ਭਾਜਪਾ ਨੇ ਰਾਜਸਥਾਨ ਲਈ ਐਲਾਨੇ 131 ਉਮੀਦਵਾਰ

National

ਨਵਿਆਂ ‘ਚ 25 ਉਮੀਦਵਾਰ ਨਵੇਂ

ਨਵੀਂ ਦਿੱਲੀ, ਏਜੰਸੀ। ਭਾਰਤੀ ਜਨਤਾ ਪਾਰਟੀ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੇ 131 ਉਮੀਦਵਾਰਾਂ ਦਾ ਐਲਾਨ ਕਰ ਦਿੱਤੀ ਜਿਸ ਵਿੱਚ 85 ਵਰਤਮਾਨ ਵਿਧਾਇਕ ਸ਼ਾਮਲ ਹਨ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਅੱਜ ਰਾਤ ਇੱਥੇ ਹੋਈ ਬੈਠਕ ਤੋਂ ਬਾਅਦ ਪਾਰਟੀ ਜਨਰਲ ਸਕੱਤਰ ਜੇਪੀ ਨੱਡਾ ਨੇ ਪਾਰਟੀ ਮੁੱਖ ਦਫ਼ਤਰ ‘ਚ ਪ੍ਰੈਸ ਕਾਨਫਰੰਸ ‘ਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਉਹਨਾਂ ਦੱਸਿਆ ਕਿ ਬੈਠਕ ‘ਚ ਰਾਜ ਦੀਆਂ ਸਾਰੀਆਂ 200 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ‘ਤੇ ਚਰਚਾ ਹੋਈ ਜਿਹਨਾਂ ‘ਚੋਂ 131 ਸੀਟਾਂ ਲਈ ਨਾਂਅ ਤੈਅ ਕਰ ਦਿੱਤੇ ਗਏ ਹਨ। ਬਾਕੀ ਉਮੀਦਵਾਰਾਂ ਦਾ ਐਲਾਨ ਅੰਤਿਮ ਨਿਰਣਾ ਲੈ ਕੇ ਬਾਅਦ ‘ਚ ਕੀਤਾ ਜਾਵੇਗਾ। ਇਸ ਲਈ ਕਮੇਟੀ ਨੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਅਧਿਕਾਰ ਦਿੱਤਾ ਹੈ। ਪਾਰਟੀ ਨੇ 25 ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ, 17 ਉਮੀਦਵਾਰ ਅਨੂਸੂਚਿਤ ਜਾਤੀ, 19 ਅਨੂਸੂਚਿਤ ਜਨਜਾਤੀ ਤੋਂ ਅਤੇ 12 ਮਹਿਲਾਵਾਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।