ਪਾਕਿਸਤਾਨ ਦੀ ਮਾੜੀ ਹਰਕਤ

0
203
Bad Behavior of Pakistan Sachkahoon

ਪਾਕਿਸਤਾਨ ਦੀ ਮਾੜੀ ਹਰਕਤ

ਅੱਤਵਾਦ ਕਾਰਨ ਅੰਤਰਰਾਸ਼ਟਰੀ ਮੰਚਾਂ ’ਤੇ ਸੁਰਖੀਆਂ ’ਚ ਰਹੇ ਪਾਕਿਸਤਾਨ ਨੇ ਅਫ਼ਗਾਨਿਸਤਾਨ ’ਚ ਤਾਲਿਬਾਨਾਂ ਨੂੰ ਹਿੰਸਾ ਲਈ ਘੱਟ ਜ਼ਿੰਮੇਵਾਰ ਮੰਨਦਿਆ ਉਲਟਾ ਭਾਰਤ ’ਤੇ ਅੱਤਵਾਦੀ ਸਰਗਰਮੀਆਂ ਦੇ ਦੋਸ਼ ਲਾ ਦਿੱਤੇ ਹਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਬਿਆਨ ਦੇ ਕੇ ਅੱਤਵਾਦੀ ਤਾਕਤਾਂ ਨੂੰ ਹੀ ਹੋਰ ਉਤਸ਼ਾਹਿਤ ਕੀਤਾ ਹੈ ਕੁਰੈਸ਼ੀ ਦੀ ਬਿਆਨਬਾਜ਼ੀ ਤੋਂ ਸਾਫ਼ ਹੈ ਕਿ ਪਾਕਿਸਤਾਨ ਅਫਗਾਨਿਸਤਾਨ ’ਚ ਤਾਲਿਬਾਨਾਂ ਦੀ ਚੜ੍ਹਤ ਨੂੰ ਹੀ ਆਪਣਾ ਹਿੱਤ ਮੰਨਦਾ ਹੈੈ ਅਮਨ ਤੇ ਖੁਸ਼ਹਾਲੀ ਦੀ ਪ੍ਰਵਾਹ ਨਾ ਕਰਦਿਆਂ ਪਾਕਿਸਤਾਨ ਦੇ ਇਸ ਆਗੂ ਨੇ ਉਸ ਸਮੇਂ ਹੈਰਤਅੰਗੇਜ਼ ਬਿਆਨ ਦਿੱਤਾ ਹੈ।

ਜਦੋਂ ਅਫਗਾਨਿਸਤਾਨ ’ਚ ਸਰਕਾਰ ਤੇ ਤਾਲਿਬਾਨਾਂ ਵਿਚਾਲੇ ਦੇਸ਼ ਦੇ 80 ਜ਼ਿਲ੍ਹਿਆ ’ਚ ਲੜਾਈ ਚੱਲ ਰਹੀ ਹੈ ਕੁਰੈਸ਼ੀ ਨੇ ਪੂਰਾ ਮੌਕਾ ਵੇਖਦਿਆਂ ਬਿਆਨ ਦੇ ਕੇ ਤਾਲਿਬਾਨਾਂ ਨੂੰ ਇਹ ਸੁਨੇਹਾ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਪਾਕਿਸਤਾਨ ਤਾਲਿਬਾਨ ਦੇ ਨਾਲ ਖੜ੍ਹਾ ਹੈ ਕੁਰੈਸ਼ੀ ਨੇ ਭਾਰਤ ਦੀ ਆਲੋਚਨਾ ਬੜੀ ਨਿਰਲੱਜਤਾ ਦੀ ਹੱਦ ਤੱਕ ਜਾ ਕੇ ਕੀਤੀ ਹੈ ਦਰਅਸਲ ਭਾਰਤ ਉਹ ਮੁਲਕ ਹੈ ਜਿਸਨੇ ਅੱਤਵਾਦ ਨਾਲ ਬਦਹਾਲ ਅਫਗਾਨਿਸਤਾਨ ਦੀ ਨਵ ਉਸਾਰੀ ਲਈ ਉੱਥੋਂ ਦੀ ਸੰਸਦ ਦੇ ਨਿਰਮਾਣ ਲਈ ਦਿਲ ਖੋਲ੍ਹ ਕੇ ਦਾਨ ਦਿੱਤਾ ਹੈ ਦੂਜੇ ਪਾਸੇ ਪਾਕਿਸਤਾਨ ਅਫਗਾਨਿਸਤਾਨ ਦੀ ਬਦਹਾਲੀ ਲਈ ਜ਼ਿੰਮੇਵਾਰ ਆਗੂਆਂ ਨੂੰ ਪਨਾਹ ਦਿੰਦਾ ਆਇਆ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਇਹ ਬਿਆਨ ਸਾਧਾਰਨ ਘਟਨਾ ਨਹੀਂ ਸਗੋਂ ਖੇਤਰ ’ਚ ਅਮਨ-ਸ਼ਾਂਤੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਵੱਡਾ ਧੱਕਾ ਲੱਗਾ ਹੈ।

ਅਮਰੀਕਾ ਪਹਿਲਾਂ ਹੀ ਅਫਗਾਨਿਸਤਾਨ ’ਚੋਂ ਫੌਜ ਦੀ ਵਾਪਸੀ ਦਾ ਐਲਾਨ ਕਰ ਚੁੱਕਾ ਹੈ ਜਿਸ ਤੋਂ ਬਾਦ ਤਾਲਿਬਾਨ ਦੀਆਂ ਕਾਰਵਾਈਆਂ ’ਚ ਵਾਧਾ ਹੋਇਆ ਹੈ ਉੱਤੋਂ ਪਾਕਿਸਤਾਨ ਦੇ ਨਵੇਂ ਪੈਂਤਰਿਆਂ ਨਾਲ ਨਿਕਟ ਭਵਿੱਖ ’ਚ ਅਫਗਾਨਿਸਤਾਨ ’ਚ ਅਮਨ-ਅਮਾਨ ਦੀ ਉਮੀਦ ਕਾਫੀ ਮੁਸ਼ਕਲ ਹੈ ਉੱਥੇ ਘੱਟ ਗਿਣਤੀ ਲੋਕ ਪਹਿਲਾਂ ਹੀ ਅੱਤਵਾਦ ਦਾ ਸ਼ਿਕਾਰ ਹੋ ਕੇ ਮੁਲਕ ਛੱਡ ਰਹੇ ਹਨ ਅਜਿਹੇ ਹਾਲਾਤਾਂ ’ਚ ਅਫਗਾਨਿਸਤਾਨ ਦਾ ਹੁਣ ਰੱਬ ਹੀ ਰਾਖਾ ਹੈ ਪਾਕਿਸਤਾਨ ਦੀ ਅਫਗਾਨਿਸਤਾਨ ਸਬੰਧੀ ਨੀਤੀ ਭਾਰਤ ਲਈ ਵੀ ਬੜੇ ਡੂੰਘੇ ਅਰਥ ਰੱਖਦੀ ਹੈ ਪਾਕਿਸਤਾਨ ਦੀ ਧਰਤੀ ਤੋਂ ਜੰਮੂ-ਕਸ਼ਮੀਰ ’ਚ ਚੱਲ ਰਹੀਆਂ ਅੱਤਵਾਦੀ ਸਰਗਰਮੀਆਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਸੁਚੇਤ ਹੋਰ ਹੋਣ ਦੀ ਜ਼ਰੂਰਤ ਹੈ।

ਇਸ ਦੇ ਨਾਲ ਹੀ ਅਮਨ ਪਸੰਦ ਮੁਲਕਾਂ ਨੂੰ ਕੌਮਾਂਤਰੀ ਮੰਚਾਂ ’ਤੇ ਪਾਕਿਸਤਾਨ ਦੀਆਂ ਤਾਲਿਬਾਨ ਸਬੰਧੀ ਨੀਤੀਆਂ ’ਤੇ ਪੈਂਤਰਿਆਂ ਦੇ ਖਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ਪਾਕਿਸਤਾਨ ’ਚ ਸਿਆਸੀ ਹਾਲਾਤ ਵੀ ਡਾਵਾਂਡੋਲ ਹਨ ਤੇ ਸੱਤਾ ਦੇ ਕੇਂਦਰ ਵੀ ਵੱਖ-ਵੱਖ ਹਨ ਪਰ ਤਾਲਿਬਾਨਾਂ ਦੀ ਅਸਿੱਧੀ ਹਮਾਇਤ ਕਰਕੇ ਪਾਕਿਸਤਾਨ ਬਲ਼ਦੀ ’ਤੇ ਤੇਲ ਪਾਉਣ ਪਾਉਣ ਵਾਲੀ ਗੱਲ ਕਰ ਰਿਹਾ ਹੈ ਅਜਿਹੇ ਹਾਲਾਤਾਂ ’ਚ ਪਾਕਿਸਤਾਨ ਖਿਲਾਫ਼ ਕੂਟਨੀਤਕ ਲੜਾਈ ਨੂੰ ਮਜ਼ਬੂਤ ਕੀਤੇ ਜਾਣ ਦੀ ਸਖ਼ਤ ਜ਼ਰੂਰਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।