ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਨੇ ਸਮਾਗਮ ਕਰਵਾਇਆ

ਭਾਵਿਪ ਨੇ “ਗੁਰੂ ਵੰਦਨ, ਛਾਤਰ ਅਭਿਨੰਦਨ” ‘ਚ ਸਮਾਜ ਸੇਵੀ ਡਾ. ਸੁਰਿੰਦਰ ਦਿਵੇਦੀ ਨੂੰ ਕੀਤਾ ਸਨਮਾਨਿਤ

  • ਹੋਣਹਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਵੀ ਕੀਤਾ ਸਨਮਾਨ

ਕੋਟਕਪੂਰਾ, (ਅਜੈ ਮਨਚੰਦਾ)। ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਨੇ ਸਥਾਨਕ ਅਗਰਵਾਲ ਭਵਨ ਵਿਖੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ” ਗੁਰੂ ਵੰਦਨ, ਛਾਤਰ ਅਭਿਨੰਦਨ ” ਦਾ ਆਯੋਜਨ ਕੀਤਾ। ਇਸ ਮੌਕੇ ਰਾਸ਼ਟਰੀ ਕਨਵੀਨਰ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਸੂਬਾ ਸਰਪ੍ਰਸਤ ਐਡਵੋਕੇਟ ਲਲਿਤ ਮੋਹਨ ਗੁਪਤਾ ਅਤੇ ਜੈ ਪਾਲ ਗਰਗ, ਸੂਬਾ ਮੀਤ ਪ੍ਰਧਾਨ ਨਰੇਸ਼ ਪਾਲ ਕਾਂਸਲ, ਜਿਲ੍ਹਾ ਪ੍ਰਧਾਨ ਰਾਮ ਕੁਮਾਰ ਗਰਗ, ਮੁੱਖ ਬਰਾਂਚ ਦੇ ਸਲਾਹਕਾਰ ਯਸ਼ ਪਾਲ ਅਗਰਵਾਲ ਅਤੇ ਪ੍ਰਧਾਨ ਟੀ. ਆਰ. ਅਰੋੜਾ, ਸਵਾਮੀ ਵਿਵੇਕਾਨੰਦ ਬਰਾਂਚ ਦੇ ਪ੍ਰਧਾਨ ਬਲਦੇਵ ਕਟਾਰੀਆ, ਪ੍ਰੋਜੈਕਟ ਇੰਚਾਰਜ ਲਲਿਤ ਬਜਾਜ, ਅਤੇ ਸਕੱਤਰ ਵਰਿੰਦਰ ਕਟਾਰੀਆ ਨੇ ਸਿਰਮੌਰ ਸਮਾਜ ਸੇਵੀ ਡਾ. ਸੁਰਿੰਦਰ ਕੁਮਾਰ ਦਿਵੇਦੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ : ਜਾਣੋ, ਬੈਂਗਣ ਦੀ ਖੇਤੀ ਕਦੋਂ ਅਤੇ ਕਿਵੇਂ ਕੀਤੀ ਜਾਂਦੀ ਹੈ। Baigan Ki Kheti Kaise Karen

ਡਾ. ਦਿਵੇਦੀ ਨੇ 1985 ਵਿਚ ਪਹਿਲਾ ਖੂਨਦਾਨ ਕੈਂਪ ਲਗਾਇਆ ਅਤੇ ਖੁਦ 78 ਵਾਰ ਖੂਨਦਾਨ ਕੀਤਾ, 1998 ਵਿਚ ਪਹਿਲਾ ਦਿਨ – ਰਾਤ ਦਾ ਕ੍ਰਿਕੇਟ ਮੈਚ ਕਰਾਇਆ ਜਿਸਨੂੰ 10 ਹਜਾਰ ਤੋਂ ਵੱਧ ਲੋਕਾਂ ਨੇ ਦੇਖਿਆ ਅਤੇ 2003 ਵਿਚ ਨਿਸ਼ਕਾਮ ਸੇਵਾ ਸੰਮਤੀ ਦਾ ਗਠਨ ਕਰਕੇ ਪਿਛਲੇ 232 ਮਹੀਨਿਆਂ ਤੋਂ ਲਗਾਤਾਰ 2 ਕਰੋੜ 50 ਲੱਖ ਰੁਪਏ ਦਾ ਰਾਸ਼ਨ ਮੈਬਰਾਂ ਦੇ ਸਹਿਯੋਗ ਨਾਲ ਵੰਡਕੇ ਨਵੇਂ ਰਿਕਾਰਡ ਬਣਾਏ।

ਇਸ ਤੋਂ ਇਲਾਵਾ ਸ਼ਹਿਰ ਦੇ ਹੋਣਹਾਰ ਵਿਦਿਆਰਥੀਆਂ ਵਿਦਿੱਤਾ ਗਰੋਵਰ, ਸ਼ੁਭਮ ਕਾਮਰਾ, ਮਕਸ਼ੀ ਚਾਵਲਾ, ਇਸ਼ਿਤਾ ਗੋਇਲ, ਅਤੁਲ ਕੌਸ਼ਲ, ਖੁਸ਼ਦੀਪ ਕੌਰ, ਜੋਆ ਸੱਚਦੇਵਾ, ਯੋਗ ਅਧਿਆਪਕਾਂ ਪ੍ਰਿੰਸੀਪਲ ਕੁਲਵਿੰਦਰ ਕੌਰ, ਸੰਦੀਪ ਕੁਮਾਰੀ, ਰੋਮਿਲਾ, ਵੀਰਨਾ ਸੇਠੀ, ਦੀਪਕ ਆਹੂਜਾ, ਮੁਕਤਾ ਅਤੇ ਸਮਾਜ ਸੇਵੀ ਡਾ. ਸੁਰਿੰਦਰ ਕੁਮਾਰ ਦਿਵੇਦੀ ਅਤੇ ਕ੍ਰਿਸ਼ਨ ਕੁਮਾਰੀ ਕਟਾਰੀਆ ਨੂੰ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਦੇ ਬਦਲੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ