ਪੰਜਾਬ

ਬਰਨਾਲਾ ਦਾ ਮਨੂ ਸਿੰਗਲਾ ਬਣਿਆ ਸਿਵਲ ਜੱਜ

Barnaul's Manu Singla was a Civil Judge

ਤਾਜ਼ਾ ਐਲਾਨੇ ਨਤੀਜਿਆਂ ‘ਚ ਕੀਤਾ 23ਵਾਂ ਰੈਂਕ ਹਾਸਲ

ਬਰਨਾਲਾ | ਇੱਥੋਂ ਦੇ ਇੱਕ ਨੌਜਵਾਨ ਨੇ ਸਖ਼ਤ ਮਿਹਨਤ ਸਦਕਾ ਬਰਨਾਲਾ ਦਾ ਨਾਂਅ ਰੌਸ਼ਨ ਕਰਦਿਆਂ ਸਿਵਲ ਜੱਜ ਦੀ ਪ੍ਰੀਖਿਆ ਪਾਸ ਕਰ ਲਈ, ਜਿਸ ਸਦਕਾ ਹੁਣ ਬਰਨਾਲਾ ਦਾ ਮਨੂ ਸਿੰਗਲਾ ਪੰਜਾਬ ‘ਚ ਸਿਵਲ ਜੱਜ ਦੀਆਂ ਸੇਵਾਵਾਂ ਨਿਭਾਏਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨੂ ਸਿੰਗਲਾ ਦੇ ਐਡਵੋਕੇਟ ਸਾਥੀ ਸ਼ੁਭਮ ਗਾਂਧੀ ਨੇ ਇਸ ਪੱਤਰਕਾਰ ਨੂੰ ਫੋਨ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਾਜ਼ਾ ਐਲਾਨੇ ਨਤੀਜਿਆਂ ‘ਚ ਮਨੂ ਸਿੰਗਲਾ ਦਾ 23ਵਾਂ ਰੈਂਕ ਆਇਆ ਹੈ ਜਾਣਕਾਰੀ ਅਨੁਸਾਰ ਪੰਜਾਬ ‘ਚ 121 ਜੱਜਾਂ ਦੀਆਂ ਪੋਸਟਾਂ ਲਈ ਇਹ ਲਾਸਟ ਪ੍ਰੀਖਿਆ ਹੋਈ ਸੀ, ਜਿਸਦਾ ਨਤੀਜਾ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਐਲਾਨਿਆ ਗਿਆ ਹੈ, ਜਿਸ ‘ਚ ਮੱਲ ਮਾਰਦਿਆਂ ਬਰਨਾਲਾ ਦੇ ਮਨੂ ਸਿੰਗਲਾ ਨੇ 23ਵਾਂ ਰੈਂਕ ਹਾਸਲ ਕਰਦਿਆਂ ਮਾਪਿਆਂ ਤੇ ਸ਼ਹਿਰ ਦਾ ਨਾਂਅ ਰੋਸ਼ਨ ਕੀਤਾ ਹੈ 16 ਜਨਵਰੀ 2017 ‘ਚ ਪ੍ਰੀ ਪ੍ਰੀਖਿਆ ਪਾਸ ਕੀਤੀ ਸੀ ਤੇ ਅੰਤਿਮ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ ਹੈ ਪ੍ਰੀਖਿਆ ‘ਚ ਜਿਓਂ ਹੀ ਸਫਲਤਾ ਦੀ ਖਬਰ ਉਸਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਸਾਥੀਆਂ ਕੋਲ ਪੁੱਜੀ ਤਾਂ ਮਨੂ ਨੂੰ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਮਨੂ ਸਿੰਗਲਾ ਨੇ ਇਸ ਕਾਮਯਾਬੀ ਦਾ ਸਿਹਰਾ ਪਿਤਾ ਰਾਜੇਸ਼ ਸਿੰਗਲਾ ਤੇ ਮਾਤਾ ਸਰੋਜ ਰਾਣੀ ਸਿਰ ਬੰਨ੍ਹਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top