ਬੀਸੀਸੀਆਈ ਪ੍ਰਧਾਨ: ਇਹ ਮੇਰੇ ਲਈ ਸ਼ਾਨਦਾਰ ਮੌਕਾ: ਗਾਂਗੁਲੀ

0
BCCI President: Wonderful, Opportunity , For Me, Ganguly

ਬੀਸੀਸੀਆਈ ਪ੍ਰਧਾਨ: ਇਹ ਮੇਰੇ ਲਈ ਸ਼ਾਨਦਾਰ ਮੌਕਾ: ਗਾਂਗੁਲੀ

ਮੁੰਬਈ, ਏਜੰਸੀ। ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦਾ ਨਵਾਂ ਪ੍ਰਧਾਨ ਬਨਣਾ ਤੈਅ ਹੈ। ਉਹ ਜੇਕਰ ਪ੍ਰਧਾਨ ਬਣਦੇ ਹਨ ਤਾਂ ਉਨ੍ਹਾਂ ਦਾ ਕਾਰਜਕਾਲ ਸਤੰਬਰ 2020 ਤੱਕ ਹੋਵੇਗਾ। ਗਾਂਗੁਲੀ ਨੇ ਪ੍ਰਧਾਨ ਦੇ ਅਹੁਦੇ ਲਈ ਆਪਣਾ ਨਾਮ ਤੈਅ ਹੋਣ ‘ਤੇ ਕਿਹਾ , ‘ਇਹ ਮੇਰੇ ਲਈ ਕੁੱਝ ਚੰਗਾ ਕਰਨ ਦਾ ਸ਼ਾਨਦਾਰ ਮੌਕਾ ਹੈ, ਮੈਂ ਅਜਿਹੇ ਸਮੇਂ ਵਿੱਚ ਇਸ ਕੁਰਸੀ ‘ਤੇ ਬੈਠ ਰਿਹਾ ਹਾਂ , ਜਦੋਂ ਬੋਰਡ ਦੀ ਛਵੀ ਲਗਾਤਾਰ ਖ਼ਰਾਬ ਹੋ ਰਹੀ ਹੈ। ‘ ਬੋਰਡ ਪ੍ਰਧਾਨ ਦੇ ਅਹੁਦੇ ਲਈ ਗਾਂਗੁਲੀ ਦਾ ਨਾਂਅ ਐਤਵਾਰ ਰਾਤ ਮੁੰਬਈ ਵਿੱਚ ਬੀਸੀਸੀਸੀਆਈ ਦੀ ਬੈਠਕ ਵਿੱਚ ਸਾਹਮਣੇ ਆਇਆ। ਉਨ੍ਹਾਂ ਨੇ ਇਸ ਰੇਸ ਵਿੱਚ ਬ੍ਰਜੇਸ਼ ਪਟੇਲ ਨੂੰ ਪਿੱਛੇ ਛੱਡਿਆ। (BCCI)

ਗਾਂਗੁਲੀ ਨੇ ਇੱਕ ਇੰਟਰਵਿਊ ਵਿੱਚ ਕਿਹਾ , ‘ਤੁਹਾਨੂੰ ਆਖਰੀ ਫ਼ੈਸਲੇ ਲਈ ਅੱਜ ਦੁਪਹਿਰ 3 ਵਜੇ ਤੱਕ ਇੰਤਜਾਰ ਕਰਨਾ ਹੋਵੇਗਾ।’ ‘ਪ੍ਰਧਾਨ ਦੇ ਅਹੁਦੇ ਲਈ ਨਾਮ ਅੱਗੇ ਹੋਣ ‘ਤੇ ਕਿਵੇਂ ਲਗਾ ਰਿਹਾ ਹੈ, ਇਸ ਸਵਾਲ ‘ਤੇ ਸਾਬਕਾ ਕਪਤਾਨ ਨੇ ਕਿਹਾ , ‘ਬਿਲਕੁੱਲ ਮੈਨੂੰ ਚੰਗਾ ਲੱਗ ਰਿਹਾ ਹੈ , ਕਿਉਂਕਿ ਮੈਂ ਦੇਸ਼ ਲਈ ਖੇਡਿਆ ਅਤੇ ਕਪਤਾਨੀ ਕੀਤੀ ਹੈ। ਇਸ ਕੁਰਸੀ ‘ਤੇ ਬੈਠ ਰਿਹਾ ਹਾਂ , ਜਦੋਂ ਬੋਰਡ ਦੀ ਛਵੀ ਪਿਛਲੇ 3 ਸਾਲ ਤੋਂ ਲਗਾਤਾਰ ਖ਼ਰਾਬ ਹੋ ਰਹੀ ਹੈ। ਮੇਰੇ ਲਈ ਇਹ ਕਾਫ਼ੀ ਚੰਗਾ ਮੌਕਾ ਹੈ।’

10 ਮਹੀਨੇ ਦਾ ਹੀ ਹੋਵੇਗਾ ਗਾਂਗੁਲੀ ਦਾ ਕਾਰਜਕਾਲ

ਗਾਂਗੁਲੀ ਜੇਕਰ ਪ੍ਰਧਾਨ ਬਣਦੇ ਹਨ ਤਾਂ ਉਨ੍ਹਾਂ ਦਾ ਕਾਰਜਕਾਲ ਅਗਲੇ ਸਾਲ ਸਤੰਬਰ 2020 ਤੱਕ ਹੋਵੇਗਾ। ਉਹ 5 ਸਾਲ ਤੋਂ ਬੰਗਾਲ ਕ੍ਰਿਕਟ ਦੇ ਪ੍ਰਧਾਨ ਹਨ। ਬੋਰਡ ਵਿੱਚ 6 ਸਾਲ ਤੱਕ ਕਿਸੇ ਅਹੁਦੇ ‘ਤੇ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਕੂਲਿੰਗ ਆਫ (ਆਰਾਮ) ਦਿੱਤਾ ਜਾਵੇਗਾ। ਬੋਰਡ ਵਿੱਚ ਕੋਈ ਵੀ ਮੈਂਬਰ 9 ਸਾਲ ਤੱਕ ਕਿਸੇ ਅਹੁਦੇ ‘ਤੇ ਰਹਿ ਸਕਦਾ ਹੈ। ਆਪਣੇ ਪ੍ਰਬੰਧਕੀ ਗੁਰੂ ਜਗਮੋਹਨ ਡਾਲਮੀਆ ਵਾਂਗ ਹੀ ਗਾਂਗੁਲੀ ਇਸ ਅਹੁਦੇ ਦੀ ਰੇਸ ਵਿੱਚ ਤਦ ਆਏ ਹਨ, ਜਦੋਂ ਅਜਿਹਾ ਲੱਗ ਰਿਹਾ ਸੀ ਕਿ ਪ੍ਰਧਾਨ ਕੋਈ ਹੋਰ ਪਹੁੰਚੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।