Breaking News

ਬੀਰ ਦਵਿੰਦਰ ਸਿੰਘ ਨੇ ਸੁਖਪਾਲ ਖਹਿਰਾ ਨੂੰ ਸੁਣਾਈਆਂ ਖਰੀਆਂ ਖਰੀਆਂ

Bir Devinder, Sukhpal Khaira,

ਰੋਪੜ। ਸ੍ਰੀ ਆਨੰਦਪੁਰ ਸਾਹਿਬ ਤੋਂ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਉਮਦੀਵਾਰ ਅਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਦੇ ਮਨ ‘ਚ ਈਰਖਾ ਅਤੇ ਖੋਟ ਹੈ, ਉਨ੍ਹਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਮੈਨੂੰ ਕਹਿੰਦਾ ਸੀ ਕਿ ਹੁਣ ਤੁਸੀਂ ਬਸਪਾ ਦੀ ਸੀਟ ਤੋਂ ਚੋਣ ਲੜੋ , ਮੈਂ ਕਿਹਾ ਕਾਕਾ ਤੂੰ ਹੁਣ ਮੈਨੂੰ ਰਾਜਨੀਤੀ ਦਾ ਪਾਠ ਪੜ੍ਹਾਏਗਾ ਮੈਂ ਤੇਰੇ ਪਿਉ ਤੋਂ ਪਹਿਲਾਂ ਦਾ ਰਾਜਨੀਤੀ ‘ਚ ਹਾਂ।

ਸੁਖਪਾਲ ਖਹਿਰਾ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਝੂਠ ਬੋਲਦੇ ਹਨ ਅਤੇ ਉਨ੍ਹਾਂ ਦੇ ਮਨ ‘ਚ ਈਰਖਾ ਅਤੇ ਖੋਟ ਹੈ। ਬੀਰ ਦਵਿੰਦਰ ਨੇ ਅੱਗੇ ਕਿਹਾ ਕਿ ਰਜਵਾੜਿਆਂ ਨੇ ਸਿਆਸਤ ਦੇ ਮਾਇਨੇ ਬਦਲ ਦਿੱਤੇ ਹਨ, ਜਿਸ ਕਾਰਨ ਹੁਣ ਸਿਆਸਤ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ। ਬੀਰ ਦਵਿੰਦਰ ਸਿੰਘ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਸਬੰਧੀ ਮੋਰਿੰਡਾ ਵਿਖੇ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਈ ਪਾਰਟੀਆਂ ਨੂੰ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਹੀ ਨਹੀਂ ਮਿਲ ਰਹੇ, ਜਿਸ ਕਾਰਨ ਉਨ੍ਹਾਂ ਵੱਲੋਂ ਉਮੀਦਵਾਰਾਂ ਦੇ ਨਾਂ ਨਹੀਂ ਐਲਾਨੇ ਗਏ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਕਾਲੀ ਦਲ ਟਕਸਾਲੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਅਤੇ ਉਹ ਹੀ ਇਸ ਸੀਟ ਤੋਂ ਚੋਣ ਲੜਣਗੇ।

ਇਸੇ ਤਰ੍ਹਾਂ ਕੈਪਟਨ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਤਾਂ ਸਾਡੀਆਂ ਪਾਕਿਸਤਾਨ ਨਾਲ ਗੋਲੀਆਂ ਚੱਲਦੀਆਂ ਹਨ ਅਤੇ ਦੂਜੇ ਪਾਸੇ ਪਾਕਿ ਦੀ ਨਾਗਰਿਕ ਡਿਫੈਂਸ ਐਨਾਲਿਸਟ ਪੱਤਰਕਾਰ ਸੀ. ਐੱਮ. ਦੀ ਸਰਕਾਰੀ ਕੋਠੀ ‘ਚ ਬੈਠੀ ਹੈ ਅਤੇ ਸਰਕਾਰ ‘ਚ ਦਖਲ ਅੰਦਾਜੀ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤੀ ਹੋਣ ਦੇ ਨਾਤੇ ਅਪਣੇ ਦੇਸ਼ ਹਿੰਦੋਸਤਾਨੀ ਫੌਜ ਦੇ ਨਾਲ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top