ਬਠਿੰਡਾ ਪੁਲਿਸ ਤੇ ਰੇਲਵੇ ਪੁਲਿਸ ਨੇ ਸੁਲਝਾਈ ਡਾਂਸਰ ਦੇ ਕਤਲ ਦੀ ਗੁੱਥੀ

0
Bathinda Police, Railway Police, Dangerous, Assassination

ਆਰਕੈਸਟਰਾ ਸੰਚਾਲਕਾਂ ਵੱਲੋਂ ਆਪਣੀ ਸਾਥਣ ਦਾ ਬੇਰਹਿਮੀ ਨਾਲ ਕਤਲ

ਬਠਿੰਡਾ (ਅਸ਼ੋਕ ਵਰਮਾ) | ਸਾਈਂ ਨਗਰ ਦੇ ਨਜ਼ਦੀਕ ਰਜਬਾਹੇ ‘ਚੋਂ ਲੜਕੀ ਦੀ ਨਗਨ ਹਾਲਤ ‘ਚ ਮਿਲੀ ਕੱਟੇ ਹੋਏ ਸਿਰ ਵਾਲੀ ਲਾਸ਼ ਆਰਕੈਸਟਰਾ ਡਾਂਸਰ ਸਪਨਾ ਦੀ ਸੀ ਜਿਸ ਦਾ ਬੇਰਹਿਮੀ ਨਾਲ ਕਤਲ ਉਸ ਦੇ ਸਾਥੀਆਂ ਵੱਲੋਂ ਹੀ ਕੀਤਾ ਗਿਆ ਸੀ ਸਪਨਾ ਦਾ ਸਿਰ ਤਕਰੀਬਨ ਪੌਣਾ ਕਿੱਲੋਮੀਟਰ ਦੂਰ ਮਿਲਿਆ ਸੀ ਇਸ ਅੰਨ੍ਹੇ ਕਤਲ ਦੀ ਗੁੱਥੀ ਬਠਿੰਡਾ ਪੁਲਿਸ ਤੇ ਰੇਲਵੇ ਪੁਲਿਸ ਨੇ ਸਿਰਫ 24 ਘੰਟਿਆਂ ਦੇ ਅੰਦਰ-ਅੰਦਰ ਸੁਲਝਾ ਲਈ ਹੈ ਪੁਲਿਸ ਨੇ ਇਸ ਕਤਲ ਕੇਸ ‘ਚ ਇੱਕ ਮਹਿਲਾ ਸਮੇਤ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਹੁਣ ਰਿਮਾਂਡ ਹਾਸਲ ਕਰਕੇ ਮੁਲਜ਼ਮਾਂ ਤੋਂ ਇਸ ਕਤਲ ਦੀ ਕਹਾਣੀ ਦਾ ਰਾਜ ਜਾਨਣ ਦੀ ਕੋਸ਼ਿਸ਼ ਕਰੇਗੀ ਹੈਰਾਨਕੁੰਨ ਪਹਿਲੂ ਹੈ ਕਿ ਇਸ ਮਾਮਲੇ ‘ਚ ਮਾਸਟਰਮਾਈਂਡ ਇੱਕ ਔਰਤ ਹੀ ਸੀ ਜੋ ਕਿ ਆਪਣੀ ਹੀ ਜਾਤੀ ਦੀ ਦੁਸ਼ਮਣ ਬਣ ਗਈ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਨੇ ਇਸ ਸਾਂਝੀ ਸਫਲਤਾ ਦਾ ਖੁਲਾਸਾ ਪ੍ਰੈਸ ਕਾਨਫਰੰਸ ਕਰਕੇ ਕੀਤਾ ਸਪਨਾ ਪਿਛਲੇ ਕੁਝ ਸਮੇਂ ਤੋਂ ਆਪਣਾ ਪਰਿਵਾਰ ਛੱਡ ਕੇ ਪੂਨਮ ਉਰਫ ਪੂਜਾ ਪਤਨੀ ਬਬਲੂ ਅਰੋੜਾ ਵਾਸੀ ਕ੍ਰਿਸ਼ਨਾ ਕਲੋਨੀ ਬਠਿੰਡਾ, ਸੁਖਵਿੰਦਰ ਸਿੰਘ ਉਰਫ ਸੁੱਖਾ ਤੇ ਮਨਪ੍ਰੀਤ ਸਿੰਘ ਵਾਸੀਅਨ ਬੰਗੀ ਨਗਰ ਨਾਲ ਆਰਕੈਸਟਰਾ ਦਾ ਕੰਮ ਕਰਦੀ ਸੀ ਇਸ ਕੰਮ ‘ਚੋਂ ਜੋ ਕਮਾਈ ਹੁੰਦੀ ਉਸ ‘ਚੋਂ ਉਹ ਸਪਨਾ ਨੂੰ ਹਿੱਸਾ ਨਹੀਂ ਦਿੰਦੇ ਸਨ ਪਿਛਲੇ ਕੁਝ ਦਿਨਾਂ ਤੋਂ ਸਪਨਾ ਨੇ ਡਾਂਸਰ ਵਜੋਂ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਇਹ ਤਿੰਨੋਂ ਜਣੇ ਉਸ ਦੇ ਦੁਸ਼ਮਣ ਬਣ ਗਏ ਸਪਨਾ ਦੇ ਵਤੀਰੇ ਤੋਂ ਖਫਾ ਪੂਜਾ ਨੇ ਖਤਰਨਾਕ ਯੋਜਨਾ ਬਣਾ ਲਈ ਜਿਸ ‘ਚ ਸੁੱਖਾ ਅਤੇ ਮੀਤ ਦੋਵਾਂ ਨੂੰ ਸ਼ਾਮਲ ਕਰ ਲਿਆ ਲੰਘੀ 15 ਅਪਰੈਲ ਨੂੰ ਤਿੰਨਾਂ ਨੇ ਸ਼ਰਾਬ ਪਿਆ ਦਿੱਤੀ ਦੇਰ ਸ਼ਾਮ ਕਰੀਬ 10 ਵਜੇ ਬਠਿੰਡਾ ਸਰਸਾ ਰੇਲਵੇ ਲਾਈਨ ਦੇ ਨਜ਼ਦੀਕ ਜੋਧਪੁਰ ਰੋਮਾਣਾ ਦੀ ਹੱਦ ‘ਚ ਲਿਜਾ ਕੇ ਉਨ੍ਹਾਂ ਨੇ ਕਾਪੇ ਨਾਲ ਸਪਨਾ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਤੇ ਸਬੂਤ ਮਿਟਾਉਣ ਲਈ ਮ੍ਰਿਤਕ ਸਪਨਾ ਦਾ ਸਿਰ ਰੇਲਵੇ ਲਾਈਨ ਤੋਂ ਦੂਰ ਖਾਲੀ ਸੂਏ ‘ਚ ਸੁੱਟ ਦਿੱਤਾ ਤੇ ਫਰਾਰ ਹੋ ਗਏ ਰਜਬਾਹੇ ਵਿਚ ਪਾਣੀ ਨਾ ਹੋਣ ਕਰਕੇ ਲਾਸ਼ ਅੱਗੇ ਨਹੀਂ ਗਈ, ਜਿਸ ਨੂੰ ਦੇਖਦਿਆਂ ਕਿਸੇ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਐੱਸਐੱਸਪੀ ਨੇ ਦੱਸਿਆ ਕਿ ਪੂਜਾ, ਸੁੱਖਾ ਤੇ ਮੀਤ ਤਿੰਨਾਂ ਨੂੰ ਇਸ ਕਤਲ ਲਈ ਵਰਤੇ ਕਾਪੇ ਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਹੈ ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸੁੱਖਾ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਤੇ ਉਸ ਖਿਲਾਫ ਲੁੱਟਾਂ-ਖੋਹਾਂ, ਨਜਾਇਜ਼ ਅਸਲਾ ਰੱਖਣ ਤੇ ਲੜਾਈ ਝਗੜਿਆਂ ਦੇ ਸੱਤ ਮੁਕੱਦਮੇ ਦਰਜ ਹਨ ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਵੀ ਸੁਰਾਗ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।