਸਿਲਾਈ ਦੀ ਮੱਦਦ ਨਾਲ ਅੱਖਾਂ ’ਚ ਪਾਓ। ਜਲਦੀ ਹੀ ਅੱਖਾਂ ਵਿੱਚੋਂ ਫੋਲਾ ਆਪਣੇ-ਆਪ ਨਿੱਕਲ ਜਾਵੇਗਾ ਤੇ ਅੱਖਾਂ ਪੂਰੀ ਤਰ੍ਹਾਂ ਸਾਫ ਹੋ ਜਾਣਗੀਆਂ। ਇਸ ਦੇ ਨਾਲ ਹੀ ਅੱਖਾਂ ਦੀ ਗੁਆਚੀ ਰੌਸ਼ਨੀ ਵੀ ਮੁੜ ਪ੍ਰਾਪਤ ਹੋਵੇਗੀ।

  • ਐਨਕ ਦਾ ਨੰਬਰ ਜ਼ਲਦੀ ਬਦਲਣਾ
  • ਅੱਖਾਂ ਦੀ ਰੌਸ਼ਨੀ ਲਗਾਤਾਰ ਘਟਦੀ ਜਾਂਦੀ ਹੈ।

ਇਲਾਜ

ਤਾਮਰ, ਚੀਨੀ ਜਾਂ ਕੱਚ ਦੇ ਭਾਂਡੇ ਵਿੱਚ ਦੋ-ਚਾਰ ਗੰਢਾਂ ਹਲਦੀ ਦੀਆਂ ਰੱਖੋ ਉਨ੍ਹਾਂ ਨੂੰ ਨਿੰਬੂ ਦੇ ਰਸ ਵਿੱਚ ਡੁਬੋ ਦਿਓ। ਫਿਰ ਥੋੜ੍ਹਾ ਪਤਲਾ ਕੱਪੜਾ ਪਾਓ ਤਾਂ ਕਿ ਧੂੜ ਅਤੇ ਮਿੱਟੀ ਨਾ ਡਿੱਗੇ। ਜਿਵੇਂ-ਜਿਵੇਂ ਰਸ ਘਟਦਾ ਵਿਖਾਈ ਦਿੰਦਾ ਹੈ, ਇੱਕ ਤਾਜਾ ਨਿੰਬੂ ਕੱਟ ਕੇ ਨਿਚੋੜ ਲਓ।¿;
ਗੰਢਾਂ ਵਿੱਚ ਨਿੰਬੂ ਦਾ ਰਸ ਇੰਨਾ ਮਿਕਸ ਕਰੋ ਕਿ ਕਣ-ਕਣ ’ਚ ਅਸਰ ਕਰ ਜਾਵੇ। ਇਸ ਵਿੱਚ ਤੀਹ ਦਿਨ ਲੱਗਣ ਜਾਂ ਚਾਲੀ, ਆਲਸ ਨਾ ਕਰੋ। ਗਰਮੀਆਂ ਵਿੱਚ ਹਲਦੀ ਦੀ ਗੰਢ ਇੱਕ ਹਫਤੇ ਜਾਂ ਦਸ ਦਿਨਾਂ ਵਿੱਚ ਫੁੱਲ ਜਾਂਦੀ ਹੈ, ਨਿੰਬੂ ਰਚ ਜਾਣ ਦੀ ਇਹੀ ਨਿਸ਼ਾਨੀ ਹੈ।
ਇਸ ਨੂੰ ਛਾਂ ’ਚ ਸੁਕਾ ਕੇ ਪੀਸ ਲਓ ਅਤੇ ਛਾਣ ਕੇ ਰੱਖ ਲਓ। ਅੱਖਾਂ ਲਈ ਇਹ ਇੰਨਾ ਵਧੀਆ ਸੁਰਮਾ ਹੈ ਕਿ ਜਿਹੜੇ ਲੋਕ ਛੇਵੇਂ ਮਹੀਨੇ ਨੰਬਰ ਬਦਲਣ ਕਾਰਨ ਐਨਕਾਂ ਬਦਲਦੇ ਰਹਿੰਦੇ ਹਨ, ਉਨ੍ਹਾਂ ਨੂੰ ਐਨਕਾਂ ਦੀ ਬਿਲਕੁਲ ਵੀ ਲੋੜ ਨਹੀਂ ਪਵੇਗੀ।¿; ਸਦੀਆਂ ਤੋਂ ਅਜ਼ਮਾਇਆ ਗਿਆ ਆਯੁਰਵੇਦ ਦਾ ਅਚੂਕ ਫਾਰਮੂਲਾ ਹੈ।

ਅੰਧਰਾਤਾ

ਰਾਤ ਨੂੰ ਦਿਖਾਈ ਨਾ ਦੇਣਾ, ਅੱਖਾਂ ਅੱਗੇ ਕਾਲੇ ਧੱਬੇ ਦਿਸਣਾ ਵਿਟਾਮਿਨ ਏ ਦੀ ਕਮੀ, ਦੁੱਧ ਅਤੇ ਹਰੀਆਂ ਸਬਜ਼ੀਆਂ ਜਾਂ ਪਪੀਤੇ ਵਰਗੇ ਫਲਾਂ ਦੀ ਵਰਤੋਂ ਨਾ ਕਰਨਾ, ਜ਼ਿਆਦਾ ਦੇਰ ਤੱਕ ਧੁੱਪ ’ਚ ਰਹਿਣਾ ਜਾਂ ਤੇਜ਼ ਰੌਸ਼ਨੀ ’ਚ ਦੇਰ ਰਾਤ ਤੱਕ ਕੰਮ ਕਰਨਾ।

ਇਲਾਜ

25 ਗ੍ਰਾਮ ਹਲਦੀ, ਰਸੌਤ ਅਤੇ ਨਿੰਮ ਦੇ ਪੱਤੇ ਅਤੇ ਕਪੂਰ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਹੱਥਾਂ ਵਿਚ ਰਗੜ ਕੇ ਬਰੀਕ ਚੂਰਨ ਬਣਾ ਲਓ। ਇਹ ਇੰਨਾ ਨਰਮ ਹੋ ਜਾਵੇਗਾ ਕਿ ਇਹ ਅੱਖਾਂ ਵਿੱਚ ਪਾਉਣ ਲਈ ਸੁਰਮੇ ਵਾਂਗ ਬਣ ਜਾਵੇਗਾ। ਰੋਜ਼ਾਨਾ ਸਵੇਰੇ-ਸ਼ਾਮ ਇਸ ਦੀ ਸਿਲਾਈ ਅੱਖਾਂ ’ਚ ਪਾਓ। ਇਹ ਸੁਰਮਾ ਬਹੁਤ ਪ੍ਰਭਾਵਸ਼ਾਲੀ ਅਤੇ ਘੱਟ ਲਾਗਤ ਹੋਣ ਦੇ ਨਾਲ-ਨਾਲ ਕੀਮਤੀ ਵੀ ਹੈ। ਇਸ ਸੁਰਮੇ ਨੂੰ ਦੋ ਹਫਤਿਆਂ ਤੱਕ ਨਿਯਮਿਤ ਰੂਪ ਨਾਲ ਪਾਓ, ਜੋ ਵਿਅਕਤੀ ਰਾਤ ਨੂੰ ਕੁਝ ਨਹੀਂ ਦੇਖ ਸਕਦਾ ਸੀ ਉਹ ਹੁਣ ਦਿਨ ਦੇ ਉਜਾਲੇ ਵਾਂਗ ਰਾਤ ਨੂੰ ਵੀ ਦੇਖ ਸਕਦਾ ਹੈ। ਪਰ ਇੱਕ ਮਹੀਨੇ ਤੱਕ ਗਰਮ ਭੋਜਨ ਨਾ ਖਾਓ ਤੇ ਬਰਫ ਵਾਲਾ ਪਾਣੀ ਵੀ ਨਾ ਪੀਓ।

ਅੱਖਾਂ ਦਾ ਪੀਲਾਪਣ

ਅੱਖਾਂ ਦਾ ਪੀਲਾ ਹੋਣਾ ਅੱਖਾਂ ਦਾ ਪੀਲਾਪਣ ਜਿਗਰ ਦੀ ਖਰਾਬੀ ਕਾਰਨ ਜਾਂ ਪੀਲੀਏ ਕਾਰਨ ਹੋ ਸਕਦਾ ਹੈ।

ਇਲਾਜ

ਇੱਕ ਸ਼ੁੱਧ ਹਲਦੀ ਦੀ ਗੰਢ ਨੂੰ ਕਿਸੇ ਵੀ ਭਿੱਜੇ ਹੋਏ ਪੱਥਰ ’ਤੇ ਰਗੜ ਕੇ ਪੇਸਟ ਬਣਾ ਲਓ ਅਤੇ ਸਿਲਾਈ ਨਾਲ ਮਰੀਜ਼ ਦੀਆਂ ਅੱਖਾਂ ’ਚ ਪਾਓ। ਇਸ ਥੈਰੇਪੀ ਨੂੰ ਲਗਾਤਾਰ ਦੋ ਦਿਨ ਸਵੇਰੇ ਅਤੇ ਰਾਤ ਨੂੰ ਕਰੋ, ਮਰੀਜ ਦੀਆਂ ਅੱਖਾਂ ਦਾ ਰੰਗ ਕੁਦਰਤੀ ਹੋ ਜਾਵੇਗਾ।
ਡਾ: ਰਾਜੀਵ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here