ਦੇਸ਼

ਅਯੁੱਧਿਆ ਵਿਵਾਦ : ਵਿਸ਼ੇਸ਼ ਜੱਜ ਦੀ ਪਟੀਸ਼ਨ ‘ਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ

Ayodhya, Verdict

ਨਵੀਂ ਦਿੱਲੀ।
ਸੁਪਰੀਮ ਕੋਰਟ ਨੇ ਅਯੁੱਧਿਆ ਦੇ ਵਿਵਾਦਿਤ ਢਾਂਚੇ ਨੂੰ ਢਾਹੇ ਜਾਣ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜੱਜ ਸੁਰਿੰਦਰ ਕੁਮਾਰ ਯਾਦਵ ਦੀ ਪਟੀਸ਼ਨ ‘ਤੇ ਅੱਜ ਉੱਤਰ ਪ੍ਰਦੇਸ਼ ਸਰਕਾਰ ਤੋਂ ਜਵਾਬ ਤਲਬ ਕੀਤਾ।
ਯਾਦਵ ਨੇ ਆਪਣੀ ਪਟੀਸ਼ਨ ‘ਚ ਕਿਹਾ ਹੈ ਕਿ ਬਾਬਰੀ ਮਸਜਿਦ ਮਾਮਲੇ ਦੀ ਸੁਣਵਾਈ ਪੂਰੀ ਕੀਤੇ ਜਾਣ ਤੱਕ ਸਬੰਧਿਤ ਜੱਜ ਦਾ ਤਬਾਦਲਾ ਨਾ ਕੀਤੇ ਜਾਣ ਦਾ ਸੁਪਰੀਮ ਕੋਰਟ ਦਾ ਆਦੇਸ਼ ਉਨ੍ਹਾਂ ਦੀ ਤਰੱਕੀ ‘ਚ ਅੜਿੱਕਾ ਡਾਹ ਰਿਹਾ ਹੈ। ਪਟੀਸ਼ਨਕਰਤਾ ਨੇ ਅਦਾਲਤ ਨੂੰ ਆਪਣੇ ਆਦੇਸ਼ ‘ਚ ਬਦਲਾਅ ਕਰਨ ‘ਤੇ ਇਲਾਹਾਬਾਦ ਹਾਈਕੋਰਟ ਨੂੰ ਉਨ੍ਹਾਂ ਜ਼ਿਲ੍ਹਾ ਜੱਜ ਅਹੁਦੇ ‘ਤੇ ਤਰੱਕੀ ਕਰਨ ਦੇ ਆਦੇਸ਼ ਦੀ ਮੰਗ ਕੀਤੀ ਹੈ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੁੱਛਿਆ ਕਿ ਉਹ ਕਿਸ ਤਰੀਕੇ ਨਾਲ ਸੁਣਵਾਈ ਦੋ ਸਾਲਾਂ ਤੱਕ ਪੂਰੀ ਕਰਨਗੇ।
ਸੁਪਰੀਮ ਕੋਰਟ ਨੇ ਯਾਦਵ ਦੀ ਪਟੀਸ਼ਨ ‘ਤੇ ਯੋਗੀ ਸਰਕਾਰ ਤੋਂ ਇਲਾਵਾ ਇਲਾਹਾਬਾਦ ਹਾਈਕੋਰਟ ਦੇ ਰਜਿਸਟ੍ਰਾਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਸੀਲਬੰਦ ਲਿਫਾਫੇ ‘ਚ ਜਵਾਬੀ ਹਲਫਨਾਮਾ ਦਾਖਲ ਕਰਨ ਲਈ ਕਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Ayodhya, dispute, Notice, Uttar Pradesh,government, special judg

ਪ੍ਰਸਿੱਧ ਖਬਰਾਂ

To Top