ਖੇਡ ਰਤਨ-ਦਰੋਣਾਚਾਰਿਆ ਲਈ ਨਜ਼ਰਅੰਦਾਜ਼ ਕੀਤੇ ਜਾਣ ਤੋਂ ਭੜਕੇ ਬਜਰੰਗ ਤੇ ਸੁਜੀਤ

ਨਵੀਂ ਦਿੱਲੀ, 17 ਸਤੰਬਰ

 

ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲੇ ਪਹਿਲਵਾਨ ਬਜਰੰਗ ਪੂਨੀਆ ਨੇ ਉਹਨਾਂ ਨੂੰ ਦੇਸ਼ ਦੇ ਸਭ ਤੋਂ ਉੱਚੇ ਖੇਡ ਅਵਾਰਡ ਰਾਜੀਵ ਗਾਂਧੀ ਖੇਡ ਰਤਨ ਲਈ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਡੂੰਘੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਜਦੋਂਕਿ ਏਸ਼ੀਆਈ ਖੇਡਾਂ ਦੀ ਫ੍ਰੀਸਟਾਈਲ ਟੀਮ ਦੇ ਕੋਚ ਸੁਜੀਤ ਮਾਨ ਦ੍ਰੋਣਾਚਾਰਿਆ ਅਵਾਰਡ ਲਈ ਨਜ਼ਰਅੰਦਾਜ਼ ਹੋਣ ‘ਤੇ ਖ਼ਾਸੇ ਭੜਕ ਗਏ ਹਨ
ਬਜ਼ਰੰਗ ਅਤੇ ਸੁਜੀਤ ਮਾਨ ਦੀ ਅਣਦੇਖੀ ਤੋਂ ਕੁਸ਼ਤੀ ਜਗਤ ‘ਚ ਖ਼ਾਸਾ ਰੋਸ਼ ਹੈ ਅਤੇ ਗੁਰੂ ਹਨੁਮਾਨ ਅਖਾੜੇ ਦੇ ਸੰਚਾਲਕ ਅਤੇ ਦਰੋਣਾਚਾਰਿਆ ਅਵਾਰਡੀ ਮਹਾਂਸਿੰਘ ਰਾਵ ਨੇ ਵੀ ਇਹਨਾਂ ਫ਼ੈਸਲਿਆਂ ‘ਤੇ ਹੈਰਾਨੀ ਪ੍ਰਗਟ ਕੀਤੀ ਹੈ ਮਹਾਂਸਿੰਘ ਨੇ ਕਿਹਾ ਕਿ ਪਿਛਲੀਆਂ ਤਿੰਨ ਓਲੰਪਿਕ ‘ਚ ਕੁਸ਼ਤੀ ਇੱਕੋ ਇੱਕ ਅਜਿਹੀ ਖੇਡ ਹੈ ਜਿਸ ਵਿੱਚ ਲਗਾਤਾਰ ਤਮਗੇ ਆਏ ਹਨ ਅਤੇ 2020 ਦੀਆਂ ਓਲੰਪਿਕ ਲਈ ਕੁਸ਼ਤੀ ਹੀ ਤਮਗੇ ਦੀ ਸਭ ਤੋਂ ਵੱਡੀ ਆਸ ਹੈ ਅਤੇ ਅਜਿਹੀ ਖੇਡ ਨੂੰ ਖੇਡ ਰਤਨ ਅਤੇ ਦਰੋਣਾਚਾਰਿਆ ਨਾ ਮਿਲਣਾ ਹੈਰਾਨੀ ਪੈਦਾ ਕਰਦਾ ਹੈ
ਬੰਗਲੁਰੁ ‘ਚ ਟਰੇਨਿੰਗ ਕਰ ਰਹੇ ਬਜਰੰਗ ਨੂੰ ਜਿਵੇਂ ਹੀ ਇਹ ਖ਼ਬਰ ਮਿਲੀ ਕਿ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਦੇ ਨਾਂਅ ਦੀ ਖੇਡ ਰਤਨ ਲਈ ਸਿਫ਼ਾਰਿਸ਼ ਕੀਤੀ ਗਈ ਹੈ ਉਹਨਾਂ ਦਾ ਗੁੱਸਾ ਫੁੱਟ ਪਿਆ
ਭਾਰਤ ਨੂੰ 18ਵੀਆਂ ਏਸ਼ੀਆਈ ਖੇਡਾਂ ‘ਚ ਪਹਿਲਾ ਸੋਨ ਤਮਗਾ ਦਿਵਾਉਣ ਵਾਲੇ ਬਜ਼ਰੰਗ ਨੇ ਕਿਹਾ ਕਿ ਆਖ਼ਰ ਕਿਸ ਆਧਾਰ ‘ਤੇ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ ਕੀ ਮੇਰੀਆਂ ਪ੍ਰਾਪਤੀਆਂ ਕਿਸੇ ਖਿਡਾਰੀ ਤੋਂ ਘੱਟ ਹਨ ਮੈਨੂੰ ਕਿਉਂ ਨਜ਼ਰਅੰਦਾਜ਼ ਕੀਤਾ ਗਿਆ ਇਹ ਗੱਲ ਮੇਰੀ ਸਮਝ ਤੋਂ ਪਰੇ ਹੈ
ਬਜਰੰਗ ਨੇ ਕਿਹਾ ਕਿ ਉਹ ਉਹਨਾਂ ਨਾਲ ਹੋਈ ਇਸ ਬੇਇੰਸਾਫੀ ਵਿਰੁੱਧ ਲੜਾਈ ਲੜਨਗੇ ਓਲੰਪਿਕ ਤਮਗਾ ਜੇਤੂ ਯੋਗੇਸ਼ਵਰ ਦੱਤ ਦੇ ਚੇਲੇ ਬਜਰੰਗ ਨੇ ਕਿਹਾ ਕਿ ਮੈਂ ਆਪਣੀ ਲੜਾਈ ਲੜਾਂਗਾ ਅਤੇ ਖੇਡ ਮੰਤਰੀ ਰਾਜਵਰਧਨ ਸਿੰੰਘ ਰਾਠੌੜ ਸਾਹਮਣੇ ਆਪਣਾ ਪੱਖ ਰੱਖਾਂਗਾ ਮੈਂ 19 ਦੀ ਰਾਤ ਨੂੰ ਦਿੱਲੀ ਪਰਤਾਂਗਾ ਅਤੇ 20 ਨੂੰ ਖੇਡ ਮੰਤਰੀ ਨਾਲ ਮੁਲਾਕਾਤ ਕਰਾਂਗਾ ਉਹਨਾਂ ਕਿਹਾ ਕਿ ਅਸੀਂ ਦੇਸ਼ ਲਈ ਤਮਗੇ ਜਿੱਤਣ ਲਈ ਆਪਣੀ ਜਾਨ ਲਾਉਂਦੇ ਹਾਂ ਅਤੇ ਸਾਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਮੈਨੂੰ ਇਸ ਫ਼ੈਸਲੇ ਤੋਂ ਬਹੁਤ ਦੁੱਖ ਹੋਇਆ ਹੈ ਕਿਉਂਕਿ ਮੇਰੀਆਂ ਪ੍ਰਾਪਤੀਆਂ ਕਿਸੇ ਹੋਰ ਖਿਡਾਰੀ ਤੋਂ ਜ਼ਿਆਦਾ ਹੀ ਹਨ ਇਸ ਲਈ ਮੈਂ ਇਸ ਨਾਇਨਸਾਫ਼ੀ ਲਈ ਸੰਘਰਸ਼ ਜਾਰੀ ਰੱਖਾਂਗਾ
ਬਜਰੰਗ ਨੇ 2014 ‘ਚ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ‘ਚ ਚਾਂਦੀ ਤਮਗੇ ਜਿੱਤੇ ਸਨ ਅਤੇ ਇਸ ਸਾਲ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ‘ਚ ਸੋਨ ਤਮਗੇ ਜਿੱਤੇ ਉਹਨਾਂ 2013 ਦੀ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜਿੱਤਿਆ ਸੀ ਉਹ ਪਿਛਲੇ ਸਾਲ ਏਸ਼ੀਆਈ ਚੈਂਪੀਅਨਸ਼ਿਪ ਦੇ ਸੋਨ ਤਮਗਾ ਜੇਤੂ ਹਨ ਅਤੇ ਉਹਨਾਂ ਨੂੰ ਹੁਣ ਤੋਂ ਓਲੰਪਿਕ 2020 ਦੀਆਂ ਟੋਕੀਓ ਓਲੰਪਿਕ ਦਾ ਸਭ ਤੋਂ ਵੱਡਾ ਤਮਗਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਿਛਲੇ ਪੰਜ ਸਾਲਾਂ ‘ਚ ਉਹਨਾਂ ਦੇ ਨਾਂਅ ਅੰਤਰਰਾਸ਼ਟਰੀ ਪੱਧਰ ‘ਤੇ 6 ਸੋਨ ਸਮੇਤ 13 ਤਮਗੇ ਹਨ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।