ਮਿਹਨਤੀ ਅਤੇ ਧਾਰਮਿਕ ਖਿਆਲਾਂ ਵਾਲੇ ਇਨਸਾਨ ਸਨ ਬਿਕਰਮਜੀਤ ਸਿੰਘ ਇੰਸਾਂ

0

ਨਾਮਚਰਚਾ ‘ਤੇ ਵਿਸ਼ੇਸ਼

ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਸਰੀਰਦਾਨੀ ਬਿਕਰਮਜੀਤ ਸਿੰਘ ਇੰਸਾਂ 45 ਮੈਂਬਰ ਪੰਜਾਬ ਡੇਰਾ ਸੱਚਾ ਸੌਦਾ ਦੇ ਅਣੱਥਕ, ਮਿਹਨਤੀ, ਨਿੱਡਰ ਅਤੇ ਇਮਾਨਦਾਰ ਸੇਵਾਦਾਰ ਸਨ। ਬਿਕਰਮਜੀਤ ਸਿੰਘ ਇੰਸਾਂ ਦਾ ਜਨਮ 1951 ਵਿੱਚ ਸ. ਉਤਾਰ ਸਿੰਘ ਦੇ ਗ੍ਰਹਿ ਵਿਖੇ ਅਤੇ ਮਾਤਾ ਸ੍ਰੀਮਤੀ ਤੇਜ ਕੌਰ ਦੀ ਕੁੱਖੋ ਪਿੰਡ ਚੱਕ ਕਾਲਾ ਸਿੰਘ ਵਾਲਾ ਵਿਖੇ ਹੋਇਆ।

ਉਹਨਾਂ ਨੇ ਮੁੱਢਲੀ ਸਿੱਖਿਆ ਪਿੰਡ ਮੱਲਕੇ ਜਿਲ੍ਹਾ ਮੋਗੇ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਦ ਉਹਨਾਂ ਬੀ ਏ ਸ੍ਰੀ ਮੁਕਤਸਰ ਸਾਹਿਬ ਅਤੇ ਐਮ. ਏ ਪੋਲੀਟੀਕਲ ਸਾਇੰਸ ਦੇਹਰਾਦੂਨ ਤੋਂ ਕੀਤੀ।  ਉਹਨਾਂ ਦਾ ਵਿਆਹ 1973 ਵਿੱਚ ਜਸਵਿੰਦਰ ਕੌਰ ਨਾਲ ਪਿੰਡ ਮੜਮੱਲ ਵਿਖੇ ਹੋਇਆ। ਉਹਨਾਂ ਦੇ ਘਰ ਦੋ ਪੁੱਤਰ ਸੁਖਪਾਲ ਸਿੰਘ ਤੇ ਲਖਵਿੰਦਰ ਸਿੰਘ ਨੇ ਜਨਮ ਲਿਆ। ਉਹਨਾਂ ਆਪਣੇ ਦੋਵੇਂ ਬੱਚਿਆਂ ਨੂੰ ਉਚ ਸਿੱਖਿਆ ਪ੍ਰਾਪਤ ਕਰਵਾਈ ਅਤੇ ਆਪਣੇ ਨਾਲ ਖੇਤੀ ਨਾਲ ਜੋੜਿਆ ਬਿਕਰਮਜੀਤ ਸਿੰਘ ਇੰਸਾਂ ਬਹੁਤ ਹੀ ਮਿਹਨਤੀ ਅਤੇ ਧਾਰਮਿਕ ਖਿਆਲਾਂ ਵਾਲੇ ਇਨਸਾਨ ਸਨ।

ਉਹਨਾਂ ਡੇਰਾ ਸੱਚਾ ਸੌਦਾ ਦੇ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ 1995 ਵਿਚ ਬੁੱਧਰਵਾਲੀ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ। ਉਹਨਾਂ ਕੁਝ ਸਮਾਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ 5 ਮੈਂਬਰ ਦੀ ਸੇਵਾ ਵੀ ਕੀਤੀ, ਉਸ ਤੋਂ ਬਾਅਦ ਹੁਣ ਤੱਕ ਡੇਰਾ ਸੱਚਾ ਸੌਦਾ ਸਰਸਾ ਵਿਖੇ 45 ਮੈਂਬਰ ਪੰਜਾਬ ਦੀ ਸੇਵਾ ਸੰਭਾਲੀ ਰੱਖੀ ਅਤੇ ਜ਼ਿਆਦਾ ਸਮਾਂ ਮਾਨਵਤਾ ਭਲਾਈ ਕੰਮਾਂ ਲਈ ਸਰਸਾ ਵਿਖੇ ਬਤੀਤ ਕੀਤਾ।

6 ਅਕਤੂਬਾਰ 2020 ਨੂੰ ਸ. ਬਿਕਰਮਜੀਤ ਸਿੰਘ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਹਨ ਉਨ੍ਹਾਂ ਦੇ ਜਾਣ ਨਾਲ ਪੰਜਾਬ ਦੀ ਸਾਧ-ਸੰਗਤ ਨੂੰ ਨਾ ਪੁਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਗਮ ਵਜੋਂ ਰੱਖੀ ਨਾਮ ਚਰਚਾ 11 ਅਕਤੂਬਰ  (ਐਤਵਾਰ) ਨੂੰ ਸਵੇਰੇ 11-00 ਤੋਂ 1-00 ਵਜੇ ਤੱਕ ਸ਼ਿਵ ਸ਼ਕਤੀ ਹਾਲ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ  ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.