ਬੀਸੀਸੀਆਈ ਪ੍ਰਧਾਨ ਗਾਂਗੁਲੀ ਦੀ ਪਤਨੀ ਡੋਨਾ ਹਸਪਤਾਲ ਵਿੱਚ ਦਾਖ਼ਲ

ਕੋਲਕਾਤਾ (ਏਜੰਸੀ)। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁਖੀ ਸੌਰਵ ਗਾਂਗੁਲੀ (Sourav Ganguly) ਦੀ ਪਤਨੀ ਡੋਨਾ ਗਾਂਗੁਲੀ ਨੂੰ ਵਾਇਰਲ ਬੁਖਾਰ ਦੇ ਲੱਛਣਾਂ ਕਾਰਨ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਥਾਨਕ ਮੀਡੀਆ ਨੇ ਗਾਂਗੁਲੀ ਦੇ ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਦਲਦਲ ਅਤੇ ਗੋਬਰ ’ਚ ਫਸੀਆਂ ਦੋ ਗਾਵਾਂ ਨੂੰ ਪ੍ਰੇਮੀਆਂ ਨੇ ਬਾਹਰ ਕੱਢ ਕੇ ਜਾਨ ਬਚਾਈ

ਦੱਖਣੀ ਕੋਲਕਾਤਾ ਦੇ ਵੁੱਡਲੈਂਡਜ਼ ਹਸਪਤਾਲ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ, ਰਿਪੋਰਟ ਵਿੱਚ ਕਿਹਾ ਗਿਆ ਹੈ, “ਉਨ੍ਹਾਂ ਨੇ ਚਿਕਨਗੁਨੀਆ ਦਾ ਇਲਾਜ ਕਰਵਾਇਆ ਹੈ ਅਤੇ ਹੁਣ ਉਹ ਠੀਕ ਹਨ।” ਓਡੀਸੀ ਡਾਂਸਰ ਡੋਨਾ (46) ਨੂੰ ਮੰਗਲਵਾਰ ਰਾਤ ਨੂੰ ਉਸ ਦੀ ਸਿਹਤ ਖਰਾਬ ਮਹਿਸੂਸ ਹੋਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ ਅਤੇ ਕਈ ਸਿਹਤ ਜਾਂਚਾਂ ਵਿੱਚ ਪਾਇਆ ਗਿਆ ਕਿ ਉਹ ਚਿਕਨਗੁਨੀਆ ਤੋਂ ਪੀੜਤ ਸਨ। ਚਿਕਨਗੁਨੀਆ ਇੱਕ ਵਾਇਰਲ ਬੁਖਾਰ ਹੈ ਜੋ ਇੱਕ ਸੰਕਰਮਿਤ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਗਾਂਗੁਲੀ ਹਸਪਤਾਲ ਵੀ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ