Breaking News

ਬਠਿੰਡਾ ਪੁਲਿਸ ਦਾ ਹਰਿਆਣੇ ‘ਚ ਛਾਪਾ, ਖੂਨੀ ਝੜਪ

Bathinda, Police, Raid, Haryana

ਪੁਲਿਸ ਵੱਲੋਂ ਚਲਾਈ ਗੋਲੀ ਨਾਲ ਇੱਕ ਵਿਅਕਤੀ ਦੀ ਮੌਤ, 7 ਪੁਲਿਸ ਮੁਲਾਜ਼ਮ ਜ਼ਖ਼ਮੀ

ਸਤੀਸ਼ ਜੈਨ/ਰਾਮਾਂ ਮੰਡੀ। ਨਸ਼ੀਲੀਆਂ ਦਵਾਈਆਂ ਦੇ ਮਾਮਲੇ ‘ਚ ਹਰਿਆਣਾ ਦੇ ਜ਼ਿਲ੍ਹਾ ਸਰਸਾ ਦੇ ਪਿੰਡ ਦੇਸੂ ਜੋਧਾ ਵਿਖੇ ਛਾਪਾ ਮਾਰਨ ਗਈ ਸੀਆਈਏ ਸਟਾਫ ਵਨ ਦੀ ਟੀਮ ਦੀ ਤਸਕਰ ਦੇ ਪਰਿਵਾਰ ਨਾਲ ਹੱਥੋਪਾਈ ਤੋਂ ਬਾਅਦ ਪੁਲਿਸ ਵੱਲੋਂ ਬਚਾਅ ਲਈ ਚਲਾਈ ਗੋਲੀ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਤੋਂ ਭੜਕੇ ਪਿੰਡ ਦੇ ਕੁਝ ਲੋਕਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਸੱਤ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਬੀਤੇ ਦਿਨ ਸੀਆਈਏ ਸਟਾਫ ਬਠਿੰਡਾ ਵੱਲੋਂ ਪਿੰਡ ਮਾਨਵਾਲਾ ਨੇੜੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਗਗਨਦੀਪ ਸਿੰਘ ਅਤੇ ਮਨਦੀਪ ਸਿੰਘ ਵਾਸੀ ਚਨਾਰਥਲ ਨੂੰ ਰਿਮਾਂਡ ‘ਤੇ ਲਿਆ ਹੋਇਆ ਸੀ ਰਿਮਾਂਡ ਦੌਰਾਨ ਤਸਕਰਾਂ ਨੇ ਪਿੰਡ ਦੇਸੂ ਜੋਧਾ ਦੇ ਕੁਲਵਿੰਦਰ ਸਿੰਘ ਵੱਲੋਂ ਗੋਲੀਆਂ ਸਪਲਾਈ ਦੀ ਗੱਲ ਕਬੂਲੀ ਗਈ ਸੀ ਇਸ ਅਧਾਰ ‘ਤੇ ਸੀਆਈਏ ਸਟਾਫ ਦੀ ਟੀਮ ਪਿੰਡ ਦੇਸੂ ਜੋਧਾ ਵਿਖੇ ਤਸਕਰ ਨੂੰ ਗ੍ਰਿਫਤਾਰ ਕਰਨ ਗਈ ਸੀ ਜਿੱਥੇ ਤਸਕਰ ਦੇ ਪਰਿਵਾਰ ਨੇ ਵਿਰੋਧ ਸ਼ੁਰੂ ਕਰ ਦਿੱਤਾ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ ਇਸ ਮੌਕੇ ਹੋਈ ਗੋਲੀਬਾਰੀ ‘ਚ ਜੱਗਾ ਸਿੰਘ ਪੁੱਤਰ ਚੜ੍ਹਤ ਸਿੰਘ ਦੀ ਮੌਤ ਹੋ ਗਈ ਇਸ ਤੋਂ ਭੜਕੀ ਭੀੜ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ, ਜਿਸ ਵਿੱਚ 7 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।

ਜਿਨ੍ਹਾਂ ਨੂੰ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਦੂਜੇ ਪਾਸੇ ਪਿੰਡ ਵਾਸੀਆਂ ਨੇ ਦੱਸਿਆ ਕਿ ਪੰਜਾਬ ਪੁਲਿਸ ਆਏ ਦਿਨ ਪੈਸੇ ਵਸੂਲਣ ਲਈ ਪਿੰਡ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਅੱਜ ਵੀ ਹਰਿਆਣਾ ਪੁਲਿਸ ਨੂੰ ਬਿਨਾਂ ਸੂਚਨਾ ਦਿੱਤੇ ਪਿੰਡ ਦੇ ਬੇਕਸੂਰ ਨੌਜਵਾਨ ਨੂੰ ਚੁੱਕਣ ਲਈ ਆਈ ਸੀ ਜਿਸ ਦਾ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਪੁਲਿਸ ਨੇ ਕਥਿਤ ਤੌਰ ‘ਤੇ ਗੋਲੀ ਚਲਾ ਦਿੱਤੀ ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਮੁਲਾਜਮ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੇ ਆਪ ਨੂੰ ਜਖ਼ਮੀ ਕਰ ਲਿਆ ਪਿੰਡ ਵਾਲਿਆਂ ਨੇ ਪੰਜਾਬ ਪੁਲਿਸ ਦੇ ਮੁਲਾਜਮਾਂ ‘ਤੇ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਪੁਲਿਸ ਨੇ ਪੋਸਟਮਾਰਟਮ ਲਈ ਲਾਸ਼ ਨੂੰ ਹਸਪਤਾਲ ਭਿਜਵਾ ਦਿੱਤਾ ਹੈ ਇਸ ਮਾਮਲੇ ਵਿੱਚ ਥਾਣਾ ਡੱਬਵਾਲੀ ਸਿਟੀ ਨੇ ਮੁਕੱਦਮਾ ਦਰਜ ਕਰ ਲਿਆ ਹੈ।

ਥਾਣਾ ਡੱਬਵਾਲੀ ‘ਚ ਕੇਸ ਦਰਜ

ਥਾਣਾ ਸਿਟੀ ਡੱਬਵਾਲੀ ਪੁਲਿਸ ਨੇ ਸਬ ਇੰਸਪੈਕਟਰ ਹਰਜੀਵਨ ਸਿੰਘ ਦੇ ਬਿਆਨਾਂ ‘ਤੇ ਕੁਲਵਿੰਦਰ ਸਿੰਘ ਕੰਤੀ, ਗਗਨਦੀਪ ਸਿੰਘ, ਭਿੰਦਾ, ਤੇਜਾ , ਜੱਸਾ ਤੇ 40-50 ਅਣਪਛਾਤਿਆਂ ਖਿਲਾਫ ਧਾਰਾ 147,148,149, 186, 307, 333, 353, 224,225,379ਬੀ, 427 ਅਤੇ ਆਰਮਜ਼ ਐਕਟ ਤਹਿਤ ਮੁਕੱaਦਮਾ ਦਰਜ ਕਰ ਲਿਆ ਹੈ ਇਸ ਦੀ ਪੁਸ਼ਟੀ ਕਰਦਿਆਂ ਮੁੱਖ ਥਾਣਾ ਅਫਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਐਫਆਈਆਰ ਨੰਬਰ 321 ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਮੈਜਿਸਟ੍ਰੇਟੀ ਜਾਂਚ ਦੇ ਹੁਕਮ

ਡੀਐਸਪੀ ਡੱਬਵਾਲੀ ਕੁਲਦੀਪ ਬੈਨੀਪਾਲ ਦਾ ਕਹਿਣਾ ਸੀ ਕਿ ਪਿੰਡ ਵਾਸੀਆਂ ਨੇ ਪੰਜਾਬ ਪੁਲਿਸ ਅਤੇ ਬਠਿੰਡਾ ਪੁਲਿਸ ਖਿਲਾਫ ਸ਼ਿਕਾਇਤ ਦਿੱਤੀ ਹੈ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਕਤਲ ਕਾਰਨ ਮਾਮਲਾ ਮਨੁੱਖੀ ਅਧਿਕਾਰਾਂ ਦਾ ਬਣਦਾ ਹੈ, ਜਿਸ ਬਾਰੇ ਜਿਲ੍ਹਾ ਮੈਜਿਸਟਰੇਟ ਸਰਸਾ ਨੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ ਉਨ੍ਹਾਂ ਦੱਸਿਆ ਕਿ ਐਗਜ਼ੀਕਿਊਟਿਵ ਮੈਜਿਸਟਰੇਟ ਦੀ ਦੇਖ-ਰੇਖ ‘ਚ ਪੋਸਟਮਾਰਟਮ ਕਰਵਾਇਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top