ਭਰਤੀ ਮਾਮਲੇ ‘ਚ ਮਾਲੀਵਾਲ ਨੂੰ ਜ਼ਮਾਨਤ

ਨਵੀਂ ਦਿੱਲੀ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਮੀ ਮਾਲੀਵਾਲ ਨੂੰ ਅੱਜ ਕਮਿਸ਼ਨ ਦੀ ਭਰਤੀ ਮਾਮਲੇ ‘ਚ ਅਦਾਲਤ ਤੋਂ ਵੱਡੀ ਰਾਤ ਮਿਲੀ।
ਅਦਾਲਤ ਨੇ ਕੁਮਾਰੀ ਮਾਲੀਵਾਲ ਦੀ ਇਸ ਮਾਮਲੇ ‘ਚ ਜਮਾਨਤ ਮਨਜ਼ੂਰ ਕਰ ਲਈ। ਤੀਸ ਹਜ਼ਾਰੀ ਸਥਿੱਤ ਅਦਾਲਤ ਨੇ ਵਿਸ਼ੇਸ਼ ਜੱਜ ਹਿਮਾਨੀ ਮਹਿਲੋਤਰਾ ਨੇ ਕੁਮਾਰੀ ਦੀ 20 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ‘ਤੇ ਜਮਾਨਤ ਮਨਜੂਰ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ ਦੀ ਮਿਤੀ ਛੇ ਅਪਰੈਲ ਤੈਅ ਕੀਤੀ।