Breaking News

ਭਾਜਪਾ ‘ਸੰਕਲਪ ਪੱਤਰ’ 2019 : ਕਿਸਾਨਾਂ ਤੇ ਵਪਾਰੀਆਂ ਨੂੰ ਪੈਨਸ਼ਨ ਨਾਲ ਰਿਝਾਉਣ ਦੀ ਕੋਸ਼ਿਸ਼

BJP, Concept, Paper, Farmers, Pensions

ਧਾਰਾ 370 ਹਟਾਉਣ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਫਿਰ ਵਾਅਦਾ

ਕਿਸਾਨਾਂ ਨੂੰ ਇੱਕ ਲੱਖ ਦੇ ਕਰਜ਼ੇ ‘ਤੇ ਪੰਜ ਸਾਲਾਂ ਤੱਕ ਨਹੀਂ ਲੱਗੇਗੀ ਵਿਆਜ਼

ਨਵੀਂ ਦਿੱਲੀ, ਏਜੰਸੀ

ਭਾਜਪਾ ਨੇ ਸੱਤਾ ‘ਚ ਪਰਤਣ ‘ਤੇ ਕਿਸਾਨਾਂ-ਛੋਟੇ ਵਪਾਰੀਆਂ ਲਈ ਪੈਨਸ਼ਨ ਤੇ ਅਸਾਨ ਕਰਜ਼ੇ ਨਾਲ ਕਈ ਹੋਰ ਸਹੂਲਤਾਂ ਦੇਣ ਤੇ ਪੰਜ ਸਾਲ ‘ਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਦੀ ਗਿਣਤੀ 10 ਫੀਸਦੀ ਤੋਂ ਘੱਟ ‘ਤੇ ਲਿਆਉਣ ਦਾ ਵਾਅਦਾ ਕੀਤਾ ਤੇ ਜੰਮੂ-ਕਸ਼ਮੀਰ ਨਾਲ ਸਬੰਧਿਤ ਧਾਰਾ 370 ਤੇ 35ਏ ਨੂੰ ਸਮਾਪਤ ਕਰਨ ਤੇ ਰਾਮ ਮੰਦਰ ਨਿਰਮਾਣ ਦੀ ਵਚਨਬੱਧਤਾ ਦੂਹਰਾਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਾਰਟੀ ਦਫ਼ਤਰ ਦਫ਼ਤਰ ‘ਚ ਹੋਰ ਸੀਨੀਅਰ ਆਗੂਆਂ ਦੀ ਮੌਜ਼ੂਦਗੀ ‘ਚ ‘ਸੰਕਲਪ ਪੱਤਰ’ ਨਾਂਅ ਨਾਲ ਪਾਰਟੀ ਦੇ ਚੋਣਾਵੀ ਐਲਾਨਨਾਮੇ ਪੱਤਰ ਨੂੰ ਰਿਲੀਜ਼ ਕੀਤਾ ਇਸ ‘ਚ ਕਿਸਾਨ ਕ੍ਰੇਡਿਟ ਕਾਰਡ ਧਾਰਕਾਂ ਨੂੰ ਇੱਕ ਲੱਖ ਰੁਪਏ ਤੱਕ ਦਾ ਕਰਜ਼ਾ ਪੰਜ ਸਾਲਾਂ ਲਈ ਬਿਨਾ ਵਿਆਜ਼ ਦੇ ਦੇਣ, ਉਦਯੋਗਪਤੀਆਂ ਨੂੰ ਬਿਨਾ ਕਿਸੇ ਸਕਿਊਰਿਟੀ ਦੇ 50 ਲੱਖ ਰੁਪਏ ਤੱਕ ਦਾ ਕਰਜ਼ਾ ਦੇਣ, ਕਿਸਾਨਾਂ ਤੇ ਛੋਟੇ ਵਪਾਰੀਆਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਸੁਵਿਧਾ, ਵਪਾਰੀਆਂ ਦੀ ਸਮੱਸਿਆਵਾਂ ਦੇ ਹੱਲ ਲਈ ਕੌਮੀ ਵਪਾਰ ਕਮਿਸ਼ਨ ਗਠਿਤ ਕਰਨ, ਹਰ ਪਰਿਵਾਰ ਨੂੰ ਪੰਜ ਕਿਲੋਮੀਟਰ ਦੇ ਦਾਇਰੇ ‘ਚ ਬੈਂਕਿੰਗ ਸੁਵਿਧਾ ਦੇਣ ਤੇ ਦੇਸ਼ ਭਰ ‘ਚ 75 ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ ਗਿਆ ਹੈ ।

ਭਾਜਪਾ ਦੇ ਇਸ ਐਲਾਨਾਮੇ ‘ਚ ਰਾਮ ਮੰਦਰ ਨਿਰਮਾਣ, ਧਾਰਾ 370 ਸਮਾਪਤ ਕਰਨ ਤੇ ਸਮਾਨ ਨਾਗਰਿਕ ਸੰਹਿਤਾ ਲਾਗੂ ਕਰਨ ਲਈ ਕੋਈ ਸਮਾਂ ਹੱਦ ਨਹੀਂ ਦੱਸੀ ਭਾਜਪਾ ਨੇ ਕਿਹਾ ਕਿ ਉਹ 2022 ਤੱਕ ਪਿੰਡਾਂ ਨੂੰ ਇੰਟਰਨੈੱਟ ਨਾਲ ਜੋੜੇਗੀ ਖਾਸ ਗੱਲ ਇਹ ਹੈ ਕਿ ਐਨਡੀਏ ਦੇ ਪੰਜ ਸਾਲਾਂ ਦੇ ਸ਼ਾਸਨਕਾਲ ‘ਚ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਇਸ ਸਬੰਧੀ ਕੁਝ ਨਹੀਂ ਕਿਹਾ ਗਿਆ ਭਾਜਪਾ ਨੇ ਕਿਹਾ ‘ਰਾਮ ਮੰਦਰ ‘ਤੇ ਭਾਜਪਾ ਆਪਣਾ ਰੁਖ ਦੂਹਰਾਉਂਦੀ ਹੈ ਸੰਵਿਧਾਨ ਦੇ ਦਾਇਰੇ ‘ਚ ਅਯੁੱਧਿਆ ‘ਚ ਸ੍ਰੀ ਰਾਮ ਮੰਦਰ ਦੇ ਨਿਰਮਾਣ ਲਈ ਸਾਰੀਆਂ ਸੰਭਾਵਨਾਵਾਂ ਨੂੰ ਤਲਾਸ਼ਾ ਜਾਵੇਗਾ ਤੇ ਇਸ ਲਈ ਸਾਰੇ ਜ਼ਰੂਰੀ ਯਤਨ ਕੀਤੇ ਜਾਣਗੇ।

ਝੂਠ ਦਾ ਗੁਬਾਰਾ ਹੈ ਭਾਜਪਾ ਦਾ ਸੰਕਲਪ ਪੱਤਰ : ਕਾਂਗਰਸ

ਨਵੀਂ ਦਿੱਲੀ ਕਾਂਗਰਸ ਨੇ ਅੱਜ ਜਾਰੀ ਹੋਏ ਭਾਜਪਾ ਦੇ ‘ਸੰਕਲਪ ਪੱਤਰ’ ਨੂੰ ‘ਝੂਠ ਦਾ ਗੁਬਾਰਾ’ ਕਰਾਰ ਦਿੰੰਦਿਆਂ ਦਾਅਵਾ ਕੀਤਾ ਹੈ ਕਿ ਹੁਣ ਇਨ੍ਹਾਂ ਦੇ ਹੱਥਕੰਡੇ ਚੱਲਣ ਵਾਲੇ ਨਹੀਂ ਹਨ ਕਿਉਂਕਿ ਦੇਸ਼ ਦੀ ਜਨਤਾ ਉਨ੍ਹਾਂ ਨੂੰ ਪਛਾਣ ਚੁੱਕੀ ਹੈ ਪਾਰਟੀ ਦੇ ਸੀਨੀਅਰ ਆਗੂ ਅਹਿਮਦ ਪਟੇਲ ਨੇ ਕਿਹਾ ਕਿ ਹੁਣ ਇਹ ‘ਝੂਠ ਬਨਾਮ ਨਿਆਂ’ ਦੀਆਂ ਚੋਣਾਂ ਹਨ ‘ਕਾਂਗਰਸ ਦੇ ਐਲਾਨਨਾਮੇ ਪੱਤਰ ‘ਚ ਜਨਤਾ ਹੈ ਤੇ ਭਾਜਪਾ ਦੇ ਐਲਾਨਨਾਮੇ ਪੱਤਰ ‘ਚ ‘ਮੈਂ ਹੀ ਮੇਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top