ਬਾਬਾ ਦੇ ਢਾਬਾ ਵਾਲੇ ਬਜ਼ੁਰਗ ਕਾਂਤਾ ਪ੍ਰਸਾਦ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਹਾਲਤ ਗੰਭੀਰ

0
127

ਖੁਦਕੁਸ਼ੀ ਕਰਨ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਪੁਲਿਸ

ਨਵੀਂ ਦਿੱਲੀ। ਦਿੱਲੀ ਦੇ ਬਾਬਾ ਦੇ ਢਾਬਾ ਵਾਲੇ ਬਜ਼ੁਰਗ ਕਾਂਤਾ ਪ੍ਰਸਾਦ ਨੇ ਸ਼ਨਿੱਚਰਵਾਰ ਰਾਤ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਉਨ੍ਹਾਂ ਨੂੰ ਸਫਦਰਜੰਗ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਨ੍ਹਾਂ ਇਹ ਕਦਮ ਕਿਉਂ ਚੁੱਕਿਆ ਇਸ ਦੀ ਜਾਣਕਾਰੀ ਹਾਲੇ ਨਹੀਂ ਮਿਲੀ।

ਕਾਂਤਾ ਪ੍ਰਸਾਦ ਦੱਖਣੀ ਦਿੱਲੀ ਦੇ ਮਾਲਵੀ ਨਗਰ ਇਲਾਕੇ ’ਚ ਸੜਕ ਕਿਨਾਰੇ ਆਪਣਾ ਢਾਬਾ ਚਲਾ ਰਹੇ ਹਨ ਪੁਲਿਸ ਨੇ ਦੱਸਿਆ ਕਿ ਵੀਰਵਾਰ ਰਾਤ ਪੀਸੀਆਰ ਨੂੰ ਕਾਲ ਆਈ ਸੀ ਕਿ ਕਿਸੇ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਪਤਾ ਚੱਲਿਆ ਕਿ 80 ਸਾਲਾ ਕਾਂਤਾ ਪ੍ਰਸਾਦ ਹੈ ਕਾਂਤਾ ਦੀ ਪਤਨੀ ਬਾਦਾਮਾ ਦੇਵੀ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਪਿਛਲੇ ਕੁਝ ਦਿਨਾਂ ਤੋਂ ਤਨਾਅ ’ਚ ਰਹਿ ਰਹੇ ਹਨ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਕਾਂਤਾ ਪ੍ਰਸਾਦ ਇੱਕ ਵੀਡੀਓ ਤੋਂ ਬਾਅਦ ਦੇਸ਼ ਭਰ ’ਚ ਚਰਚਿਤ ਹੋ ਗਏ ਸਨ ਉਨ੍ਹਾਂ ਪਬਲਿਕ ਤੋਂ ਮਿਲੇ ਮੱਦਦ ਪੈਸਿਆਂ ਨਾਲ ਇੱਕ ਨਵਾ ਰੈਸਟੋਰੈਂਟ ਖੋਲ੍ਹਿਆ ਸੀ ਪਰ ਨੁਕਸਾਨ ਜ਼ਿਆਦਾ ਹੋਣ ਕਾਰਨ ਕਰੀਬ ਚਾਰ ਮਹੀਨੇ ਪਹਿਲਾਂ ਉਸ ਨੂੰ ਬੰਦ ਕਰ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।