Breaking News

ਬਜ਼ਰੰਗ ਸੋਨੇ ਦੇ ਤਾਜ ਨਾਲ ਸਨਮਾਨਤ

ਨਵੀਂ ਦਿੱਲੀ, 5 ਸਤੰਬਰ

ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੇ ਪਹਿਲਵਾਨ ਬਜਰੰਗ ਪੁਨਿਆ ਨੂੰ ਮਸ਼ਹੂਰ ਪਾੱਵਰਲਿਫਟਰ ਗੌਰਵ ਸ਼ਰਮਾ ਨੇ ਇੱਥੇ ਸੋਨੇ ਦੇ ਮੁਕਟ ਨਾਲ ਸਨਮਾਨਤ ਕੀਤਾ ਬਜਰੰਗ ਨੂੰ ਕਰੀਬ ਛੇ ਲੱਖ ਰੁਪਏ ਦੀ ਕੀਮਤ ਵਾਲਾ ਸੋਨੇ ਦਾ ਇਹ ਤਾਜ ਪਾ ਸਨਮਾਨਤ ਕੀਤਾ ਗਿਆ ਬਜਰੰਗ ਨੂੰ ਨਾਲ ਹੀ ਇੱਕ ਗਦਾ ਵੀ ਦਿੱਤੀ ਗਈ ਆਪਣੇ ਸਤਿਕਾਰ ਤੋਂ ਖੁਸ਼ ਬਜਰੰਗ ਨੇ ਕਿਹਾ ਕਿ ਮੇਰੇ ਦੇਸ਼ ਨੇ ਮੈਨੂੰ ਜੋ ਪਿਆਰ ਦਿੱਤਾ ਹੈ ਉਸ ਤੋਂ ਮੈਂ ਮਾਣ ਮਹਿਸੂਸ ਕਰ ਰਿਹਾ ਹੈ ਮੈਂ ਇਸ ਸਭ ਲਈ ਧੰਨਵਾਦ ਕਰਦਾ ਹਾਂ ਮੈਂ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਤਗਮੇ ਦਿਵਾਉਣ ਲਈ ਸਖ਼ਤ ਮਿਹਨਤ ਜਾਰੀ ਰੱਖਾਂਗਾ ਇਹ ਸਨਮਾਨ ਸਮਾਗਮ ਇੰਦਰਪ੍ਰਸਥ ਸਿੱਖਿਆ ਅਤੇ ਖੇਡ ਵਿਕਾਸ ਸੰਗਠਨ ਅਤੇ ਕਮਲ ਇੰਸਟੀਟਿਊਟ ਆਫ਼ ਹੈਲਥ ਐਂਡ ਅਡਵਾਂਸ ਟੈਕਨੋਲਾੱਜੀ ਨੇ ਕੀਤਾ

 

 

ਪ੍ਰਸਿੱਧ ਖਬਰਾਂ

To Top