ਲੀਵਰ ਦਾ ਰੱਖੋ ਖਾਸ ਧਿਆਨ

0

ਲੀਵਰ ਦਾ ਰੱਖੋ ਖਾਸ ਧਿਆਨ

Care of Liver | ਲੀਵਰ ਸਾਡੇ ਸਰੀਰ ਦਾ ਇੱਕ ਬਹੁਤ ਖਾਸ ਅੰਗ ਹੈ, ਇਹ ਪੇਟ ਦੀ ਲੈਬੋਰੇਟਰੀ ਵੀ ਹੈ ਅਤੇ ਪਾਚਨ ਵਿਚ ਸਹਾਇਕ ਕਈ ਤਰ੍ਹਾਂ ਦੇ ਰਸ ਬਣਾਉਂਦਾ ਹੈ, ਨਾਲ ਹੀ ਸਰੀਰ ਅਤੇ ਖੂਨ ‘ਚੋਂ ਜ਼ਹਿਰੀਲੇ ਤੱਤ ਬਾਹਰ ਕੱਢਦਾ ਹੈ ਅੱਜ-ਕੱਲ੍ਹ ਲੀਵਰ ਸਬੰੰਧੀ ਬਿਮਾਰੀਆਂ ਤੇਜੀ ਨਾਲ ਵਧ ਰਹੀਆਂ ਹਨ ਅਜਿਹਾ ਵਿਗੜ ਚੁੱਕੀ  ਜੀਵਨਸ਼ੈਲੀ ਕਾਰਨ ਹੋ ਰਿਹਾ ਹੈ ਜੇਕਰ ਤੁਹਾਡਾ ਲੀਵਰ ਠੀਕ ਤਰ੍ਹਾਂ ਕੰਮ ਨਹੀਂ ਕਰ ਪਾ ਰਿਹਾ ਤਾਂ ਸਮਝ ਲਵੋ ਕਿ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਲੀਵਰ ਦੀ ਵੱਡੀ ਖਰਾਬੀ ਹੋਣ ਦੀ ਸੂਰਤ ਵਿੱਚ ਟ੍ਰਾਂਸਪਲਾਂਟ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਬਚਦਾ ਹੈ ਇਸ ਲਈ ਲੀਵਰ ਦੀ ਖਰਾਬੀ ਦੇ ਲੱਛਣ ਸਾਹਮਣੇ ਆਉਣ ‘ਤੇ ਡਾਕਟਰ ਨਾਲ ਤੁਰੰਤ ਬਿਨਾ ਕਿਸੇ ਦੇਰੀ ਸੰਪਰਕ ਕੀਤਾ ਜਾਣਾ ਬਹੁਤ ਜਰੂਰੀ ਹੈ

ਲੀਵਰ ਖਰਾਬ ਹੋਣ ਦੇ ਕਾਰਨ ਤੇ ਲੱਛਣ:

ਮੂੰਹ ‘ਚੋਂ ਗੰਦੀ ਬਦਬੂ ਆਉਣਾ ਵੀ ਲੀਵਰ ਦੀ ਖਰਾਬੀ ਹੋ ਸਕਦੀ ਹੈ ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਮੂੰਹ ‘ਚੋਂ ਅਮੋਨੀਆ ਦਾ ਰਿਸਾਅ ਵਧ ਜਾਂਦਾ ਹੈ

ਲੀਵਰ ਖਰਾਬ ਹੋਣ ਦਾ ਇੱਕ ਹੇਰ ਸੰਕੇਤ ਹੈ ਜਿਸ ਵਿਚ ਸਰੀਰ ਦੀ ਚਮੜੀ ਖਰਾਬ ਹੋਣ ਲੱਗੇਗੀ ਤੇ ਚਿਹਰੇ ‘ਤੇ ਥਕਾਨ ਨਜ਼ਰ ਆਉਣ ਲੱਗਦੀ ਹੈ ਅੱਖਾਂ ਦੇ ਥੱਲੇ ਦੀ ਚਮੜੀ ਬਹੁਤ ਹੀ ਨਾਜੁਕ ਹੰਦੀ ਹੈ ਜਿਸ ‘ਤੇ ਤੁਹਾਡੀ ਸਿਹਤ ਦਾ ਅਸਰ ਸਾਫ ਦਿਖਾਈ ਦਿੰਦਾ ਹੈ
ਪਾਚਣ ਤੰਤਰ ‘ਚ ਖਰਾਬੀ, ਜੇਕਰ ਤੁਹਾਡੇ ਲੀਵਰ ‘ਚ ਫੈਟ ਜੰਮੀ ਹੋਈ ਹੈ ਜਾਂ ਫਿਰ ਲੀਵਰ ‘ਚ ਸੋਜ (ਫੈਟੀ ਲੀਵਰ) ਹੋ ਗਿਆ ਹੈ, ਤਾਂ ਫਿਰ ਪਾਣੀ ਵੀ ਤੁਹਾਨੂੰ ਹਜ਼ਮ ਨਹੀਂ ਹੋਵੇਗਾ

ਚਮੜੀ ‘ਤੇ ਸਫੇਦ ਧੱਬੇ, ਜੇਕਰ ਤੁਹਾਡੀ ਚਮੜੀ ਦਾ ਰੰਗ ਉੱਡ ਗਿਆ ਹੈ ਤੇ ਚਿੱਟੇ ਰੰਗ ਦੇ ਧੱਬੇ ਪੈਣ ਲੱਗ ਗਏ ਹਨ ਤਾਂ ਇਸ ਨੂੰ ਲੀਵਰ ਸਪੌਟ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਜੇਕਰ ਪਿਸ਼ਾਬ ਜਾਂ ਮਲ ਹਰ ਰੋਜ਼ ਗਹਿਰੇ ਰੰਗ ਦਾ ਆਉਣ ਲੱਗੇ ਤਾਂ ਸਮਝ ਲਵੋ ਕਿ ਲੀਵਰ ‘ਚ ਗੜਬੜ ਹੈ, ਜੇਕਰ ਅਜਿਹਾ ਸਿਰਫ ਇੱਕ ਵਾਰ ਹੁੰਦਾ ਹੈ ਤਾਂ ਇਹ ਸਿਰਫ ਪਾਣੀ ਦੀ ਕਮੀ ਕਾਰਨ ਵੀ ਹੋ ਸਕਦਾ ਹੈ ਜੇਕਰ ਤੁਹਾਡੀਆਂ ਅੱਖਾਂ ਦਾ ਸਫੇਦ ਹਿੱਸਾ ਪੀਲਾ ਨਜ਼ਰ ਆਉਣ ਲੱਗੇ ਤੇ ਨਹੁੰ ਵੀ ਪੀਲੇ ਹੋਣ ਲੱਗ ਜਾਣ ਤਾਂ ਤੁਹਾਨੂੰ ਪੀਲੀਆ ਹੋ ਸਕਦਾ ਹੈ ਇਸਦਾ ਇਹ ਮਤਲਬ ਹੈ ਕਿ ਤੁਹਾਡੇ ਲੀਵਰ ‘ਚ ਸੰਕਰਮਣ ਸ਼ੁਰੂ ਹੋ ਚੁੱਕਾ ਹੈ

ਲੀਵਰ ਇੱਕ ਐਂਜਾਈਮ ਪੈਦਾ ਕਰਦਾ ਹੈ, ਜਿਸ ਦਾ ਨਾਂਅ ਬਾਈਲ ਹੈ ਤੇ ਇਹ ਸੁਵਾਦ ‘ਚ ਬਹੁਤ ਖਰਾਬ  ਲੱਗਦਾ ਹੈ ਜੇਕਰ ਤੁਹਾਡੇ ਮੂੰਹ ‘ਚ ਕੜਵਾਹਟ ਲੱਗੇ ਤਾਂ ਇਸਦਾ ਮਤਲਬ ਹੈ ਕਿ ਤੁਹਾਡੇ ਮੂੰਹ ਤੱਕ  ਬਾਈਲ ਪਹੁੰਚ ਰਿਹਾ ਹੈ

ਜਦੋਂ ਲੀਵਰ ਵੱਡਾ ਹੋ ਜਾਂਦਾ ਹੈ ਪੇਟ ‘ਚ ਸੋਜਿਸ਼ ਆ ਜਾਂਦੀ ਹੈ, ਜਿਸ ਨੂੰ ਅਸੀਂ ਅਕਸਰ ਮੋਟਾਪਾ ਸਮਝਣ ਦੀ ਭੁੱਲ ਕਰ  ਬੈਠਦੇ ਹਾਂ ਜੇਕਰ ਜਿਆਦਾ ਤੇਲ ਵਾਲਾ ਖਾਣਾ ਖਾਂਦੇ ਹਾਂ ਤੇ ਕਸਰਤ ਨਹੀਂ ਕਰਦੇ ਤਾਂ ਫੈਟੀ ਲੀਵਰ ਦੀ ਸੰਭਾਵਨਾ ਵਧ ਜਾਂਦੀ ਹੈ ਜਿਆਦਾ ਫੈਟ ਨਾਲ ਲੀਵਰ ‘ਚ ਸੋਜ ਆਉਣ ਲੱਗਦੀ ਹੈ ਤੇ ਲੀਵਰ ਸੁੰਗੜਨ ਲੱਗਦਾ ਹੈ ਜੇਕਰ  ਸ਼ੁਰੂਆਤੀ ਦੌਰ ‘ਚ ਇਸਦਾ ਪਤਾ ਲੱਗ ਜਾਵੇ ਤਾਂ ਇਸਦਾ ਇਲਾਜ  ਸੰਭਵ ਹੈ
ਵਾਇਰਲ ਹੈਪੇਟਾਈਟਿਸ ਏ, ਬੀ, ਸੀ ਅਤੇ ਈ ਹੋਣ ਦੀ ਸੂਰਤ ‘ਚ ਲੀਵਰ ਖਰਾਬ ਹੋ ਜਾਂਦਾ ਹੈ ਏ ਅਤੇ ਈ  ਦੂਸ਼ਿਤ ਪਾਣੀ ਤੇ ਖਾਣੇ ਨਾਲ ਹੁੰਦਾ ਹੈ ਇਸ ਨੂੰ ਆਮ ਭਾਸ਼ਾ ‘ਚ ਪੀਲੀਆ ਕਹਿੰਦੇ ਹਨ ਇਸਦੇ ਲੱਛਣ ਲਗਭਗ ਚਾਰ ਹਫਤਿਆਂ ਤੱਕ ਚੱਲਦੇ ਹਨ ਇਸ ਹਾਲਤ ‘ਚ ਮਰੀਜ ਨੂੰ ਉਲਟੀ ਤੇ ਬੁਖਾਰ ਆਉਂਦਾ ਹੈ

 • ਬੀ ਅਤੇ ਸੀ ਵਾਇਰਲ ਇਨਫੈਕਸ਼ਨ ਹੈ ਸੰਕਰਮਣ ਦੇ ਡੇਢ ਤੋਂ ਦੋ ਮਹੀਨੇ ਬਾਅਦ ਲੱਛਣ ਨਜ਼ਰ ਆਉਣ ਲੱਗਦੇ ਹਨ
 • ਕਈ ਮਾਮਲਿਆਂ ‘ਚ ਲੱਛਣ ਚਾਰ ਮਹੀਨੇ ਬਾਅਦ ਵੀ ਨਜ਼ਰ ਆਉਂਦੇ ਹਨ
 • ਬਚਪਨ ‘ਚ ਇੰਨਫੈਕਸ਼ਨ ਹੋਣ ‘ਤੇ ਅੱਗੇ ਚੱਲ ਕ੍ਰੋਨਿਕ ਹੈਪੇਟਾਈਟਿਸ ਦਾ ਖਤਰਾ ਵਧ ਜਾਂਦਾ ਹੈ
 • ਦੋਨੋਂ ਹੀ ਵਾਇਰਸ ਲੀਵਰ  ‘ਤੇ  ਬੁਰਾ ਅਸਰ ਪਾਉਂਦੇ  ਹਨ
 • ਇਸਦੇ ਲੱਛਣ ਮੁੱਖ ਤੌਰ ‘ਤੇ ਭੁੱਖ ਨਾ ਲੱਗਣਾ, ਵਜਨ ਘੱਟ ਹੋਣਾ, ਪੀਲੀਆ ਆਦਿ ਹੋਣਾ ਹੈ
 • ਸ਼ਰਾਬ ਦੇ ਸੇਵਨ ਨਾਲ ਲੀਵਰ ਖਰਾਬ ਹੋਣ ਲੱਗਦਾ ਹੈ
 • ਜਿਗਰ ‘ਚ ਰੇਸ਼ਾ (ਫਾਈਬ੍ਰੋਸਿੱਸ) ਬਣਨ ਲੱਗਦਾ ਹੈ
 • ਜਿਸ ਕਾਰਨ ਲੀਵਰ ਸੁੰਗੜਨ ਲੱਗਦਾ ਹੈ ਲੀਵਰ ‘ਚ ਛੋਟੀਆਂ-ਵੱਡੀਆਂ ਗੰਢਾਂ ਪੈ ਜਾਂਦੀਆਂ ਹਨ ਜੋ ਕਿ ਲੀਵਰ ਸਿਰੋਸਿੱਸ ਅਖਵਾਉਂਦਾ ਹੈ

ਜਦੋਂ ਸਰੀਰ ਦੋ ਸੈੱਲ ਲੀਵਰ ਦੇ ਖਿਲਾਫ ਕੰਮ ਕਰਨ ਲੱਗਦੇ ਹਨ ਤਾਂ ਲੀਵਰ ਖਰਾਬ ਹੋਣ ਲੱਗਦਾ ਹੈ ਅੰਤੜੀਆਂ ਦੇ ਬੈਕਟੀਰੀਆ ਵੀ ਫੈਟੀ ਲੀਵਰ ਹੋਣ ਦਾ ਕਾਰਨ ਬਣਦੇ ਹਨ ਇਹ ਪਤਲੇ ਲੋਕਾਂ ਨੂੰ ਵੀ ਹੋ ਸਕਦਾ ਹੈ ਲੀਵਰ ਖਰਾਬ ਹੋਣ ਦੇ ਲੱਛਣ ਕਾਫੀ ਦੇਰ ਬਾਅਦ ਪਤਾ ਲੱਗਦੇ ਹਨ ਜਦੋਂ 30-40 ਪ੍ਰਤੀਸ਼ਤ ਲੀਵਰ ਦੇ ਸੈੱਲ ਨਸ਼ਟ ਹੋ ਜਾਂਦੇ ਹਨ, ਤਾਂ ਕਿਤੇ ਜਾ ਕੇ ਫੈਟੀ ਲੀਵਰ, ਐਲਕੋਹਲਿੱਕ ਡੀਸੀਜ ਬਾਰੇ ਪਤਾ ਲੱਗਦਾ ਹੈ

ਲੀਵਰ ਟੈਸਟ ਫੰਕਸ਼ਨ:

ਜੇਕਰ ਤੁਸੀਂ ਡਰੱਗ ਲੈਂਦੇ ਹੋ, ਸ਼ਰਾਬ ਪੀਂਦੇ ਹੋ, ਦਿਮਾਗ ਜਾਂ ਟੀਬੀ ਰੋਗ ਦੀ ਦਵਾਈ ਲੈਂਦੇ ਹੋ, ਪਰਿਵਾਰ ‘ਚ ਕਿਸੇ ਨੂੰ ਲੀਵਰ ਦੀ ਬਿਮਾਰੀ ਹੈ, ਤਾਂ ਅਜਿਹੇ ‘ਚ ਤੁਸੀਂ ਲੀਵਰ ਫੰਕਸ਼ਨ ਟੈਸਟ ਜਰੂਰ ਕਰਵਾਓ ਇਹ ਟੈਸਟ ਲੀਵਰ ਦੀ ਕਾਰਜਸ਼ੈਲੀ ਬਾਰੇ ਦੱਸਦਾ ਹੈ ਇਸ ਤੋਂ ਇਲਾਵਾ ਫੈਟੀ ਲੀਵਰ ਲਈ ਅਲਟਰਾਸਾਊਂਡ ਵੀ ਹੁੰਦਾ ਹੈ

ਲੀਵਰ ਬਾਇਓਪਸੀ:

ਜਦੋਂ ਬਲੱਡ ਟੈਸਟ ਨਾਲ ਲੀਵਰ ਦੀ ਬਿਮਾਰੀ ਸਾਹਮਣੇ ਨਹੀਂ ਆਉਂਦੀ ਤਾਂ ਡਾਕਟਰ ਬਾਇਓਪਸੀ ਦੀ ਸਲਾਹ ਦਿੰਦੇ ਹਨ ਇਸ ‘ਚ ਲੀਵਰ ਦਾ ਛੋਟਾ ਅੰਸ਼ ਕੱਢ ਕੇ ਲੈਬੋਰੇਟਰੀ ਭੇਜਿਆ ਜਾਂਦਾ ਹੈ

ਲੀਵਰ ਦੀ ਦੇਖ-ਭਾਲ:

 • ਲੀਵਰ ਦੇ ਮਾਮਲੇ ‘ਚ ਇਲਾਜ ਨਾਲੋਂ ਬਚਾਅ ਹੀ ਭਲਾ ਹੈ
 • ਇਸ ਲਈ ਜੀਵਨਸ਼ੈਲੀ ਅਤੇ ਖਾਣ-ਪੀਣ ਦਾ ਧਿਆਨ ਰੱਖਣਾ ਜਰੂਰੀ ਹੈ
 • ਦੂਸ਼ਿਤ ਖਾਣਾ, ਸ਼ਰਾਬ ਤੇ ਸਿਗਰਟਨੋਸ਼ੀ ਤੋਂ ਦੂਰ ਰਹੋ
 • ਰੋਜ਼ਾਨਾ 6 ਘੰਟੇ ਤੋਂ ਘੱਟ ਨੀਂਦ ਲੈਣ ਨਾਲ ਸਰੀਰ ਦਾ ਮੈਟਾਬੋਲੀਜ਼ਮ ਪ੍ਰਭਾਵਿਤ ਹੁੰਦਾ ਹੈ
 • ਲੀਵਰ ਨਾਲ ਜੁੜੇ ਰੋਗਾਂ ਦਾ ਖਤਰਾ ਵਧ ਜਾਂਦਾ ਹੈ
 • ਤਣਾਅ ਨਾਲ ਵੀ ਲੀਵਰ ਦੀ ਕਾਰਜਸ਼ੈਲੀ ‘ਤੇ ਪ੍ਰਭਾਵ ਪੈਂਦਾ ਹੈ ਜਿਸਦਾ ਸਿੱਧਾ ਅਸਰ ਸਾਡੇ ਪਾਚਣ ਤੰਤਰ ‘ਤੇ ਪੈਂਦਾ ਹੈ
 • ਭੋਜਨ ਉਦੋਂ ਹੀ ਕਰੋ ਜਦੋਂ ਤੁਹਾਨੰ ਭੁੱਖ ਲੱਗੇ ਤੇ ਭੁੱਖ ਤੋਂ ਅੱਧਾ ਖਾਣਾ ਹੀ ਖਾਓ
 • ਸਵੇਰੇ ਖਾਲੀ ਪੇਟ ਇੱਕ ਵੱਡਾ ਗਿਲਾਸ ਨਿੱਘਾ ਨਿੰਬੂ ਪਾਣੀ ਦਾ ਪੀਓ, ਇਸ ਨਾਲ ਲੀਵਰ  ਤਾਂ ਸਾਫ ਹੋਵੇਗਾ ਹੀ, ਪਾਚਣ ਤੰਤਰ ਦੀ ਸੁਧਰੇਗਾ
 • ਚੰਗੀ ਮਾਤਰਾ ‘ਚ ਤਾਜੇ ਫਲ ਅਤੇ ਹਰੀਆਂ ਪੱਤੇਦਾਰ ਸਬਜੀਆਂ ਤੇ ਫਲਾਂ ਦਾ ਜੂਸ ਪੀਓ
 • ਹਰ ਰੋਜ਼ 6-7 ਲਸੱਣ ਦੀਆਂ ਕਲੀਆਂ ਖਾਓ ਇਸ ਨਾਲ ਲੀਵਰ ਸ਼ੁੱਧ ਹੁੰਦਾ ਹੈ
 • ਸਿਹਤਮੰਦ ਲੀਵਰ ਲਈ ਰੋਜਾਨਾ ਕਸਰਤ ਕਰੋ
 • ਹਰਪ੍ਰੀਤ ਸਿੰਘ ਬਰਾੜ,
  ਸਾਬਕਾ ਡੀ .ਓ. 174 ਮਿਲਟਰੀ ਹਸਪਤਾਲ,
  ਮੇਨ ਏਅਰ ਫੋਰਸ ਰੋਡ, ਬਠਿੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।