ਭੀਮ ਟਾਂਕ ਦੀ ਮਾਤਾ ਨੇ ਸੁਖਬੀਰ ਤੇ ਮਜੀਠੀਆ ਨੇ ਮੜ੍ਹੇ ਦੋਸ਼

0
bheem taank

Bheem taank | ਅਕਾਲੀ ਲੀਡਰਾਂ ‘ਤੇ ਸ਼ਿਵ ਲਾਲ ਡੋਡਾ ਅਤੇ ਗੈਂਗਸਟਰਾਂ ਦੀ ਹਿਮਾਇਤ ਦੇ ਦੋਸ਼

ਅਬੋਹਰ। ਪੰਜਾਬ ਦੇ ਬਹੁਚਰਚਿਤ ਭੀਮ ਟਾਂਕ (Bheem taank) ਹੱਤਿਆਕਾਂਡ ਦੇ ਦੋਸ਼ੀ ਸ਼ਿਵ ਲਾਲ ਡੋਡਾ ਖਿਲਾਫ਼ ਮ੍ਰਿਤਕ ਭੀਮ ਦੀ ਮਾਤਾ ਕੌਸ਼ਲਿਆ ਦੇਵੀ ਤੇ ਗੁਰਜੰਟ ਸਿੰਘ ਜੰਟਾ ਨੇ ਗੰਭੀਰ ਦੋਸ਼ ਲਾਏ ਹਨ। ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸ਼ਿਵ ਲਾਲ ਡੋਡਾ ਨਾਲ ਨੇੜਤਾ ‘ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਰਹੇ ਹਨ। ਜੰਟਾ ਨੇ ਕੱਲ ਡੋਡਾ ਦੀ ਪੇਸ਼ੀ ਦੌਰਾਨ ਫੋਟੋ ਪੇਸ਼ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਤੇ ਮਜੀਠੀਆ ਨੇ ਕਈ ਵਾਰ ਕਿਹਾ ਕਿ ਉਨ੍ਹਾਂ ਦਾ ਡੋਡਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਮੰਗਲਵਾਰ ਨੂੰ ਜਦੋਂ ਡੋਡਾ ਨੂੰ ਬੈਂਕ ਫਰਾਡ ਦੇ ਮਾਮਲੇ ‘ਚ ਗੁਰਦਾਸਪੁਰ ਜੇਲ ਤੋਂ ਅਬੋਹਰ ਲਿਆਂਦਾ ਗਿਆ ਤਾਂ ਅਕਾਲੀ ਦਲ ਦੇ ਗੁਰਵਿੰਦਰ ਸਿੰਘ ਉਰਫ ਲਾਊ ਜਾਖੜ ਅਤੇ ਸ਼ਹਿਰੀ ਸਰਕਲ ਪ੍ਰਧਾਨ ਸੁਰੇਸ਼ ਸਤੀਜਾ ਸਮੇਤ ਕਈ ਅਕਾਲੀ ਲੀਡਰ ਉਸਦੇ ਸਵਾਗਤ ਲਈ ਕੋਰਟ ‘ਚ ਪਹੁੰਚੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Bheem taank