ਦੇਸ਼

ਲੋਕ ਸਭਾ ਚੋਣਾਂ ਲਈ ਯੂਪੀ ‘ਚ ਭਾਜਪਾ ਖਿਲਾਫ਼ ਵੱਡੀ ਤਿਆਰੀ

Big preparations against BJP in UP for Lok Sabha elections

ਉੱਤਰ ਪ੍ਰਦੇਸ਼ ‘ਚ 38-38 ਸੀਟਾਂ ‘ਤੇ ਲੜੇਗੀ ਚੋਣ

ਲਖਨਊ |ਸਪਾ ਤੇ ਬਸਪਾ ਆਉਂਦੀਆਂ ਲੋਕ ਸਭਾ ਚੋਣਾਂ ‘ਚ ਗਠਜੋੜ ਤਹਿਤ ਉੱਤਰ ਪ੍ਰਦੇਸ਼ ਦੀਆਂ 38-38 ਸੀਟਾਂ ‘ਤੇ ਚੋਣਾਂ ਲੜਨਗੀਆਂ ਦੋ ਸੀਟਾਂ ਛੋਟੀਆਂ ਪਾਰਟੀਆਂ ਲਈ ਛੱਡੀਆਂ ਗਈਆਂ ਹਨ ਜਦੋਂਕਿ ਅਮੇਠੀ ਤੇ ਰਾਏਬਰੇਲੀ ਦੀਆਂ ਦੋ ਸੀਟਾਂ ਕਾਂਗਰਸ ਪਾਰਟੀ ਲਈ ਛੱਡਣਾ ਤੈਅ ਕੀਤਾ ਗਿਆ ਹੈ ਬਸਪਾ ਸੁਪਰੀਮੋ ਮਾਇਆਵਤੀ ਦੇ ਨਾਲ ਸਪਾ ਮੁਖੀ ਅਖਿਲੇਸ਼ ਯਾਦਵ ਨੇ ਵੀ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਮਾਇਆਵਤੀ ਨੇ ਕਿਹਾ ਕਿ ਸਪਾ-ਬਸਪਾ ਗਠਜੋੜ ਨਾਲ ‘ਗੁਰੂ-ਚੇਲਾ’ (ਪ੍ਰਧਾਨ ਮੰਤਰੀ ਨਰਿੰਦਰੀ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ) ਦੀ ਨੀਂਦ ਉੱਡ ਜਾਵੇਗੀ
ਗਠਜੋੜ ਕਿੰਨਾ ਲੰਮਾ ਚੱਲੇਗਾ, ਇਸ ਸਵਾਲ ‘ਤੇ ਮਾਇਆਵਤੀ ਨੇ ਕਿਹਾ ਕਿ ਗਠਜੋੜ ਸਥਾਈ ਹੈ ਇਹ ਸਿਰਫ਼ ਲੋਕ ਸਭਾ ਚੋਣਾਂ ਤੱਕ ਨਹੀਂ ਹੈ ਸਗੋਂ ਉੱਤਰ ਪ੍ਰਦੇਸ਼ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਵੀ ਚੱਲੇਗਾ ਤੇ ਉਸ ਤੋਂ ਬਾਅਦ ਵੀ ਚੱਲੇਗਾ
ਮਾਇਆਵਤੀ ਨੇ ਕਿਹਾ ਕਿ ਭਾਜਪਾ ਨੇ ਇਸ ਗਠਜੋੜ ਨੂੰ ਤੋੜਨ ਲਈ ਸਪਾ ਮੁਖੀ ਅਖਿਲੇਸ਼ ਯਾਦਵ ਦਾ ਨਾਂਅ ਜਾਣ-ਬੁਝ ਕੇ ਮਾਈਨਿੰਗ ਮਾਮਲੇ ਨਾਲ ਜੋੜਿਆ ਉਨ੍ਹਾਂ ਕਿਹਾ, ਭਾਜਪਾ ਨੂੰ ਪਤਾ ਹੋਣਾ ਚਾਹੀਦਾ ਹੈ ਿਕ ਉਨ੍ਹਾਂ ਦੀ ਇਸ ਘਿਨੌਣੀ ਹਰਕਤ ਤੋਂ ਸਪਾ-ਬਸਪਾ ਗਠਜੋੜ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ ਮਾਇਆਵਤੀ ਨੇ ਕਿਹਾ ਕਿ ਗੇਸਟ ਹਾਊਸ ਕਾਂਡ ਨੂੰ ਭੁੱਲ ਕੇ ਅਸੀਂ ਇਕੱਠੇ ਆਏ ਤਾਂ ਕਿ ਦੇਸ਼ ਨੂੰ ਭਾਜਪਾ ਤੋਂ ਬਚਾਇਆ ਜਾ ਸਕੇ
ਗਠਜੋੜ ‘ਚ ਕਾਂਗਰਸ ਨੂੰ ਸ਼ਾਮਲ ਨਾ ਕੀਤੇ ਜਾਣ ਸਬੰਧੀ ਮਾਇਆਵਤੀ ਨੇ ਕਿਹਾ ਕਿ ਕਾਂਗਰਸ ਦੇ ਸਾਲਾਂ ਦੇ ਸ਼ਾਸਨ ਦੌਰਾਨ ਗਰੀਬੀ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ‘ਚ ਵਾਧਾ ਹੋਇਆ ਅਖਿਲੇਸ਼ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਉੱਤਰ ਪ੍ਰਦੇਸ਼ ਨੂੰ ‘ਜਾਤੀ ਪ੍ਰਦੇਸ਼’ ਬਣਾ ਦਿੱਤਾ ਹੈ ਤੇ ਹੋਰ ਤਾਂ ਹੋਰ ਭਾਜਪਾ ਨੇ ਭਗਵਾਨਾਂ ਨੂੰ ਵੀ ਜਾਤੀ ‘ਚ ਵੰਡ ਦਿੱਤਾ ਸਪਾ ਮੁਖੀ ਨੇ ਇਹ ਸ਼ੰਕਾ ਵੀ ਪ੍ਰਗਟਾਈ ਕਿ ਭਾਜਪਾ ਦੰਗਾ ਫਸਾਦ ਕਰਵਾ ਸਕਦੀ ਹੈ ਉਨ੍ਹਾਂ ਕਿਹਾ ਕਿ ਸਪਾ-ਬਸਪਾ ਦਾ ਗਠਜੋੜ ਸਿਰਫ਼ ਚੁਣਾਵੀ ਗਠਜੋੜ ਨਹੀਂ ਸਗੋਂ ਇਹ ਗਠਜੋੜ ਭਾਜਪਾ ਦੇ ਅੱਤਿਆਚਾਰ ਦਾ ਅੰਤ ਵੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top