ਦੇਸ਼

ਭਾਜਪਾ ਸਰਕਾਰ ਨੇ ਦੇਸ਼ ਨੂੰ ਵੰਡਿਆ : ਰਾਹੁਲ ਗਾਂਧੀ

ਨਵੀਂ ਦਿੱਲੀ।
ਕਾਂਗਰਸੀ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ‘ਤੇ ਦੇਸ਼ ਨੂੰ ਜਾਤੀ, ਧਰਮ ਅਤੇ ਖੇਤਰ ਦੇ ਨਾਂਅ ‘ਤੇ ਵੰਡਣ ਦਾ ਦੋਸ਼ ਲਾਇਆ ਤੇ ਕਿਹਾ ਕਿ ਮੋਦੀ ਸਰਕਾਰ ਆਪਣੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ ‘ਚ ਅਸਫ਼ਲ ਸਾਬਤ ਹੋਈ ਹੈ ਤੇ ਹੁਣ ਵਿਰੋਧੀ ਪਾਰਟੀਆਂ ਇਕਜੁਟ ਹੋ ਕੇ ਉਸ ਨੂੰ ਸੱਤਾ ਤੋਂ ਬਾਹਰ ਕਰ ਦੇਣਗੀਆਂ।
ਗਾਂਧੀ ਨੇ ਮਹਿੰਗਾਈ ਤੇ ਪੈਟਰੋਲ-ਡੀਜ਼ਲ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਦੇ ਵਿਰੁੱਧ ਸੋਮਵਾਰ ਨੂੰ ਹੋਏ ‘ਭਾਰਤ ਬੰਦ’ ਦੌਰਾਨ ਰਾਮਲੀਲਾ ਮੈਦਾਨ ‘ਚ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਨੇ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਕਾਰੋਬਾਰੀਆਂ ਤੇ ਨੌਜਵਾਨਾਂ ਨੂੰ ਜੋ ਪੀੜਾ-ਪ੍ਰੇਸ਼ਾਨੀ ਦਿੱਤੀ ਹੈ। ਉਸ ਦਾ ਇੱਥੇ ਪ੍ਰਦਰਸ਼ਨ ਹੋ ਰਿਹਾ ਹੈ ਤੇ ਇਸ ਲਈ ਵਿਰੋਧੀ ਪਾਰਟੀਆਂ ਨੇ ਸਾਰੇ ਆਗੂ ਉਸ ਦੇ ਖਿਲਾਫ਼ ਇਕਜੁਟ ਹੋ ਕੇ ਇੱਥੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਸ ਇਕਜੁਟਤਾ ਨੂੰ ਦੇਖਦਿਆਂ ਉਹ ਦੇਸ਼ ਦੀ ਜਨਤਾ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਮੋਦੀ ਸਰਕਾਰ ਦੀ ਲੋਕਵਿਰੋਧੀ ਨੀਤੀਆਂ ਉਸ ਨੂੰ ਛੇਤੀ ਹੀ ਮੁਕਤੀ ਦਿਵਾਈ ਜਾਵੇਗੀ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ 2014 ‘ਚ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨਾਲ ਕਈ ਵਾਅਦੇ ਪੂਰੇ ਕੀਤੇ ਸਨ ਤੇ ਉਹ ਜਿੱਥੇ ਵੀ ਜਾਂਦੇ ਹਨ ਵਾਅਦੇ ਕਰਦੇ ਹਨ ਤੇ ਇਸ ਨੂੰ ਦੇਖਦਿਆਂ ਦੇਸ਼ ਦੀ ਜਨਤਾ ਨੇ ਉਨ੍ਹਾਂ ‘ਤੇ ਭਰੋਸਾ ਕੀਤਾ ਤੇ ਉਨ੍ਹਾਂ ਪ੍ਰਧਾਨ ਮੰਤਰੀ ਅਹੁਦਾ ਸੌਂਪਿਆ, ਪਰ ਚਾਰ ਸਾਲਾਂ ‘ਚ ਸਾਬਿਤ ਹੋ ਗਿਆ ਕਿ ਉਨ੍ਹਾਂ ਦੇਸ਼ ਦੀ ਜਨਤਾ ਲਈ ਕੁਝ ਨਹੀਂ ਕੀਤਾ ਤੇ ਉਨ੍ਹਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਦੀ ਬਜਾਇ, ਇਸ ਸਰਕਾਰ ਨੇ ਦੇਸ਼ ਨੂੰ ਜਾਤੀ-ਧਰਮ ਦੇ ਨਾਂਅ ‘ਤੇ ਵੰਡਣ ਦਾ ਕੰਮ ਕੀਤਾ ਤੇ ਇਸ ਦੀ ਵਜ੍ਹਾ ਨਾਲ ਥਾਂ-ਥਾਂ ਹਿੰਸਾ ਹੋ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

BJP, government,splits,country, Rahul Gandhi

ਪ੍ਰਸਿੱਧ ਖਬਰਾਂ

To Top