ਪੰਜਾਬ

ਜਾਬ ਭਰ ਦੇ ਬਾਬੂਆਂ ਦੀ ਹੜਤਾਲ ਨੇ ਕੀਤੇ ਦਫਤਰ ਠੱਪ, ਨਹੀਂ ਹੋਇਆ ਕੋਈ ਕੰਮ

Babus, Strikes, Stopped, Work

ਚੰਡੀਗੜ੍ਹ ਵਿਖੇ ਸਥਿਤ ਸਕੱਤਰੇਤ ਤੇ ਮਿਨੀ ਸਕੱਤਰੇਤ ਸਣੇ ਸਾਰੇ ਸਰਕਾਰੀ ਵਿਭਾਗਾਂ ‘ਚ ਨਹੀਂ ਹੋਇਆ ਕੰਮ

ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਭਰ ਦੇ ਸਰਕਾਰੀ ਬਾਬੂਆਂ ਨੇ ਵੀਰਵਾਰ ਨੂੰ ਕਲਮ ਛੋੜ ਹੜਤਾਲ ਕਰਦੇ ਹੋਏ ਸਰਕਾਰੀ ਤੰਤਰ ਨੂੰ ਪੂਰੀ ਤਰ੍ਹਾਂ ਜਾਮ ਕਰਕੇ ਰੱਖ ਦਿੱਤਾ। ਇਸ ਕਾਰਨ ਵੀਰਵਾਰ ਨੂੰ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਭਰ ਦੇ ਡਿਪਟੀ ਕਮਿਸ਼ਨਰ ਤੇ ਐੱਸਡੀਐੱਮ ਦਫ਼ਤਰਾਂ ਵਿੱਚ ਕੋਈ ਕੰਮਕਾਜ ਹੀ ਨਹੀਂ ਹੋਇਆ। ਚੰਡੀਗੜ੍ਹ ਦੇ ਮੁੱਖ ਸਕੱਤਰੇਤ ਤੇ ਮਿਨੀ ਸਕੱਤਰੇਤ ਵਿਖੇ ਤਾਂ ਕਿਸੇ ਕਰਮਚਾਰੀ ਨੂੰ ਦਾਖਲ ਹੀ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਅਧਿਕਾਰੀਆਂ ਨੂੰ ਚਾਹ-ਪਾਣੀ ਦੇਣ ਵਾਲਾ ਵੀ ਕੋਈ ਕਰਮਚਾਰੀ ਹਾਜ਼ਰ ਨਹੀਂ ਸੀ, ਜਿਸ ਕਾਰਨ ਅਧਿਕਾਰੀ ਵੀ ਸਕੱਤਰੇਤ ਵਿਖੇ ਜ਼ਿਆਦਾ ਸਮਾਂ ਬੈਠਣ ਤੋਂ ਹੀ ਗੁਰੇਜ਼ ਕਰਦੇ ਨਜ਼ਰ ਆਏ।
ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਐਨ. ਪੀ. ਸਿੰਘ ਤੇ ਜਨਰਲ ਸਕੱਤਰ ਸੁਖਚੈਨ ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਸਰਕਾਰੀ ਕਰਮਚਾਰੀਆਂ ਨਾਲ ਧੋਖਾ ਕਰਦੇ ਹੋਏ ਹਰ ਵਾਅਦੇ ਤੋਂ ਮੁੱੱਕਰ ਰਹੀਂ ਹੈ। ਜਿਸ ਕਾਰਨ ਹੀ ਡੀ. ਏ. ਦਾ ਨੋਟੀਫਿਕੇਸ਼ਨ ਕਰਮਚਾਰੀਆਂ ਨਾਲ ਮੀਟਿੰਗ ਕਰਦੇ ਹੋਏ ਦੁਬਾਰਾ ਜਾਰੀ ਤਾਂ ਕੀਤਾ ਗਿਆ ਪਰ ਉਸ ਵਿੱਚ ਵੀ ਤਾਰੀਖ਼ ਨਾ ਪਾਉਂਦੇ ਹੋਏ ਵੱਡਾ ਭੰਬਲਭੂਸਾ ਪੈਦਾ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਡੀ.ਏ. ਦਾ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਇਹ ਨਹੀਂ ਦੱਸਿਆ ਕਿ ਇਹ ਕਿਹੜੇ ਸਾਲ ਦੀ ਛਿਮਾਹੀ ਦੀ ਕਿਸ਼ਤ ਹੈ, ਇਸ ਨਾਲ ਹੀ ਜਿਹੜਾ ਏਰੀਅਰ ਰਹਿੰਦਾ ਹੈ, ਉਹ ਕਦੋਂ ਤੇ ਕਿਸੇ ਤਰੀਕੇ ਨਾਲ ਦਿੱਤਾ ਜਾਏਗਾ। ਉਨ੍ਹਾਂ ਜੁਆਇੰਟ ਐਕਸ਼ਨ ਕਮੇਟੀ ਨੇ ਐਲਾਨ ਕਰ ਦਿੱਤਾ ਹੈ ਕਿ ਵੀਰਵਾਰ ਵਾਂਗ ਸ਼ੁੱਕਰਵਾਰ ਨੂੰ ਵੀ ਇਸੇ ਤਰ੍ਹਾਂ ਕਲਮ ਛੋੜ ਹੜਤਾਲ ਜਾਰੀ ਰਹੇਗੀ ਤੇ ਸਰਕਾਰ ਦਾ ਕੋਈ ਕੰਮਕਾਜ ਨਹੀਂ ਹੋਏਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top