ਖਰੜ ਵਾਸੀਆਂ ਦੇ ਨਾਲ ਬਦਲਾਅ ਨਹੀਂ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਆਪ

0
87

ਭਾਜਪਾ ਆਗੂ ਵਿਨੀਤ ਜੋਸ਼ੀ ਨੇ ਲਾਏ ਆਪ ’ਤੇ ਦੋੋੋਸ਼

  •  ਆਪ ਨੇ ਭਗੌੜੇ ਵਿਧਾਇਕ ਤੋਂ ਬਾਅਦ ਉੱਤਾਰਿਆ ਪੈਰਾਸ਼ੂਟ ਬਾਹਰੀ ਉਮੀਦਵਾਰ
  •  ਆਪ ਨੇ ਮਾਨਸਾ ਤੋਂ ਲਿਆ ਕੇ ਖਰੜ ਵਾਸੀਆਂ ਦੇ ਸਿਰ ’ਤੇ ਬਿਠਾਈ ਬਾਹਰੀ ਉਮੀਦਵਾਰ

(ਅਸ਼ਵਨੀ ਚਾਵਲਾ) ਚੰਡੀਗੜ੍ਹ/ਖਰੜ। ਹਲਕਾ ਖਰੜ ਦੇ ਵਾਸੀਆਂ ਦੇ ਨਾਲ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਆਮ ਆਦਮੀ ਪਾਰਟੀ ਇਹ ਇਲਜ਼ਾਮ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਲਾਏ। ਵੀਰਵਾਰ ਨੂੰ ਮੰਡਲ ਪ੍ਰਧਾਨ ਭਾਜਪਾ ਖਰੜ ਪਵਨ ਮਨੋਚਾ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਸ਼ੀ ਨੇ ਆਮ ਆਦਮੀ ਪਾਰਟੀ ਨੂੰ ਸਵਾਲ ਕੀਤਾ ਕਿ ਖਰੜ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਕੀ ਵਿਗਾੜਿਆ ਸੀ ਕਿ ਆਪ ਦਾ ਹਾਈਕਮਾਨ ਖਰੜ ਹਲਕੇ ਦੇ ਲੋਕਾਂ ਨਾਲ ਬਦਲੇ ਦੀ ਭਾਵਨਾ ਨਾਲ ਬਾਹਰਲੇ ਨੂੰ ਖਰੜ ਤੋਂ ਆਪਣਾ ਉਮੀਦਵਾਰ ਬਣਾ ਰਹੇ ਹਨ।

ਪਹਿਲਾਂ 2017 ਵਿੱਚ ਆਮ ਆਦਮੀ ਪਾਰਟੀ ਨੇ ਸਥਾਨਕ ਆਗੂਆਂ ਨੂੰ ਦਰਕਿਨਾਰ ਕਰਦਿਆਂ ਕੰਵਰ ਸੰਧੂ ਨਾਂਅ ਦੇ ਇੱਕ ਅਜਿਹੇ ਸ਼ਖਸ ਨੂੰ ਆਪਣਾ ਉਮੀਦਵਾਰ ਬਣਾਇਆ, ਜੋ ਚੋਣ ਜਿੱਤਣ ਮੱਗਰੋਂ ਆਪਣੀ ਜਿੰਮੇਵਾਰੀ ਤੋਂ ਭਗੌੜਾ ਹੋ ਗਿਆ। ਖਰੜ ਵਾਸੀ ਆਪ ਵਿਧਾਇਕ ਨੂੰ ਸਮੱਸਿਆਵਾਂ ਸੁਣਾਉਣਾ ਤਾਂ ਦੂਰ ਲੋਕ ਉਸ ਨੂੰ ਦੇਖਣ ਨੂੰ ਵੀ ਤਰਸ ਗਏ।

ਖੁਦ ਜਵਾਬ ਦਿੰਦਿਆਂ ਜੋਸ਼ੀ ਨੇ ਕਿਹਾ ਇਸਦੇ ਲਈ ਜਿੰਮੇਵਾਰ ਖਰੜ ਦੇ ਭੋਲ਼ੇ-ਭਾਲੇ ਵੋਟਰ ਨਹੀਂ, ਸਗੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਹਨ, ਜਿਨ੍ਹਾਂ ਨੇ ਖਰੜ ਦੇ ਲੋਕਾਂ ਨੂੰ ਬਦਲਾਅ ਦੀ ਰਾਜਨੀਤੀ ਦਾ ਨਾਅਰਾ ਦੇ ਕੇ ਗੁੰਮਰਾਹ ਕੀਤਾ ਅਤੇ ਚੋਣ ਜਿੱਤਣ ਮਗਰੋਂ ਪਿੱਠ ਵਿੱਚ ਛੁਰਾ ਖਭੋ ਦਿੱਤਾ। ਕੀ ਕੇਜਰੀਵਾਲ ਦੀ ਇਹ ਡਿਊਟੀ ਨਹੀਂ ਬਣਦੀ ਸੀ ਕਿ ਖਰੜ ਦੇ ਵਿਧਾਇਕ ਨੂੰ ਲੋਕਾਂ ਦੀ ਸੇਵਾ ਵਿੱਚ ਹਰ ਪਲ ਹਾਜ਼ਰ ਰੱਖਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here

*