ਰਾਜਨੀਤੀ : ਕੈਬਿਨਟ ਤੋਂ ਹਟਾਏ ਜਾਣ ‘ਤੇ ਬਾਬੁਲ ਸੁਪਰੀਓ ਨੇ ਰਾਜਨੀਤੀ ਨੂੰ ਕਿਹਾ ਅਲਵਿਦਾ

0
123

ਰਾਜਨੀਤੀ : ਕੈਬਿਨਟ ਤੋਂ ਹਟਾਏ ਜਾਣ ‘ਤੇ ਬਾਬੁਲ ਸੁਪਰੀਓ ਨੇ ਰਾਜਨੀਤੀ ਨੂੰ ਕਿਹਾ ਅਲਵਿਦਾ

ਨਵੀਂ ਦਿੱਲੀ (ਏਜੰਸੀ)। ਹਾਲ ਹੀ ਵਿੱਚ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸ ਵਿਧਾਨ ਸਭਾ ਚੋਣ ਵਿੱਚ ਭਾਜਪਾ ਨੇ ਬਾਬੁਲ ਸੁਪਰੀਓ ਨੂੰ ਵਿਧਾਨ ਸਭਾ ਚੋਣਾਂ ਵਿੱਚ ਮੈਦਾਨ ਵਿੱਚ ਉਤਾਰਿਆ ਸੀ, ਉਹ ਵੀ ਇਸ ਚੋਣ ਵਿੱਚ ਹਾਰ ਗਏ ਸਨ। ਫਿਰ ਉਸ ਤੋਂ ਬਾਅਦ ਬਾਬੁਲ ਸੁਪਰੀਓ ਨੂੰ ਮੋਦੀ ਕੈਬਨਿਟ ਵਿੱਚ ਹਟਾ ਦਿੱਤਾ ਗਿਆ, ਜਿਸ ਕਾਰਨ ਸੁਪਰੀਓ ਪਿਛਲੇ ਸਮੇਂ ਵਿੱਚ ਪਾਰਟੀ ਤੋਂ ਬਹੁਤ ਦੁਖੀ ਹੋ ਰਹੇ ਸਨ। ਇਸ ਦੌਰਾਨ ਅੱਜ ਭਾਜਪਾ ਸੰਸਦ ਮੈਂਬਰ ਬਾਬੁਲ ਸੁਪਰੀਓ ਨੇ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਉਨ੍ਹਾਂ ਦੀ ਪਾਰਟੀ ਹੈ ਅਤੇ ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਨਹੀਂ ਹੋਣ ਜਾ ਰਹੇ। ਭਾਜਪਾ ਸੰਸਦ ਮੈਂਬਰ ਬਾਬੁਲ ਸੁਪਰੀਓ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਅਲਵਿਦਾ* ਮੈਂ ਕਿਸੇ ਰਾਜਨੀਤਕ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਿਹਾ। ਕੋਈ ਵੀ ਸਮਾਜਕ ਕਾਰਜ ਕਰਨ ਲਈ ਰਾਜਨੀਤੀ ਵਿੱਚ ਹੋਣ ਦੀ ਜ਼ਰੂਰਤ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ