ਮੁਰਾਦਾਬਾਦ ਦੇ ਵੱਡੇ ਕਾਰੋਬਾਰੀ ਕੁਸ਼ਾਨ ਗੁਪਤਾ ਦੀ ਗੋਲੀ ਮਾਰ ਕੇ ਹੱਤਿਆ

Murder Sachkahoon

ਮੁਰਾਦਾਬਾਦ ਦੇ ਵੱਡੇ ਕਾਰੋਬਾਰੀ ਕੁਸ਼ਾਨ ਗੁਪਤਾ ਦੀ ਗੋਲੀ ਮਾਰ ਕੇ ਹੱਤਿਆ

ਮੁਰਾਦਾਬਾਦ। ਉੱਤਰ ਪ੍ਰਦੇਸ਼ ਵਿੱਚ ਮੁਰਾਦਾਬਾਦ ਦੇ ਖੇਡ ਕਾਰੋਬਾਰੀ ਅਤੇ ਸਮਾਜ ਸੇਵਕ ਕੁਸ਼ਾਨ ਗੁਪਤਾ ਦੀ ਬੁੱਧਵਾਰ ਦੇਰਾ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬਾਈਕ ਸਵਾਰ ਦੋ ਨਕਾਬਪੋਸ਼ ਹਮਲਾਵਰ ਰਾਮਗੰਗਾ ਵਿਹਾਰ ਇਲਾਕੇ ਵਿੱਚ ਗੁਪਤਾ ਨੂੰ ਗੋਲੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ। ਮੁਰਾਦਾਬਾਦ ਵਿੱਚ ਖੇਡਾਂ ਦੇ ਸਮਾਨ ਦੇ ਵੱਡੇ ਵਪਾਰੀ ਕੁਸ਼ਾਨ ਗੁਪਤਾ (30) ਨੂੰ ਸਿਵਲ ਲਾਈਨਜ਼ ਵਿੱਚ ਸਟੇਡੀਅਮ ਨੇੜੇ ਸਥਿਤ ਉਸ ਦੀ ਦੁਕਾਨ ਵਿੱਚ ਦਾਖਲ ਹੋ ਕੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਦੋਵੇਂ ਹਮਲਾਵਰ ਮੋਟਰਸਾਈਕਲ ’ਤੇ ਆਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ।

ਪੁਲਿਸ ਸੁਪਰਡੈਂਟ (ਸਿਟੀ) ਅਖਿਲੇਸ਼ ਭਦੌਰੀਆ ਨੇ ਦੱਸਿਆ ਕਿ ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਪੁਲਿਸ ਅਨੁਸਾਰ ਗੁਪਤਾ ਦੁਕਾਨ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਕੁਝ ਲੋਕ ਦੁਕਾਨ ’ਤੇ ਪਹੁੰਚ ਗਏ। ਦੋਸ਼ ਹੈ ਕਿ ਉਸ ਦੇ ਮੱਥੇ ’ਤੇ ਪਿਸਤੌਲ ਨਾਲ ਗੋਲੀ ਮਾਰੀ ਗਈ ਸੀ। ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਵਪਾਰੀ ਦੇ ਕਤਲ ਤੋਂ ਬਾਅਦ ਦੁਕਾਨ ’ਤੇ ਮੌਜ਼ੂਦ ਮੁਲਾਜ਼ਮਾਂ ਵਿੱਚ ਹੰਗਾਮਾ ਮੱਚ ਗਿਆ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਗੁਪਤਾ ਨੂੰ ਜ਼ਖਮੀ ਹਾਲਤ ਵਿੰਚ ਵਿਵੇਕਾਨੰਦ ਹਸਪਤਾਲ ਪਹੁੰਚਾਇਆ। ਹਾਲਤ ਗੰਭੀਰ ਹੋਣ ’ਤੇ ਉਸ ਨੂੰ ਕੋਸਮੋਸ ਹਸਤਪਤਾਲ ਰੈਫਰ ਕਰ ਦਿੱਤਾ ਗਿਆ। ਕੋਸਮੋਸ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ