ਬਾੜਮੇਰ ਮੈਡੀਕਲ ਕਾਲਜ ਦੀ ਵਿਦਿਆਰਥਣ ਨੇ ਕੀਤੀ ਆਤਮ ਹੱਤਿਆ

ਬਾੜਮੇਰ ਮੈਡੀਕਲ ਕਾਲਜ ਦੀ ਵਿਦਿਆਰਥਣ ਨੇ ਕੀਤੀ ਆਤਮ ਹੱਤਿਆ

ਬਾੜਮੇਰ (ਏਜੰਸੀ)। ਰਾਜਸਥਾਨ ਦੇ ਸਰਹੱਦੀ ਬਾੜਮੇਰ ਦੇ ਬਾੜਮੇਰ ਮੈਡੀਕਲ ਕਾਲਜ ਦੀ ਐਮਬੀਬੀਐਸ ਦੂਜੇ ਸਾਲ ਦੀ ਵਿਦਿਆਰਥਣ ਵੱਲੋਂ ਮਹਿਲਾ ਹੋਸਟਲ ਵਿੱਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਿਹਾਤੀ ਪੁਲਿਸ ਅਧਿਕਾਰੀ ਪਰਬਤ ਸਿੰਘ ਅਨੁਸਾਰ ਵਿਦਿਆਰਥਣ ਸੁਨੀਤਾ (19) ਨੇ ਸੋਮਵਾਰ ਦੇਰ ਰਾਤ ਹੋਸਟਲ ਵਿੱਚ ਆਪਣੇ ਕਮਰੇ ਵਿੱਚ ਪੱਖੇ ਨਾਲ ਚੁੰਨੀ ਦਾ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਝੁੰਝਨੂ ਦੇ ਖੇਤੜੀ ਦੀ ਰਹਿਣ ਵਾਲੀ ਸੀ। ਮੌਕੇ ਤੋਂ ਇੱਕ ਸੁਸਾਈਡ ਨੋਟ ਮਿਲਿਆ ਹੈ। ਪਰਿਵਾਰਕ ਮੈਂਬਰਾਂ ਦੀ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ।

ਕੀ ਹੈ ਮਾਮਲਾ?

ਸ਼ੁਰੂਆਤੀ ਜਾਣਕਾਰੀ ਮੁਤਾਬਕ ਸੁਨੀਤਾ ਨੇ ਸੁਸਾਈਡ ਨੋਟ ‘ਚ ਆਪਣੇ ਮਾਤਾ ਪਿਤਾ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਹੈ। ਪਾਪਾ ਮੰਮੀ, ਮੈਨੂੰ ਮਾਫ ਕਰ ਦਿਓ। ਮੈਂ ਤੁਹਾਡੇ ਵਿਸ਼ਵਾਸ ‘ਤੇ ਖਰਾ ਨਹੀਂ ਉਤਰ ਸਕੀ। ਤੁਸੀਂ ਆਪਣਾ ਖਿਆਲ ਰੱਖਿਓ। ਮਾਫ ਕਰਨਾ ਮੰਮੀ ਅਤੇ ਡੈਡੀ, ਮੈਂ ਇਹ ਕਦਮ ਚੁੱਕ ਰਹੀ ਹਾਂ। ਆਪਣੇ ਸਾਥੀ ਦੀ ਖੁਦਕੁਸ਼ੀ ਤੋਂ ਬਾਅਦ ਹੋਸਟਲ ‘ਚ ਰਹਿਣ ਵਾਲੀਆਂ ਕੁੜੀਆਂ ਰੋਣ ਲੱਗੀਆਂ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸਮਝਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ