ਨਵਜੋਤ ਸਿੱਧੂ ਦੇ ਆਪਣਾ ਮਹਿਕਮਾ ਨਾ ਸੰਭਾਲਣ ਤੇ ਬੀਬੀ ਜਗੀਰ ਕੌਰ ਦਾ ਬਿਆਨ

Bibi Jagir Kaur, Statement, Accepting, Navjot Sidhu, Office

ਚੰਡੀਗੜ੍ਹ : ਇਕ ਮਹੀਨਾ ਲੰਘਣ ਦੇ ਬਾਵਜੂਦ ਵੀ ਊਰਜਾ ਵਿਭਾਗ ਨਾ ਸਾਂਭੇ ਜਾਣ ‘ਤੇ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਨਵਜੋਤ ਸਿੱਧੂ ਨੂੰ ਨਾਲਾਇਕ ਮੰਤਰੀ ਕਰਾਰ ਦਿੱਤਾ ਹੈ। ਨਵਜੋਤ ਸਿੱਧੂ ‘ਤੇ ਵੱਡਾ ਹਮਲਾ ਬੋਲਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਹਿਲਾਂ ਲੋਕਲ ਬਾਡੀਜ਼ ਵਿਭਾਗ ਵਿਚ ਸਿੱਧੂ ਕੁਝ ਨਹੀਂ ਕਰ ਸਕੇ ਅਤੇ ਹੁਣ ਬਿਜਲੀ ਮਹਿਕਮਾ ਵੀ ਨਹੀਂ ਸੰਭਾਲ ਰਹੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇੰਨੇ ਵਿਧਾਇਕ ਹਨ, ਇਸ ਲਈ ਸਿੱਧੂ ਨੂੰ ਲਾਂਭੇ ਕਰਕੇ ਕਿਸੇ ਹੋਰ ਨੂੰ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਣੀ ਚਾਹੀਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।