ਬਜਾਜ ਏਜੰਸੀ ਨੂੰ ਅੱਗ ਲੱਗੀ, ਲੱਖਾਂ ਦਾ ਸਮਾਨ ਸੜ ਕੇ ਸੁਆਹ

fire

ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਨੇ ਅੱਗ ਬੁਝਾਉਣ ’ਚ ਕੀਤਾ ਸਹਿਯੋਗ

(ਹਰਦੀਪ ਸਾਦਿਕ) ਸ੍ਰੀ ਮੁਕਤਸਰ ਸਾਹਿਬ। ਸੜਕ ’ਤੇ ਕਮਲ ਆਟੋ ਏਜੰਸੀ ਨੂੰ ਅੱਗ ਲੱਗ ਗਈ , ਦੇਰ ਸ਼ਾਮ ਲੱਗੀ ਅੱਗ ਦੀ ਸੂਚਨਾ ਮਿਲਣ ’ਤੇ ਥਾਣਾ ਮੁਖੀ ਅਮਨਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਕੇ ਅੱਗ ਬੁਝਾਊ ਦਸਤਿਆਂ ਨੂੰ ਸੂਚਿਤ ਕੀਤਾ। ਇਸ ਮੌਕੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਸਥਾਨਕ ਲੋਕਾਂ ਅਤੇ ਅੱਗ ਬੁਝਾਊ ਦਸਤਿਆਂ ਵੱਲੋਂ ਕੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

ਅੱਗ ਬੁਝਾਉਂਦੇ ਹੋਏ ਦਸਤੇ ਤੇ ਸਥਾਨਕ ਲੋਕ। ਤਸਵੀਰ : ਹਰਦੀਪ ਸਾਦਿਕ

ਏਜੰਸੀ ਵਿਚਲੇ ਵਹੀਕਲ ਤੇ ਸਪੇਅਰ ਪਾਰਟਸ ਸੜ ਕੇ ਸੁਆਹ ਹੋ ਗਏ। ਘਟਨਾਂ ਤੋਂ ਕਰੀਬ ਇੱਕ ਘੰਟਾ ਪਹਿਲਾਂ ਹੀ ਏਜੰਸੀ ਬੰਦ ਕਰਕੇ ਗਏ ਮਾਲਕ ਦਿਨੇਸ਼ ਕੁਮਾਰ ਅੱਗ ਲੱਗਣ ਦਾ ਪਤਾ ਲੱਗਣ ’ਤੇ ਏਜੰਸੀ ਪਹੁੰਚੇ ਤਾਂ ਤਬਾਹ ਹੋਇਆ ਸਾਰਾ ਸਮਾਨ ਵੇਖ ਉਹਨਾਂ ਦੀ ਸਿਹਤ ਵਿਗੜ ਗਈ ਜਿਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਖਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ