ਆਪਣੇ ਬੱਚਿਆਂ ਦੇ ਦੋਸਤ ਬਣੋ

ਆਪਣੇ ਬੱਚਿਆਂ ਦੇ ਦੋਸਤ ਬਣੋ

ਅੱਜ-ਕੱਲ੍ਹ ਇਹ ਸ਼ਬਦ ‘ਕੁਆਲਿਟੀ ਟਾਈਮ’ ਬਹੁਤ ਸੁਣਨ ’ਚ ਆਉਂਦਾ ਹੈ ਇਸ ਨੂੰ ਇੱਕ-ਦੋ ਵਾਕਾਂ ’ਚ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਹੈ ਕਿ ਇਹ ਸ਼ਬਦ ਹੋਂਦ ’ਚ ਕਿਵੇਂ ਆਇਆ, ਇਜ਼ਾਦ ਕਿਉਂ ਹੋਇਆ? ਇਸ ਦੇ ਪਿੱਛੇ ਆਖਰੀ ਕਾਰਨ ਕੀ ਹੈ? ਮੋਟੇ ਤੌਰ ’ਤੇ ਕਿਹਾ ਜਾਵੇ ਤਾਂ ਕਾਰਨ ਹੈ ਮਾਵਾਂ ਦਾ ਬੱਚਿਆਂ ਨੂੰ ਘਰੇ ਛੱਡ ਕੇ ਨੌਕਰੀ ’ਤੇ ਜਾਣਾ, ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਕਰਕੇ ਹਾਲਾਂਕਿ ਅਪਰਾਧਬੋਧ ਵੀ ਘੱਟ ਨਹੀਂ ਹੁੰਦਾ ਹੈ, ਭਾਵੇਂ ਉਹ ਉੱਪਰੋਂ ਸਵੀਕਾਰਨ ਜਾਂ ਹਉਮੇ ਦੇ ਚੱਲਦੇ ਉਸ ’ਤੇ ਲੀਪਾ-ਪੋਤੀ ਕਰਨ
ਸੁਪਰਮਾੱਮ ਬੱਚਿਆਂ ਨੂੰ ਲੈ ਕੇ ਬੇਹੱਦ ਪਜ਼ੇਸਿਵ ਹਨ, ਇਸ ਹੱਦ ਤੱਕ ਕਿ ਬੱਚਿਆਂ ਨੂੰ ਘੁਟਣ ਹੋਣ ਲੱਗਦੀ ਹੈ, ਪਰ ਫਿਰ ਵੀ ਉਨ੍ਹਾਂ ਨੂੰ ਬੱਚਿਆਂ ਨੂੰ ਆਪਣੇ ਵੱਲੋਂ ਦਿੱਤੇ ਜਾਣ ਵਾਲੇ, ਸੋ ਕਾਲਡ ਕੁਆਲਿਟੀ ਟਾਈਮ ’ਤੇ ਬੜਾ ਮਾਣ ਹੈ

ਉਹ ਉਨ੍ਹਾਂ ਨੂੰ ਪਿਕਨਿਕ ’ਤੇ ਲੈ ਜਾਂਦੀ ਹੈ, ਢੇਰ ਸਾਰੀ ਸ਼ਾਪਿੰਗ ਕਰਵਾ ਕੇ ਡਿਜ਼ਾਈਨਰ ਬ੍ਰਾਂਡੇਡ ਸਾਮਾਨ ਖਰੀਦ ਕੇ ਦਿੰਦੀ ਹੈ ਤੇ ਕਦੇ-ਕਦੇ ਫਾਈਵ ਸਟਾਰ ’ਚ ਡਿਨਰ ’ਤੇ ਵੀ ਲੈ ਜਾਂਦੀ ਹੈ ਕੁਆਲਿਟੀ ਟਾਈਮ ਦਾ ਅਰਥ ਹੈ ਊਰਜਾਵਾਨ ਤੇ ਉਪਯੋਗੀ ਤਰੀਕੇ ਨਾਲ ਗੱਲਬਾਤ ਕਰਨਾ ਕਮਿਊਨੀਕੇਸ਼ਨ ਇਜ ਏ ਮਸਟ ਇਸ ਨਾਲ ਬੱਚਿਆਂ ’ਚ ਜਿੱਥੇ ਆਤਮ-ਵਿਸ਼ਵਾਸ ਵਧਦਾ ਹੈ, ਸੁਰੱਖਿਆ ਦੀ ਭਾਵਨਾ ਮਜ਼ਬੂਤ ਹੁੰਦੀ ਹੈ, ਉੱਥੇ ਬੱਚਿਆਂ ਨੂੰ ਸਹੀ ਦਿਸ਼ਾ ਮਿਲਦੀ ਹੈ
ਇਸ ਤਰ੍ਹਾਂ ਗੁਜ਼ਾਰੇ ਸਮੇਂ ਦੇ ਚੰਗੇ ਨਤੀਜੇ ਹੁੰਦੇ ਹਨ, ਜੋ ਮਾਤਾ-ਪਿਤਾ ਤੇ ਬੱਚਿਆਂ ਦੋਵਾਂ ਦੇ ਹੱਕ ’ਚ ਫਾਇਦੇਮੰਦ ਹੁੰਦੇ ਹਨ

ਬੱਚਿਆਂ ਦਾ ਠੋਸ ਵਿਅਕਤੀਤਵ ਬਣਦਾ ਹੈ ਤੇ ਮਾਤਾ-ਪਿਤਾ ਨੂੰ ਆਪਣਾ ਫਰਜ਼ ਨਿਭਾ ਸਕਣ ਦਾ ਸੰਤੋਸ਼ ਬੱਚਿਆਂ ਦੀ ਮਾਸੂਮ ਦੁਨੀਆ ਨਿਰਾਲੀ ਹੁੰਦੀ ਹੈ ਉਸ ’ਚ ਦਾਖਲੇ ਲਈ ਕੋਈ ਟਿਕਟ ਨਹੀਂ ਲੱਗਦੀ ਬੱਸ ਆਪਣੇ ਦਾਇਰੇ ’ਚੋਂ ਬਾਹਰ ਨਿੱਕਲਣਾ ਆਉਣਾ ਚਾਹੀਦਾ ਹੈ ਉਦੋਂ ਉੱਥੇ ਦਾਖਲ ਹੋ ਸਕਾਂਗੇ ਬੱਚਿਆਂ ਦੀ ਕੰਪਨੀ, ਉਨ੍ਹਾਂ ਦੀ ਐਕਟੀਵਿਟੀਜ਼ ਤੇ ਉਨ੍ਹਾਂ ਦੇ ਦਿਮਾਗ ’ਚ ਹੋ ਰਹੀ ਹਲਚਲ ’ਚ ਰੁਚੀ ਲਓ ਉਨ੍ਹਾਂ ਨੂੰ ਆਪਣਾ ਸਾਥੀ ਬਣਾਓ ਉਨ੍ਹਾਂ ਦੇ ਸਾਥੀ ਬਣੋ ਗੱਲਾਂ-ਗੱਲਾਂ ’ਚ ਉਨ੍ਹਾਂ ਨੂੰ ਦੁਨੀਆਦਾਰੀ ਸਿਖਾਓ, ਗਿਆਨ ਦਿਓ ਉਨ੍ਹਾਂ ਨੂੰ ਡਿਸਕਸ਼ਨ ਲਈ ਪ੍ਰੇਰਿਤ ਕਰੋ

ਉਨ੍ਹਾਂ ਨੂੰ ਇਹ ਜਤਾਓ ਕਿ ਤੁਸੀਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋ ਉਨ੍ਹਾਂ ਦੀਆਂ ਰੁਚੀਆਂ ਨੂੰ ਸਮਝੋ ਉਸ ’ਚ ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰੋ ਭਰਪੂਰ ਪ੍ਰਸੰਸਾ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਓ ਉਨ੍ਹਾਂ ਦੀ ਰਚਨਾਤਮਕ ਸੋਚ ਵਿਕਸਿਤ ਕਰਨ ਲਈ ਉਨ੍ਹਾਂ ਨੂੰ ਉਨ੍ਹਾਂ ਕੰਮਾਂ ’ਚ ਸ਼ਾਮਲ ਕਰੋ, ਜਿਨ੍ਹਾਂ ’ਚ ਯੋਜਨਾ ਬਣਾਉਣਾ, ਸਮੱਸਿਆ ਸੁਲਝਾਉਣਾ, ਫੈਸਲਾ ਲੈਣਾ ਵਰਗੀਆਂ ਗੱਲਾਂ ਸ਼ਾਮਲ ਹੋਣ ਸਮਾਂ ਭਾਵੇਂ ਘੱਟ ਹੋਵੇ ਤੁਸੀਂ ਬੱਚਿਆਂ ਨਾਲ ਸ਼ਿੱਦਤ ਨਾਲ ਸਮਾਂ ਜ਼ਰੂਰ ਗੁਜ਼ਾਰੋ
ਉਸ਼ਾ ਜੈਨ ਸ਼ੀਰੀਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.