ਡੇਰਾ ਸ਼ਰਧਾਲੂ ਬਲਵਿੰਦਰ ਸਿੰਘ ਇੰਸਾਂ ਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ

0
116

ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ

(ਰਾਜਵਿੰਦਰ ਬਰਾੜ) ਗਿੱਦੜਬਾਹਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇ੍ਰਰਨਾ ’ਤੇ ਚੱਲਦੇ ਹੋਏ ਪਿੰਡ ਕੋਟਭਾਈ ਦੇ ਡੇਰਾ ਸ਼ਰਧਾਲੂ ਬਲਵਿੰਦਰ ਸਿੰਘ ਇੰਸਾਂ (73) ਦੇ ਪਰਿਵਾਰ ਨੇ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਮੈਡੀਕਲ ਖੋਜਾਂ ਲਈ ਸਰੀਰਦਾਨ ਕੀਤਾ। ਡੇਰਾ ਸ਼ਰਧਾਲੂ ਬਲਵਿੰਦਰ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਨੂੰ ਸ੍ਰੀ ਧਨਵੰਤਰੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਸੈਕਟਰ 46 ਬੀ ਚੰਡੀਗੜ੍ਹ ਨੂੰ ਖੋਜਾਂ ਲਈ ਦਾਨ ਕਰ ਦਿੱਤਾ। ਇਸ ਮੌਕੇ ਹਰਬਲਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸ਼ਰਧਾਲੂ ਬਲਵਿੰਦਰ ਸਿੰਘ ਇੰਸਾਂ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਅਤੇ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਮਿ੍ਰਤਕ ਦਾ ਪੂਰਾ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਮਿ੍ਰਤਕ ਦਾ ਸਰੀਰਦਾਨ ਕਰਨ ਲਈ ਅੰਤਿਮ ਯਾਤਰਾ ਪਿੰਡ ਦੀਆਂ ਗਲੀਆਂ ਵਿੱਚੋਂ ਕੱਢੀ ਗਈ ਤਾਂ ਜੋ ਲੋਕਾਂ ਵਿਚ ਇਸ ਮਾਨਵਤਾ ਭਲਾਈ ਦੇ ਕੰਮ ਨੂੰ ਹੋਰ ਉਤਸ਼ਾਹ ਮਿਲੇ, ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਾਧ-ਸੰਗਤ ਨੇ ਨਾਅਰੇ ਲਾ ਕੇ ਡੇਰਾ ਸ਼ਰਧਾਲੂ ਬਲਵਿੰਦਰ ਸਿੰਘ ਇੰਸਾਂ ਅਮਰ ਰਹੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।ਇਸ ਮੌਕੇ ਥਾਣਾ ਕੋਟਭਾਈ ਦੇ ਮੁੱਖ ਅਫ਼ਸਰ ਨਵਪ੍ਰੀਤ ਸਿੰਘ ਨੇ ਮਿ੍ਰਤਕ ਦੇਹ ਨੂੰ ਹਰੀ ਝੰਡੀ ਦੇ ਕੇ ਐਂਬੂਲੈਂਸ ਰਾਹੀਂ ਰਵਾਨਾ ਕੀਤਾ।

ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇ੍ਰਰਨਾ ’ਤੇ ਚੱਲਦੇ ਹੋਏ ਡੇਰਾ ਸ਼ਰਧਾਲੂ ਬਲਵਿੰਦਰ ਸਿੰਘ ਇੰਸਾਂ ਦੀਆਂ ਧੀਆਂ ਨੇ ਅਰਥੀ ਨੂੰ ਮੋਢਾ ਵੀ ਦਿੱਤਾ। ਇਸ ਮੌਕੇ 45 ਮੈਂਬਰ ਪੰਜਾਬ ਗੁਰਦਾਸ ਸਿੰਘ ਇੰਸਾਂ ਸਮਾਘ, ਬਲਾਕ ਕੋਟਭਾਈ ਦੇ 15 ਮੈਂਬਰ ਜਗਰੂਪ ਸਿੰਘ ਇੰਸਾਂ ਗਿਲਜੇਵਾਲਾ, ਮਹਿੰਦਰ ਸਿੰਘ ਇੰਸਾਂ ਗੁਰੂਸਰ, ਹਰਬਲਜੀਤ ਸਿੰਘ ਇੰਸਾਂ, ਭਿੰਦਰ ਸਿੰਘ ਇੰਸਾਂ, ਲਛਮਣ ਸਿੰਘ ਇੰਸਾਂ ਟਰੈਫਿਕ ਸੰਮਤੀ, ਕੁਲਦੀਪ ਸਿੰਘ ਇੰਸਾਂ ਭੰਗੀਦਾਸ ਕੋਟਭਾਈ, ਦਰਸ਼ਨ ਸਿੰਘ ਇੰਸਾਂ, ਚੇਤਨ ਸਿੰਘ ਇੰਸਾਂ, ਅਜਮੇਰ ਸਿੰਘ ਇੰਸਾਂ, ਬੱਬੀ ਇੰਸਾਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ ਅਤੇ ਭੈਣਾਂ ਰਿਸ਼ਤੇਦਾਰਾਂ ਤੋਂ ਇਲਾਵਾ ਸਾਧ-ਸੰਗਤ ਭਾਰੀ ਗਿਣਤੀ ਹਾਜ਼ਰ ਹੋਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ