ਲੇਖ

ਆਜ਼ਮ ਵਰਗਿਆਂ ਖਿਲਾਫ਼ ਕਾਨੂੰਨੀ ਧਾਰਾਵਾਂ ਲਾਚਾਰ ਕਿਉਂ?

Azam, Helpless

ਵਿਸ਼ਣੂਗੁਪਤ

ਆਜਮ ਖਾਨ ਦੀ ਇਤਰਾਜ਼ਯੋਗ, ਅਸ਼ਲੀਲ ਬਿਆਨਬਾਜ਼ੀ ਨੇ ਸਿਆਸੀ ਉਥਲ-ਪੁਥਲ ਪੈਦਾ ਕਰ ਦਿੱਤੀ ਹੈ, ਔਰਤਾਂ ਪ੍ਰਤੀ ਅਪਮਾਨਿਤ ਅਤੇ ਜ਼ਹਿਰੀਲੀ ਸੋਚ ਰੱਖਣ ਦੀ ਗੱਲ ਫੈਲੀ ਹੈ ਇਹੀ ਕਾਰਨ ਮਹਿਲਾ ਕਮਿਸ਼ਨ ਨੇ ਨਾ ਸਿਰਫ਼ ਨੋਟਿਸ ਲਿਆ ਹੈ ਸਗੋਂ ਆਜਮ ਖਾਨ ਨੂੰ ਨੋਟਿਸ ਵੀ ਦਿੱਤਾ ਹੈ ਸਿਰਫ਼ ਏਨਾ ਹੀ ਨਹੀਂ ਸਗੋਂ ਸੁਸ਼ਮਾ ਸਵਰਾਜ ਨੇ ਮੁਲਾਇਮ ਸਿੰਘ ਯਾਦਵ ‘ਤੇ ਭੀਸ਼ਮ ਵਾਂਗ ਚੁੱਪ ਵੱਟਣ ਦੇ ਦੋਸ਼ ਲਾਉਂਦੇ ਹੋਏ ਆਜਮ ਖਾਨ ‘ਤੇ ਕਾਰਵਾਈ ਕਰਨ ਦੀ ਗੱਲ ਕਹੀ ਹੈ ਅਜਿਹੀ ਬਿਆਨਬਾਜੀ ਦੀ  ਕਾਨੂੰਨੀ ਜਾਂਚ ਵੀ ਹੋ ਸਕਦੀ ਹੈ ਪਰ ਸਿਆਸੀ ਸੱਚਾਈ ਇਹ ਹੈ ਕਿ ਅਖਿਲੇਸ਼ ਯਾਦਵ ਅਤੇ ਮੁਲਾਇਮ ਸਿੰਘ ਯਾਦਵ ‘ਚ ਐਨੀ ਸ਼ਕਤੀ, ਇੰਨੀ ਨੈਤਿਕਤਾ ਨਹੀਂ ਹੈ ਕਿ ਉਹ ਆਜਮ ਖਾਨ ‘ਤੇ ਕੋਈ ਕਾਰਵਾਈ ਕਰਨਗੇ ਆਜਮ ਖਾਨ ਦੀ ਇਤਰਾਜ਼ਯੋਗ ਬਿਆਨਬਾਜੀ ਦੀ ਚੁਣਾਵੀ ਸਿਆਸੀ ਕਸੌਟੀ ‘ਤੇ ਜਾਂਚ ਜਰੂਰੀ ਹੈ ਚੋਣ ਕਮਿਸ਼ਨ ਨੇ ਆਜਮ ਖਾਨ ‘ਤੇ 72 ਘੰਟੇ ਦੀ ਰੋਕ ਲਾਈ ਹੈ ਪਰ ਇਹ ਕਾਫ਼ੀ ਨਹੀਂ ਹੈ, ਕਾਨੂੰਨ ਦੀਆਂ ਧਰਾਵਾਂ ਜੇਕਰ ਆਜਮ ਖਾਨ ਦੀ ਧੌਣ ਨੱਪਣ ‘ਚ ਬਹਾਦਰੀ ਦਿਖਾਉਂਦੀਆਂ ਤਾਂ ਫਿਰ ਆਜਮ ਖਾਨ ਨੂੰ ਭਵਿੱਖ ‘ਚ ਸਬਕ ਜਰੂਰ ਮਿਲਦਾ ਅਤੇ ਅਜਿਹੇ ਇਤਰਾਜਯੋਗ ਵਿਵਹਾਰ-ਬਿਆਨਬਾਜੀ ਤੋਂ ਪਹਿਲਾਂ ਸੌ ਵਾਰ ਸੋਚਦਾ।

ਜਯਾ ਪ੍ਰਦਾ ਖਿਲਾਫ਼ ਆਜਮ ਖਾਨ ਦੀ ਇਤਰਾਜ਼ਯੋਗ ਤੇ ਅਸ਼ਲੀਲ ਬਿਆਨਬਾਜੀ ਨੂੰ ਸਮਝਣ ਲਈ ਆਜਮ ਖਾਨ ਦੀ ਸਿਆਸੀ ਸ਼ਖਸੀਅਤ ਨੂੰ ਜਾਨਣਾ-ਸਮਝਣਾ ਜ਼ਰੂਰੀ ਹੈ ਆਜਮ ਖਾਨ ਦੀ ਸ਼ਖਸੀਅਤ ਹਿੰਸਕ ਹੈ, ਜਿਨ੍ਹਾਂ ਨੂੰ ਕਾਨੂੰਨ ਦੇ ਦਾਇਰੇ ਦੀ ਪਰਵਾਹ ਹੀ ਨਹੀਂ ਹੈ, ਉਹ ਸਮਝਦੇ ਹਨ ਕਿ ਉਨ੍ਹਾਂ ਨੂੰ ਕਾਨੂੰਨ ਦੇ ਦਾਇਰੇ ‘ਚ ਰੱਖਣ ਵਾਲੇ ਲੋਕ ਉਨ੍ਹਾਂ ਦੀ ਵੋਟ ਦੀ ਸ਼ਕਤੀ ਨਾਲ ਖੁਦ ਦਬ ਕੇ ਸਿਆਸੀ ਤੌਰ ‘ਤੇ ਹਾਸ਼ੀਏ ‘ਤੇ ਖੜ੍ਹੇ ਹੋ ਜਾਣਗੇ ਸਹੀ ਵੀ ਇਹੀ ਹੈ ਕਿ ਆਜਮ ਖਾਨ ਨੂੰ ਕਾਨੂੰਨ ਦੇ ਦਾਇਰੇ ‘ਚ ਰੱਖਣਾ ਸਿਆਸੀ ਪਾਰਟੀਆਂ ਆਪਣੇ ਲਈ ਨੁਕਸਾਨਦੇਹ ਮੰਨਦੀਆਂ ਹਨ, ਇਹੀ ਕਾਰਨ ਹੈ ਕਿ ਆਜਮ ਖਾਨ ਨੂੰ ਤਰਜੀਹ ਦੇਣ ਵਾਲੀਆਂ ਸਿਆਸੀ ਪਾਰਟੀਆਂ ਖਾਮੋਸ਼ ਹੀ ਰਹਿੰਦੀਆਂ ਹਨ, ਇਹ ਵੱਖ ਗੱਲ ਹੈ ਕਿ ਸਿਆਸੀ ਪਾਰਟੀਆਂ ਖੁਦ ਦਾ ਨੁਕਸਾਨ ਕਰਦੀਆਂ ਹਨ, ਸਮਾਜਵਾਦੀ ਪਾਰਟੀ ਦੀ ਸੱਤਾ ਵੀ ਆਜਮ ਖਾਨ ਦੀ ਫ਼ਿਰਕੂ ਖੇਡ ਕਾਰਨ ਜਾ ਚੁੱਕੀ ਹੈ ਯਾਦ ਕਰੋ ਮੁਜੱਫ਼ਰਨਗਰ ਦੰਗੇ ਨੂੰ ਅਤੇ ਮੁਜਾਫ਼ਰਨਗਰ ਦੰਗੇ ‘ਚ ਆਜਮ ਖਾਨ ਦੀ ਭੂਮਿਕਾ ਨੂੰ ਆਜਮ ਖਾਨ ਨੇ ਅਪਰਾਧੀਆਂ ਨੂੰ ਸ਼ਰ੍ਹੇਆਮ ਥਾਣੇ ‘ਚੋਂ ਭਜਾਇਆ ਸੀ, ਪੁਲਿਸ ਪ੍ਰਸ਼ਾਸਨ ਦੇ ਹੱਥ ਬੰਨ੍ਹ ਦਿੱਤੇ ਸਨ, ਗਲਤ ਨਤੀਜਾ ਕੀ ਨਿੱਕਲਿਆ, ਗਲਤ ਨਤੀਜਾ ਇਹ ਹੋਇਆ ਕਿ ਮੁਜੱਫ਼ਰਨਗਰ ਦੰਗਿਆਂ ਦੀ ਅੱਗ ‘ਚ ਮਹੀਨਿਆਂ ਤੱਕ ਝੁਲਸਦਾ ਰਿਹਾ ਅਤੇ ਸਮਾਜਵਾਦੀ ਪਾਰਟੀ ਖਿਲਾਫ਼ ਬਹੁਗਿਣਤੀ ਸਮਾਜ ਦੀ ਭਾਵਨਾ ਦੁਖੀ ਹੁੰਦੀ ਰਹੀ, ਕਮਜੋਰ ਅਤੇ ਹਾਸ਼ੀਏ ‘ਤੇ ਖੜ੍ਹੀ ਭਾਰਤੀ ਜਨਤਾ ਪਾਰਟੀ ਨੂੰ ਸ਼ਕਤੀ ਮਿਲੀ, ਸਮਾਜਵਾਦੀ ਪਾਰਟੀ ਸੱਤਾ ‘ਚੋਂ ਬਾਹਰ ਹੋਈ, ਪਹਿਲਾਂ ਕੇਂਦਰ ‘ਚ ਅਤੇ ਬਾਦ ‘ਚ ਉੱਤਰ ਪ੍ਰਦੇਸ਼ ‘ਚ ਭਾਜਪਾ ਸੱਤਾਧਾਰੀ ਹੋ ਗਈ ਬਿਨਾ ਸ਼ੱਕ ਭਾਜਪਾ ਦੀ ਸ਼ਕਤੀ ਵਧਾਉਣ ਅਤੇ ਭਾਜਪਾ ਨੂੰ ਸੱਤਾ ਤੱਕ ਪਹੁੰਚਾਉਣ ‘ਚ ਆਜਮ ਖਾਨ ਦਾ ਯੋਗਦਾਨ ਮਹੱਤਵਪੂਰਨ ਹੈ ਆਪਣੀ ਸ਼ੁਰੂਆਤੀ ਸਿਆਸਤ ਦੇ ਸਮੇਂ ਤੋਂ ਹੀ ਆਜਮ ਖਾਨ ‘ਤੇ ਇਤਰਾਜ਼ਯੋਗ ਵਿਵਹਾਰ ਅਤੇ ਬਿਆਨਬਾਜੀ ਭਾਰੀ ਰਹੀ ਹੈ ਖਾਸ ਕਰਕੇ ਰਾਮਜਨਮ ਭੂਮੀ ਅੰਦੋਲਨ ਦੇ ਸਮੇਂ ‘ਚ ਆਜਮ ਖਾਨ ਦੀ ਇਤਰਾਜਯੋਗ ਬਿਆਨਬਾਜੀ ਅਤੇ ਸੰਸਕ੍ਰਿਤੀ ਖਿਲਾਫ਼ ਅਭਿਆਨ ਕਾਫ਼ੀ  ਉਥਲ-ਪੁਥਲ ਭਰੀ ਸੀ ਉਸ ਸਮੇਂ ‘ਚ ਆਜਮ ਖਾਨ ਨੇ ਭਾਰਤ ਮਾਤਾ ਨੂੰ ਡੈਣ ਤੱਕ ਕਹਿ ਦਿੱਤਾ ਸੀ ਭਾਰਤ ਮਾਤਾ ਨੂੰ ਡੈਣ ਕਹਿਣ ‘ਤੇ ਦੇਸ਼ ਭਰ ‘ਚ ਵੱਡੀ ਪ੍ਰਤੀਕਿਰਿਆ ਹੋਈ ਸੀ।

ਆਜਮ ਖਾਨ ਦੀ ਬਹੁਤ ਅਲੋਚਨਾ ਹੋਈ ਸੀ, ਪਰ ਆਜਮ ਖਾਨ ਅਤੇ ਮੁਲਾਇਮ ਸਿੰਘ ਯਾਦਵ ‘ਤੇ ਕੋਈ ਅਸਰ ਨਹੀਂ ਹੋਇਆ ਸੀ ਆਖ਼ਰ ਕਿਉਂ? ਉਸ ਸਮੇਂ ‘ਚ ਦੇਸ਼ ਅੰਦਰ ਕਥਿਤ ਤੌਰ ‘ਤੇ ਧਰਮ-ਨਿਰਪੱਖਤਾ ਦੀ ਸਿਆਸਤ ਹਾਵੀ ਰਹਿੰਦੀ ਸੀ, ਅਤੀ ਉਦਾਰਤਾ ‘ਚ ਸੰਸਕ੍ਰਿਤੀ ਨੂੰ ਗੰਦਲਾ ਕਰਨ ਦੀ ਸਿਆਸੀ ਸਰਗਰਮੀ ਖੂਬ ਚਲਦੀ ਸੀ ਆਜਮ ਖਾਨ ਦੀ ਬਿਆਨਬਾਜੀ ਸਿਰਫ਼ ਇੰਨੀ ਹੀ ਨਹੀਂ ਹੈ, ਆਜਮ ਖਾਨ ਭਾਰਤੀ ਫੌਜ ਖਿਲਾਫ਼ ਵੀ ਇਤਰਾਜਯੋਗ ਬਿਆਨਬਾਜੀ ਕਰ ਚੁੱਕੇ ਹਨ ਆਜਮ ਖਾਨ ਦੀ ਇਤਰਾਜਯੋਗ ਬਿਆਨਬਾਜੀ ਦੇ ਵਿਚਾਰ ‘ਚ ਦੋ ਮਹੱਤਵਪੂਰਨ ਬਿੰਦੂ ਹਨ, ਜਿਨ੍ਹਾਂ ‘ਤੇ ਗੌਰ ਕਰਨੀ ਚਾਹੀਦੀ ਹੈ, ਕਿਉਂਕਿ ਦੋਵੇਂ ਬਿੰਦੂ ਕਾਫ਼ੀ ਮਹੱਤਵਪੂਰਨ ਸਥਾਨ ਰੱਖਦੇ ਹਨ।

ਪਹਿਲਾ ਬਿੰਦੂ ਅਖਿਲੇਸ਼ ਯਾਦਵ ਵੱਲੋਂ ਨੋਟਿਸ ਨਾ ਲੈਣਾ ਸੀ ਜਿਸ ਮੰਚ ਤੋਂ ਜਯਾ ਪ੍ਰਦਾ ਖਿਲਾਫ਼ ਇਤਰਾਜਯੋਗ ਬਿਆਨਬਾਜੀ ਕੀਤੀ ਸੀ, ਸ਼ਰ੍ਹੇਆਮ ਜਯਾ ਪ੍ਰਦਾ ਦੀ ਛਵੀ ‘ਤੇ ਚਿੱਕੜ ਉਛਾਲਿਆ ਸੀ ਉਹ ਮੰਚ ਚੁਣਾਵੀ ਮੰਚ ਸੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਚੁਣਾਵੀ ਮੰਚ ‘ਤੇ ਅਖਿਲੇਸ਼ ਯਾਦਵ ਮੌਜੂਦ ਸਨ ਅਖਿਲੇਸ਼ ਯਾਦਵ ਦੀ ਮੌਜੂਦਗੀ ‘ਚ ਅਜਿਹੀ ਨਾਕਾਰਾਤਮਕ ਅਤੇ ਇਤਰਾਜਯੋਗ ਬਿਆਨਬਾਜੀ ਹੋਈ ਹੈ ਅਖਿਲੇਸ਼ ਯਾਦਵ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਰਾਜਮਾਨ ਰਹਿ ਚੁੱਕੇ ਹਨ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਵੀ ਹਨ, ਇਸ ਲਈ ਅਖਿਲੇਸ਼ ਯਾਦਵ ਤੋਂ ਉਮੀਦ ਸੀ ਕਿ ਉਹ ਮੰਚ ਤੋਂ ਅਜਿਹੀ ਇਤਰਾਜਯੋਗ ਬਿਆਨਬਾਜੀ ਕਰਨ ‘ਤੇ ਖੁਦ ਨੋਟਿਸ ਲੈਂਦੇ ਅਤੇ ਆਜਮ ਖਾਨ ਨੂੰ ਔਰਤਾਂ ਦਾ ਸਨਮਾਨ ਕਰਨ ਦੀ ਹਿਦਾਇਤ ਦਿੰਦੇ ।

ਜੇਕਰ ਅਖਿਲੇਸ਼ ਯਾਦਵ ਅਜਿਹਾ ਕਰਦੇ ਤਾਂ ਫਿਰ ਉਨ੍ਹਾਂ ਦੀ ਛਵੀ ਕਾਫ਼ੀ ਚਮਕਦੀ ਅਤੇ ਉਨ੍ਹਾਂ ਦੀ ਪ੍ਰਸੰਸਾ ਵੀ ਹੁੰਦੀ, ਪਰ ਅਖਿਲੇਸ਼ ਯਾਦਵ ਚੁੱਪਚਾਪ ਇਤਰਾਜਯੋਗ ਬਿਆਨਬਾਜੀ ਸੁਣਦੇ-ਦੇਖਦੇ ਰਹੇ ਸਿਆਸੀ ਹਲਕਿਆਂ ‘ਚ ਅਜਿਹੀ ਚਰਚਾ ਹੈ ਕਿ ਜਦੋਂ ਬਾਪ ਯਾਨੀ ਮੁਲਾਇਮ ਸਿੰਘ ਯਾਦਵ ਨੂੰ ਆਜਮ ਖਾਨ ਦੀ ਇਤਰਾਜਯੋਗ ਬਿਆਨਬਾਜੀ ਰੋਕਣ ‘ਚ ਦਿਲਚਸਪੀ ਨਹੀਂ ਸੀ ਤਾਂ ਫ਼ਿਰ ਅਖਿਲੇਸ਼ ਯਾਦਵ ਦੀ ਦਿਲਚਸਪੀ ਕਿਉਂ ਹੋਵੋਗੀ? ਇੱਥੇ ਦਿਲਚਸਪੀ ਦੀ ਗੱਲ ਨਹੀਂ ਹੈ, ਇੱਥੇ ਨੈਤਿਕਤਾ ਦੀ ਗੱਲ ਸੀ, ਸਿਆਸੀ ਸੁੱਚਤਾ ਦੀ ਗੱਲ ਸੀ ਚੋਣਾਂ ਜਿੱਤਣ ਦੇ ਨੈਤਿਕ ਤਰੀਕੇ ਹਨ, ਜਿਸ ‘ਤੇ ਚੱਲ ਕੇ ਵਿਰੋਧੀਆਂ ਨੂੰ ਹਰਾਇਆ ਜਾ ਸਕਦਾ ਹੈ ਪਰ ਜੋ ਪਾਰਟੀ ਅਤੇ ਜਿਸਦੇ ਆਗੂ ਆਜਮ ਖਾਨ ਦੇ ਸਾਹਮਣੇ ਹਮੇਸ਼ਾ ਨਤਮਸਤਕ ਰਹੇ ਹਨ, ਇਤਰਾਜਯੋਗ ਤੇ ਨਕਾਰਾਤਮਕ ਬਿਆਨਬਾਜੀ ਨੂੰ ਆਪਣੀ ਸਿਆਸੀ ਸ਼ਕਤੀ ਅਤੇ ਮੁਸਲਿਮ ਧਰੁਵੀਕਰਨ ਦਾ ਪ੍ਰਤੀਕ ਮੰਨ ਕੇ ਲਾਭਪਾਤਰੀ ਹੋਣ ਦਾ ਖਿਆਲ ਪਾਲ ਕੇ ਰੱਖਦੇ ਹਨ, ਉਨ੍ਹਾਂ ਤੋਂ ਨੈਤਿਕਤਾ ਦੀ ਉਮੀਦ ਕਿਵੇਂ ਹੋ ਸਕਦੀ ਹੈ? ਉਨ੍ਹਾਂ ਤੋਂ ਮਹਿਲਾ ਸਨਮਾਨ ਦੀ ਗੱਲ ਦੀ ਉਮੀਦ ਕਿਵੇਂ ਹੋ ਸਕਦੀ ਹੈ? ਦੂਜਾ ਬਿੰਦੂ ਜਯਾ ਪ੍ਰਦਾ ਦੀ ਸਮਾਜਵਾਦੀ ਪਿੱਠਭੂਮੀ ਹੈ ਜਯਾ ਪ੍ਰਦਾ ਸਮਾਜਵਾਦੀ ਪਾਰਟੀ ਤੋਂ ਸੰਸਦ ਤੱਕ ਪਹੁੰਚ ਚੁੱਕੇ ਹਨ ਇੱਕ ਸਮੇਂ ਜਯਾ ਪ੍ਰਦਾ ਮੁਲਾਇਮ ਸਿੰਘ ਯਾਦਵ ਲਈ ਮਹੱਤਵਪੂਰਨ ਸਨ, ਸਮਾਜਵਾਦੀ ਪਾਰਟੀ ਲਈ ਸਤਿਕਾਰਯੋਗ ਸਨ, ਉੱਚਕੋਟੀ ਦੀ ਸਿਆਸਤਦਾਨ ਸਨ ਤੱਥ ਇਹ ਹੈ ਕਿ ਜਯਾ ਪ੍ਰਦਾ ਨੇ ਸਮਾਜਵਾਦੀ ਪਾਰਟੀ ਤੋਂ ਹੀ ਸਿਆਸਤ ਦੀ ਸ਼ੁਰੂਆਤ ਕੀਤੀ ਸੀ ਅਮਰ ਸਿੰਘ ਕਾਰਨ ਉਹ ਸਮਾਜਵਾਦੀ ਪਾਰਟੀ ਤੋਂ ਵੱਖ ਹੋਏ ਸੁਸ਼ਮਾ ਸਵਰਾਜ ਖੁਦ ਸਮਾਜਵਾਦੀ ਪਿੱਠਭੂਮੀ ਤੋਂ ਆ ਕੇ ਭਾਜਪਾ ਦੀ ਰਾਜਨੀਤੀ ‘ਚ ਚੋਟੀ ‘ਤੇ ਬੈਠੀ ਹੋਏ ਹਨ ਸੁਸ਼ਮਾ ਸਵਰਾਜ ਕਦੇ ਰਾਜ ਨਰਾਇਣ ਅਤੇ ਜਾਰਜ ਫਰਨਾਂਡਿਸ ਦੇ ਨਾਲ ਸਿਆਸਤ ਕੀਤੀ ਸੀ ਸੁਸ਼ਮਾ ਸਵਰਾਜ ਦੇ ਭਾਜਪਾ ‘ਚ ਜਾਣ ‘ਤੇ ਜਦੋਂ ਜਾਰਜ ਫਰਨਾਂਡਿਸ ਨੇ ਕਦੇ ਕੋਈ ਵਿਰੋਧ ਦੀ ਬਿਆਨਬਾਜੀ ਨਹੀਂ ਕੀਤੀ ਸੀ ਤਾਂ ਫਿਰ ਆਜਮ ਖਾਨ ਵਰਗਿਆਂ ਨੂੰ ਇਹ ਬਿਆਨਬਾਜੀ ਕਿਉਂ ਕਰਨੀ ਚਾਹੀਦੀ ਹੈ ਅਤੇ ਅਖਿਲੇਸ਼ ਯਾਦਵ ਅਤੇ ਮੁਲਾਇਮ ਸਿੰਘ ਯਾਦਵ ਨੂੰ ਚੁੱਪ ਕਿਉਂ ਵੱਟਣੀ ਚਾਹੀਦੀ ਸੀ? ਇਹ ਵਿਅਕਤੀ ਦੀ ਅਜ਼ਾਦੀ ਹੈ ਕਿ ਉਹ ਕਿਹੜੀ ਸਿਆਸੀ ਪਾਰਟੀ ‘ਚ ਰਹਿੰਦਾ ਹੈ ਤੇ ਕਿਹੜੀ ਸਿਆਸੀ ਪਾਰਟੀ ‘ਚ ਨਹੀਂ ਰਹਿੰਦਾ ਹੈ ।

ਇਤਰਾਜਯੋਗ ਬਿਆਨਬਾਜੀ ਨੇ ਜਿਸ ਤਰ੍ਹਾਂ ਵਿਰੋਧ ਦੀਆਂ ਭਾਵਨਾਵਾਂ ਭੜਕਾਈਆਂ ਹਨ ਉਸ ਤੋਂ ਸਾਫ਼ ਹੁੰਦਾ ਹੈ ਕਿ ਨਾ ਸਿਰਫ਼ ਆਜਮ ਖਾਨ ਲਈ ਸਗੋਂ ਅਖਿਲੇਸ਼ ਯਾਦਵ ਲਈ ਵੀ ਕੋਈ ਚੰਗੇ ਸਿਆਸੀ ਸੰਦੇਸ਼ ਨਹੀਂ ਹਨ ਇਸ ਬਿਆਨਬਾਜੀ ਦੇ ਨਕਾਰਾਤਮਕ ਅਸਰ ਨਾ ਸਿਰਫ਼ ਰਾਮਪੁਰ ਤੱਕ ਸੀਮਤ ਹਨ, ਸਗੋਂ ਇਸਦਾ ਅਸਰ ਪੂਰੇ ਉੱਤਰ ਪ੍ਰਦੇਸ਼ ਅਤੇ ਪੂਰੇ ਦੇਸ਼ ‘ਚ ਫੈਲ ਚੁੱਕਾ ਹੈ ਖਾਸ ਕਰਕੇ ਸਮਾਜਵਾਦੀ ਪਾਰਟੀ ਨੂੰ ਉੱਤਰ ਪ੍ਰਦੇਸ਼ ‘ਚ ਨਕਾਰਾਤਮਕ ਬਿਆਨਬਾਜੀ ਦਾ ਮਾੜਾ ਨਤੀਜਾ ਝੱਲਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ ਆਜਮ ਖਾਨ ਦੀ ਜ਼ਹਿਰੀਲੀ, ਇਤਰਾਜਯੋਗ ਬਿਆਨਬਾਜੀ ਦੀ ਕਸੌਟੀ ‘ਤੇ ਬਹੁਗਿਣਤੀ ਸੱਤਾ ਦੀ ਏਕਤਾ ਵੀ ਬਣ ਸਕਦੀ ਹੈ ਅਜਿਹੇ ‘ਚ ਸਮਾਜਵਾਦੀ ਪਾਰਟੀ ਅਤੇ ਅਖਿਲੇਸ਼ ਯਾਦਵ ਲਈ ਅਜਿਹੀ ਬਿਆਨਬਾਜੀ ਘਾਟੇ ਦਾ ਨਤੀਜਾ ਹੋ ਸਕਦਾ ਹੈ ਦੇਸ਼ ਦੀਆਂ ਕਾਨੂੰਨੀ ਧਾਰਾਵਾਂ ਨੂੰ ਮਜ਼ਬੂਤ ਰੱਖਣ ਵਾਲੀਆਂ ਸੰਸਥਾਵਾਂ ਨੂੰ ਆਜਮ ਖਾਨ ਵਰਗੇ ਇਤਰਾਜਯੋਗ ਬਿਆਨਬਾਜੀ ਕਰਨ ਵਾਲੇ ਆਗੂਆਂ ‘ਤੇ ਬੁਲਡੋਜਰ ਚਲਾਉਣ ਦੀ ਸਰਗਰਮੀ ਦਿਖਾਉਣੀ ਚਾਹੀਦੀ ਹੈ ਦੇਸ਼ ਦੀਆਂ ਧਰਾਵਾਂ ਦੀ ਬਹਾਦਰੀ ਸੁਰੱਖਿਅਤ ਹੋਵੇਗੀ ਤਾਂ ਫਿਰ ਮਹਿਲਾਵਾਂ ਅਤੇ ਆਮਜ ਖਾਨ ਵਰਗੇ ਆਗੂ ਜੇਲ੍ਹ ਦੀ ਹਵਾ ਖਾਣ ਲਈ ਮਜ਼ਬੂਰ ਹੋਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top