ਮਾੜੇ ਦਾ ਸੰਗ ਮਾੜਾ

ਮਾੜੇ ਦਾ ਸੰਗ ਮਾੜਾ

ਨੀਰਜ ਰੋਜ਼ਾਨਾ ਕਾਲਜੋਂ ਆਉਣ ਤੋਂ ਬਾਅਦ ਰਾਜੂ ਨਾਲ ਘੁੰਮਣ ਚਲਾ ਜਾਂਦਾ ਇਹ ਗੱਲ ਨੀਰਜ ਦੀ ਮਾਂ ਨੂੰ ਪਸੰਦ ਨਹੀਂ ਸੀ ਉਹ ਜਾਣਦੀ ਸੀ ਕਿ ਰਾਜੂ ਇੱਕ ਚੰਗਾ ਲੜਕਾ ਨਹੀਂ ਹੈ ਇਸ ਲਈ ਉਹ ਨੀਰਜ ਨੂੰ ਉਸਦੇ ਨਾਲ ਘੁੰਮਣ ਜਾਣ ਤੋਂ ਮਨ੍ਹਾ ਕਰਦੀ ਪਰ ਉਸ ’ਤੇ ਮਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਸੀ

ਇੱਕ ਦਿਨ ਨੀਰਜ ਜਦੋਂ ਰਾਜੂ ਦੇ ਨਾਲ ਘੁੰਮਣ ਗਿਆ, ਤਾਂ ਇੱਕ ਜਗ੍ਹਾ ਕੁਝ ਲੜਕਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਉਨ੍ਹਾਂ ਦੀ ਰਾਜੂ ਨਾਲ ਤੂੰ-ਤੂੰ, ਮੈਂ-ਮੈਂ ਹੋਣ ਲੱਗੀ ਰਾਜੂ ਚੁੱਪ-ਚਾਪ ਸੁਣਦਾ ਰਿਹਾ ਕੁਝ ਪਲ ਬਾਅਦ ਇਸ ਤੂੰ-ਤੂੰ, ਮੈਂ-ਮੈਂ ਨੇ ਲੜਾਈ ਦਾ ਰੂਪ ਧਾਰ ਲਿਆ ਇਹ ਦੇਖ ਕੇ ਨੀਰਜ ਵਿੱਚ ਪੈ ਕੇ ਛੁੱਟ-ਛੁਟਾਅ ਕਰਵਾਉਣ ਲੱਗਾ ਇਸ ’ਤੇ ਦੂਸਰੇ ਗੁੱਟ ਦੇ ਲੜਕੇ ਉਸਨੂੰ ਵੀ ਮਾਰਨ ਲੱਗੇ ਉਹ ਕਿਸੇ ਤਰ੍ਹਾਂ ਉੱਥੋਂ ਭੱਜ ਕੇ ਘਰ ਪਹੁੰਚਿਆ

ਕੁੱਟ-ਮਾਰ ਨਾਲ ਉਸਦੇ ਚਿਹਰੇ ’ਤੇ ਖਰੋਚਾਂ ਆ ਗਈਆਂ ਸਨ ਅਤੇ ਇੱਕ-ਦੋ ਜਗ੍ਹਾ ਤੋਂ ਖੂਨ ਵੀ ਸਿੰਮ ਰਿਹਾ ਸੀ ਉਸਦੀ ਇਸ ਹਾਲਤ ਨੂੰ ਦੇਖ ਕੇ ਮਾਂ ਨੇ ਪੁੱਛਿਆ, ‘‘ਤੈਨੂੰ ਸੱਟਾਂ ਕਿਵੇਂ ਲੱਗੀਆਂ?’’ ਪਰ ਨੀਰਜ ਨੇ ਕੋਈ ਜਵਾਬ ਨਾ ਦਿੱਤਾ ਅਤੇ ਆਪਣੇ ਕਮਰੇ ਵਿਚ ਚਲਾ ਗਿਆ ਪਿੱਛੇ-ਪਿੱਛੇ ਮਾਂ ਵੀ ਉੱਥੇ ਪਹੁੰਚ ਗਈ ਉਨ੍ਹਾਂ ਕਿਹਾ, ‘‘ਨਰਾਜ਼ ਕਿਉਂ ਹੁੰਨਾ ਏਂ, ਦੱਸ ਸੱਟਾਂ ਕਿਵੇਂ ਲੱਗੀਆਂ?’’ ਪਹਿਲਾਂ ਤਾਂ ਨੀਰਜ ਚੁੱਪ ਰਿਹਾ ਪਰ ਮਾਂ ਦੇ ਵਾਰ-ਵਾਰ ਪੁੱਛਣ ’ਤੇ ਉਸਨੇ ਪਿੱਛਾ ਛੁਡਵਾਉਣ ਲਈ ਪੂਰੀ ਗੱਲ ਦੱਸ ਦਿੱਤੀ

ਮਾਂ ਨੇ ਕਿਹਾ, ‘‘ਮੈਂ ਤੈਨੂੰ ਹਮੇਸ਼ਾ ਰਾਜੂ ਦੇ ਨਾਲ ਰਹਿਣ ਤੋਂ ਰੋਕਦੀ ਰਹੀ ਪਰ ਤੂੰ ਨਹੀਂ ਮੰਨਿਆ ਅੱਜ ਉਸੇ ਕਾਰਨ ਤੈਨੂੰ ਸੱਟਾਂ ਲੱਗ ਗਈਆਂ’’ ‘‘ਇੰਜ ਕੁਝ ਨ੍ਹੀਂ ਹੁੰਦਾ, ਉਹ ਕਈ ਜਣੇ ਸਨ ਜੇਕਰ ਇੱਕ-ਦੋ ਜਣੇ ਹੁੰਦੇ ਤਾਂ ਰਾਜੂ ਜੰਮ ਕੇ ਉਨ੍ਹਾਂ ਦੀ ਕੁੱਟ-ਮਾਰ ਕਰਦਾ ਜਦੋਂ ਉਹ ਦੁੁਬਾਰਾ ਦਿਸਣਗੇ ਤਾਂ ਰਾਜੂ ਵੀ ਉਨ੍ਹਾਂ ਨੂੰ ਮਾਰੇਗਾ’’ ਨੀਰਜ ਨੇ ਮਾਣ ਨਾਲ ਕਿਹਾ ਮਾਂ ਨੇ ਕਿਹਾ, ‘‘ਰਾਜੂ ਕੁੱਟ-ਮਾਰ ਕਰਦਾ ਹੈ ਤਾਂ ਉਸਨੂੰ ਕਰਨ ਦੇ , ਪਰ ਤੂੰ ਉਸਦਾ ਸਾਥ ਛੱਡ ਦੇ, ਨਹੀਂ ਤਾਂ ਕਿਸੇ ਦਿਨ ਪਰੇਸ਼ਾਨੀ ਵਿਚ ਪੈ ਜਾਵੇਂਗਾ ਹੁਣ ਜੇਕਰ ਤੂੰ ਉਸ ਨਾਲ ਜਾਣਾ ਬੰਦ ਨਾ ਕੀਤਾ ਤਾਂ ਮੈਂ ਖੁਦ ਉਸਨੂੰ ਕਹਿ ਦਿਆਂਗੀ’’ ਇਸ ’ਤੇ ਨੀਰਜ ਨੇ ਸੋਚਿਆ ਕਿ ਜੇਕਰ ਮਾਂ ਰਾਜੂ ਨੂੰ ਕਹੇਗੀ ਤਾਂ ਉਹ ਬੁਰਾ ਮੰਨ ਜਾਵੇਗਾ, ਇਸ ਲਈ ਉਸਨੇ ਖੁਦ ਰਾਜੂ ਨੂੰ ਘਰੇ ਆਉਣ ਤੋਂ ਮਨ੍ਹਾ ਕਰ ਦਿੱਤਾ ਹੁਣ ਨੀਰਜ ਰੋਜ਼ ਸ਼ਾਮ ਨੂੰ ਕਿਸੇ ਨਾ ਕਿਸੇ ਬਹਾਨੇ ਰਾਜੂ ਕੋਲ ਚਲਾ ਜਾਂਦਾ

ਨੀਰਜ ਦਾ ਬਾਪ ਦੂਸਰੇ ਸ਼ਹਿਰ ਵਿਚ ਨੌਕਰੀ ਕਰਦਾ ਸੀ ਅਤੇ ਛੁੱਟੀ ਵਾਲੇ ਦਿਨ ਘਰ ਆਇਆ ਕਰਦਾ ਸੀ ਇੱਕ ਦਿਨ ਜਦੋਂ ਉਹ ਘਰ ਆਏ, ਤਾਂ ਸ਼ਾਮ ਨੂੰ ਨੀਰਜ ਨੇ ਪੁੱਛਿਆ, ‘‘ਪਾਪਾ ਜੀ, ਕੀ ਤੁਸੀਂ ਬਜ਼ਾਰੋਂ ਕੋਈ ਸਾਮਾਨ ਮੰਗਵਾਉਣਾ ਹੈ?’’ ਉਸਦੀ ਗੱਲ ਸੁਣ ਕੇ ਪਿਤਾ ਜੀ ਨੂੰ ਬੜੀ ਹੈਰਾਨੀ ਹੋਈ ਉਨ੍ਹਾਂ ਸੋਚਿਆ ਕਿ ਪਹਿਲਾਂ ਤਾਂ ਉਹ ਕਹਿਣ ’ਤੇ ਵੀ ਕੋਈ ਸਾਮਾਨ ਨਹੀਂ ਲਿਆਉਂਦਾ ਸੀ ਅੱਜ ਇਸਨੂੰ ਕੀ ਹੋ ਗਿਆ, ਜੋ ਪੁੱਛ ਰਿਹਾ ਹੈ ਉਨ੍ਹਾਂ ਉਸ ਤੋਂ ਪੁੱਛਿਆ, ‘‘ਕੀ ਤੂੰ ਬਜ਼ਾਰ ਜਾ ਰਿਹਾ ਏਂ?’’ ‘‘ਹਾਂ, ਕੋਈ ਜ਼ਰੂਰੀ ਕੰਮ ਹੈ’’ ਨੀਰਜ ਨੇ ਜਵਾਬ ਦਿੱਤਾ ਉਹ ਚੁੱਪ ਹੋ ਗਏ ਨੀਰਜ ਦੇ ਜਾਣ ਤੋਂ ਬਾਅਦ ਮਾਂ ਨੇ ਉਨ੍ਹਾਂ ਨੂੰ ਕਿਹਾ, ‘‘ਇਹ ਕਈ ਦਿਨਾਂ ਤੋਂ ਸ਼ਾਮ ਨੂੰ ਘਰੋਂ ਚਲਾ ਜਾਂਦਾ ਹੈ ਅਤੇ ਡੇਢ-ਦੋ ਘੰਟਿਆਂ ਬਾਅਦ ਮੁੜਦਾ ਹੈ ਪੁੱਛਣ ’ਤੇ ‘ਕੋਈ ਕੰਮ ਸੀ’ ਕਹਿੰਦਾ ਹੈ ਮੈਨੂੰ ਉਸਦੀ ਗੱਲ ਸਮਝ ਨਹੀਂ ਆਉਂਦੀ’’

ਨੀਰਜ਼ ਦੇ ਬਾਪ ਨੇ ਕਿਹਾ, ‘‘ਅੱਛਾ, ਆਉਣ ਦਿਓ ਪੁੱਛਾਂਗੇ’’ ਕੁਝ ਦੇਰ ਬਾਅਦ ਨੀਰਜ ਤੇਜ਼ੀ ਨਾਲ ਭੱਜਦਾ ਹੋਇਆ ਘਰ ਪਹੁੰਚਿਆ ਉਸਨੂੰ ਸਾਹੋ-ਸਾਹੀ ਹੋਇਆ ਦੇਖ ਕੇ ਬਾਪ ਨੇ ਪੁੱਛਿਆ, ‘‘ਕੀ ਗੱਲ ਹੈ, ਐਨਾ ਸਾਹੋ-ਸਾਹੀ ਕਿਉਂ ਹੋ ਰਿਹਾ ਏਂ’’ ‘‘ਕੁਝ ਨ੍ਹੀਂ, ਕੁਝ ਨ੍ਹੀਂ…’ ਕਹਿੰਦਾ ਉਹ ਛੇਤੀ-ਛੇਤੀ ਆਪਣੇ ਕਮਰੇ ਵਿਚ ਚਲਾ ਗਿਆ ਕੁਝ ਦੇਰ ਬਾਅਦ ਦਰਵਾਜ਼ੇ ਦੀ ਘੰਟੀ ਵੱਜਣ ’ਤੇ ਨੀਰਜ ਦੇ ਬਾਪ ਨੇ ਦਰਵਾਜ਼ਾ ਖੋਲ੍ਹਿਆ ਤਾਂ ਹੈਰਾਨ ਰਹਿ ਗਏ ਸਾਹਮਣੇ ਇੱਕ ਥਾਣੇਦਾਰ ਕੁਝ ਸਿਪਾਹੀਆਂ ਨਾਲ ਖੜ੍ਹਾ ਸੀ

ਉਸ ਨੇ ਉਨ੍ਹਾਂ ਤੋਂ ਪੁੱਛਿਆ, ‘‘ਦੱਸੋ ਜੀ, ਕੀ ਗੱਲ ਹੈ’’ ਇਸ ’ਤੇ ਥਾਣੇਦਾਰ ਨੇ ਪੁੱਛਿਆ, ‘‘ਕੀ ਨੀਰਜ ਘਰੇ ਹੈ?’’ ‘‘ਹਾਂ, ਉਹ ਘਰੇ ਹੈ ਪਰ ਤੁਸੀਂ ਉਸ ਬਾਰੇ ਕਿਉਂ ਪੁੱਛ ਰਹੇ ਹੋ?’’ ਨੀਰਜ ਦੇ ਬਾਪ ਨੇ ਕਿਹਾ ਥਾਣੇਦਾਰ ਨੇ ਦੱਸਿਆ ਕਿ ਨੀਰਜ ਅਤੇ ਉਸਦਾ ਦੋਸਤ ਰਾਜੂ ਹੁਣੇ ਕੁਝ ਲੜਕਿਆਂ ਨਾਲ ਕੁੱਟ-ਮਾਰ ਕਰ ਰਹੇ ਸਨ ਸਾਨੂੰ ਆਉਂਦਿਆਂ ਦੇਖ ਇਹ ਭੱਜ ਗਏ ਰਾਜੂ ਫੜਿਆ ਗਿਆ ਅਤੇ ਇਹ ਭੱਜ ਕੇ ਆਪਣੇ ਘਰ ਆ ਗਿਆ ਉਸ ਨੇ ਨੀਰਜ ਨੂੰ ਸੱਦਿਆ ਤਾਂ ਸਾਹਮਣੇ ਪੁਲਿਸ ਨੂੰ ਦੇਖ ਕੇ ਉਹ ਘਬਰਾ ਗਿਆ ਉਸ ਤੋਂ ਕੁਝ ਬੋਲਿਆ ਨਾ ਗਿਆ ਨੀਰਜ ਦੇ ਬਾਪ ਨੇ ਘੂਰਦਿਆਂ ਹੋਇਆਂ ਪੁੱਛਿਆ ਤਾਂ ਉਸਨੇ ਕਿਹਾ, ‘‘ਕੁਝ ਦਿਨ ਪਹਿਲਾਂ ਉਨ੍ਹਾਂ ਲੜਕਿਆਂ ਨੇ ਰਾਜੂ ਨੂੰ ਕੁੱਟਿਆ ਸੀ, ਇਸ ਲਈ ਅੱਜ ਉਸਨੇ ਵੀ ਉਨ੍ਹਾਂ ਨੂੰ ਕੁੱਟਿਆ’’

ਨੀਰਜ ਦੇ ਬਾਪ ਨੇ ਕਿਹਾ, ‘‘ਤੈਨੂੰ ਦੂਜੇ ਦੇ ਝਗੜੇ ਨਾਲ ਕੀ ਮਤਲਬ? ਤੂੰ ਕਿਉਂ ਦੂਜੇ ਦੇ ਚੱਕਰ ਵਿਚ ਕੁੱਟ-ਮਾਰ ਕਰਦਾ ਏਂ?’’
ਹੁਣ ਮਾਂ ਨੇ ਕਿਹਾ, ‘‘ਇੱਕ ਦਿਨ ਇਹ ਰਾਜੂ ਕਾਰਨ ਮਾਰ ਖਾ ਕੇ ਘਰ ਆਇਆ ਸੀ ਮੈਂ ਇਸਨੂੰ ਕਈ ਵਾਰ ਕਿਹਾ ਕਿ ਰਾਜੂ ਦਾ ਸਾਥ ਛੱਡ ਦੇ ਪਰ ਇਹ ਨਹੀਂ ਮੰਨਿਆ’’ ਇਸ ’ਤੇ ਪਿਤਾ ਜੀ ਨੇ ਨੀਰਜ ਨੂੰ ਡਾਂਟਦਿਆਂ ਕਿਹਾ, ‘‘ਜੇਕਰ ਫਿਰ ਕਦੇ ਤੈਨੂੰ ਰਾਜੂ ਦੇ ਨਾਲ ਦੇਖਿਆ ਤਾਂ ਠੀਕ ਨਹੀਂ ਹੋਵੇਗਾ ਅੱਜ ਤੋਂ ਤੇਰਾ ਉਸ ਨਾਲ ਮਿਲਣਾ-ਜੁਲਣਾ ਬੰਦ’’ ਫਿਰ ਉਨ੍ਹਾਂ ਥਾਣੇਦਾਰ ਨੂੰ ਕਿਹਾ, ‘‘ਬੱਚਾ ਹੈ ਜੀ, ਇਸ ਤੋਂ ਗਲਤੀ ਹੋ ਗਈ ਇਸਨੂੰ ਮਾਫ਼ ਕਰ ਦਿਓ ਹੁਣ ਇਹ ਕਦੇ ਅਜਿਹਾ ਗਲਤ ਕੰਮ ਨਹੀਂ ਕਰੇਗਾ’’

ਥਾਣੇਦਾਰ ਉਨ੍ਹਾਂ ਦੀਆਂ ਗੱਲਾਂ ਨਾਲ ਸਹਿਮਤ ਹੋ ਕੇ ਚਲਾ ਗਿਆ ਉਨ੍ਹਾਂ ਦੇ ਜਾਣ ਬਾਅਦ ਨੀਰਜ ਦੇ ਬਾਪ ਨੇ ਨੀਰਜ ਨੂੰ ਕਿਹਾ, ‘‘ਅੱਜ ਜੇਕਰ ਮੈਂ ਘਰੇ ਨਾ ਹੁੰਦਾ ਤਾਂ ਪੁਲਿਸ ਤੈਨੂੰ ਕੁੱਟ-ਮਾਰ ਦੇ ਦੋਸ਼ ਵਿਚ ਫੜ ਕੇ ਲੈ ਜਾਂਦੀ ਅਤੇ ਥਾਣੇ ’ਚ ਬੰਦ ਕਰ ਦਿੰਦੀ’’ ਉਨ੍ਹਾਂ ਦੀ ਗੱਲ ਸੁਣ ਕੇ ਨੀਰਜ ਰੋਣਹਾਕਾ ਹੋ ਗਿਆ ਥਾਣੇ ਜਾਣ ਅਤੇ ਉੱਥੇ ਮਾਰ ਪੈਣ ਦੀ ਗੱਲ ਸੋਚ ਕੇ ਉਹ ਘਬਰਾ ਗਿਆ ਉਸਨੇ ਭਰੇ ਗਲ ਨਾਲ ਕਿਹਾ, ‘‘ਪਿਤਾ ਜੀ ਗਲਤੀ ਹੋ ਗਈ ਹੁਣ ਰਾਜੂ ਨਾਲ ਕਦੇ ਨਹੀਂ ਜਾਵਾਂਗਾ’’ ਉਸ ਦੇ ਬਾਪ ਨੇ ਕਿਹਾ, ‘‘ਗਲਤ ਲੋਕਾਂ ਦੀ ਸੰਗਤ ਨਾਲ ਆਦਮੀ ਖੁਦ ਵੀ ਗਲਤ ਕੰਮ ਕਰਨ ਲੱਗਦਾ ਹੈ , ਜਿਸ ਕਾਰਨ ਉਸਨੂੰ ਕਦੇ-ਕਦੇ ਸਜ਼ਾ ਹੋ ਜਾਂਦੀ ਹੈ, ਇਸ ਲਈ ਗਲਤ ਲੋਕਾਂ ਦਾ ਸੰਗ ਨਹੀਂ ਕਰਨਾ ਚਾਹੀਦਾ
ਦੁਰਗਾ ਪ੍ਰਸਾਦ ਸ਼ੁਕਲ ‘ਅਜ਼ਾਦ’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ