ਬਾਬਾ ਨਜਮੀ ਦੀ ਹੁਣ ਤੀਕ ਦੀ ਸਮੁੱਚੀ ਰਚਨਾਵਲੀ ਛਪੇਗੀ : ਗੁਰਭਜਨ ਗਿੱਲ

BabhNajmi, Entire Now

ਲੁਧਿਆਣਾ| ਵਿਸ਼ਵ ਪੰਜਾਬੀ ਕਾਂਗਰਸ ਵੱਲੋਂ ਲਾਹੌਰ ਚ ਕਰਵਾਈ ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਤੋਂ ਪਰਤ ਕੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੇ ਅੱਜ ਦੱਸਿਐ ਕਿ ਪਾਕਿਸਤਾਨ ਦੇ ਇਨਕਲਾਬੀ ਸ਼ਾਇਰ ਬਾਬਾ ਨਜਮੀ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਹੁਣ ਤੀਕ ਦੀ ਸਮੁੱਚੀ ਰਚਨਾ ਨੂੰ ਲੁਧਿਆਣਾ ਦੇ ਚੇਤਨਾ ਪ੍ਰਕਾਸ਼ਨ ਵੱਲੋਂ ਕੀਤਾ ਜਾ ਰਿਹਾ ਹੈ।
ਬਾਬਾ ਨਜਮੀ ਨੇ ਇੱਕ ਮੁਲਾਕਾਤ ਵਿੱਚ ਦੱਸਿਆ ਕਿ ਉਨ੍ਹਾਂ ਦੀ ਕਵਿਤਾ ਦੇ ਦੇਸ਼ ਬਦੇਸ਼ ਵਿੱਚ ਅਨੇਕਾਂ ਪਾਠਕ ਹਨ ਪਰ ਹੁਣ ਤੀਕ ਦੀ ਸਮੁੱਚੀ ਛਪਣ ਦਾ ਵੱਖਰਾ ਹੀ ਆਨੰਦ ਹੈ।
ਬਾਬਾ ਨਜਮੀ ਨੂੰ ਗੁਰਭਜਨ ਗਿੱਲ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਕੱਤਰ (ਸਰਗਰਮੀਆਂ) ਮਨਜਿੰਦਰ ਧਨੋਆ ਨੇ ਭਾਰਤ ਆਉਣ ਦਾ ਸੱਦਾ ਦਿੱਤਾ। ਇਸ ਸਬੰਧ ਵਿੱਚ ਪਾਸ਼ ਮੈਮੋਰੀਅਲ ਟਰਸਟ ਤੇ ਪਲਸ ਮੰਚ ਵੱਲੋਂ ਵੀ ਬਾਬਾ ਨਜਮੀ ਨੂੰ ਬੁਲਾਉਣ ਦੀ ਯੋਜਨਾ ਉਲੀਕੀ ਜਾ ਰਹੀ ਹੈ।
ਗੁਰਭਜਨ ਗਿੱਲ ਨੇ ਦੱਸਿਆ ਕਿਉਨ੍ਹਾਂ ਦੇ ਗ਼ਜ਼ਲ ਸੰਗ੍ਰਹਿ ਰਾਵੀ ਤੇ ਮਨਜਿੰਦਰ ਦੇ ਗ਼ਜ਼ਲ ਸੰਗ੍ਰਹਿ ਸੁਰਮ ਸਲਾਈ ਨੂੰ ਸਾਂਝ ਪ੍ਰਕਾਸ਼ਨ ਲਾਹੌਰ ਵੱਲੋਂ ਸ਼ਾਹਮੁਖੀ ਵਿੱਚ ਛਾਪਿਆ ਜਾ ਰਿਹਾ ਹੈ। ਇਨ੍ਹਾਂ ਕਿਤਾਬਾਂ ਬਾਰੇ ਗੌਰਮਿੰਟ ਕਾਲਿਜ ਯੂਨੀਵਰਸਿਟੀ ਲਾਹੌਰ ਦੇ ਪੋਸਟ ਗਰੈਜੂਏਟ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ: ਸੱਯਦ ਭੁੱਟਾ ਤੋਂ ਇਲਾਵਾ ਪੰਜਾਬੀ ਕਵੀ ਅਫ਼ਜ਼ਲ ਸਾਹਿਰ, ਸਾਬਰ ਅਲੀ ਸਾਬਰ ਤੇ ਤਾਹਿਰਾ ਸਰਾ ਵੀ ਟਿਪਣੀਆਂ ਲਿਖ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।