ਭਾਜਪਾ ਵੱਲੋਂ ਨਗਰ ਕੌਂਸਲ ਦੇ ਮੁੱਖ ਗੇਟ ਨੂੰ ਜਿੰਦਰਾ ਮਾਰ ਸਰਕਾਰ ਵਿਰੁੱਧ ਨਾਅਰੇਬਾਜ਼ੀ

ਨਗਰ ਕੌਂਸਲ ਅਧੀਨ ਆਉਂਦੇ ਕੰਮ ਕਿਸੇ ਹੋਰ ਵਿਭਾਗ ਤੋਂ ਲਏ ਜਾਣ ਦੀ ਤਿਆਰੀ : ਰਣਦੀਪ ਦਿਓਲ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਦੀ ਅਗਵਾਈ ਵਿੱਚ ਨਗਰ ਕੌਂਸਲ ਸੰਗਰੂਰ ਨੂੰ ਜਿੰਦਰਾ ਜੜ ਦਿੱਤਾ ਗਿਆ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਦੀ ਅਧੀਨਗੀ ਵਾਲੇ ਕੰਮ ਕਿਸੇ ਹੋਰ ਮਹਿਕਮੇ ਨੂੰ ਦਿੱਤੇ ਜਾ ਰਹੇ ਹਨ ਤਾਂ ਨਗਰ ਕੌਂਸਲ ਦਾ ਕੀ ਫਾਇਦਾ ਹੈ ਅਤੇ ਇਸ ਨੂੰ ਜਿੰਦਰਾ ਮਾਰ ਦੇਣਾ ਚਾਹੀਦਾ ਹੈ

ਡਿਪਟੀ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ ਵਿੱਚ ਦੱਸਿਆ ਕਿ ਕਿ ਯੂ.ਆਈ.ਈ.ਪੀ. ਤਹਿਤ 9 ਕਰੋੜ ਰੁ: ਜੋ ਸਰਕਾਰ ਵੱਲੋਂ ਨਗਰ ਕੌਂਸਲ ਸੰਗਰੂਰ ਦੀਆਂ ਸੜਕਾਂ, ਗਲੀਆਂ, ਨਾਲੀਆਂ ਅਤੇ ਸ਼ਹਿਰ ਦੇ ਹੋਰ ਡਿਵੈਲਪਮੈਂਟ ਦੇ ਕੰਮਾਂ ਲਈ ਜੋ ਫੰਡ ਆਇਆ ਹੈ,

ਉਨ੍ਹਾਂ ਦੇ ਅਲੱਗ-ਅਲੱਗ ਵਾਰਡਾਂ ਦੇ ਕੰਮਾਂ ਦੇ ਅਸਟੀਮੇਟ ਵੀ ਨਗਰ ਕੌਂਸਲ ਸੰਗਰੂਰ ਵੱਲੋਂ ਤਿਆਰ ਕੀਤੇ ਹਨ ਅਤੇ ਨਗਰ ਕੌਂਸਲ ਸੰਗਰੂਰ ਦੇ ਅਧਿਕਾਰੀਆਂ ਵੱਲੋਂ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਵੱਲੋਂ ਵੈੱਟ ਵੀ ਕਰਵਾ ਲਏ ਗਏ ਹਨ, ਪ੍ਰੰਤੂ  7.7.2020 ਨੂੰ ਕਾਰਵਾਈ ਹੁਕਮ ਨੰ 3 ਰਾਹੀਂ ਇਕ ਮਤਾ ਪਾਇਆ ਗਿਆ ਹੈ, ਉਸ ਵਿੱਚ ਲਿਖਿਆ ਹੈ ਕਿ ਇਨ੍ਹਾਂ ਕੰਮਾਂ ਦੇ ਟੈਂਡਰ 31.7.2020 ਤੱਕ ਲਗਾਉਣੇ ਜਰੂਰੀ ਹਨ ਪਰ ਨਗਰ ਕੌਂਸਲ ਸੰਗਰੂਰ ਵਿਖੇ ਇਸ ਸਮੇਂ ਏ.ਐਮ.ਈ. ਪੱਕੇ ਤੌਰ ਉਪਰ ਤਾਇਨਾਤ ਨਹੀਂ ਹੈ ਅਤੇ ਜੋ ਜੇ.ਈ. (ਸਿਵਲ) ਹੈ, ਉਸ ਦੀ ਤਬੀਅਤ ਖਰਾਬ ਹੈ ਜੋ ਕਿ ਸਰਾਸਰ ਗਲਤ ਹੈ

ਉਨ੍ਹਾਂ ਕਿਹਾ ਕਿ ਇੱਥੇ ਇਹ ਪ੍ਰਸ਼ਨ ਉਠਦਾ ਹੈ ਕਿ ਅਗਰ ਏ.ਐਮ.ਵੀ ਅਤੇ ਜੇ.ਈ. (ਸਿਵਲ) ਨਗਰ ਕੌਂਸਲ ਵਿੱਚ ਨਹੀਂ ਤਾਂ 9 ਕਰੋੜ ਰੁ: ਦੇ ਅਸਟੀਮੇਟ ਕਿਵੇਂ ਲੱਗੇ ਅਤੇ ਕਿਵੇਂ ਇੰਨ੍ਹਾਂ ਕੰਮਾਂ ਨੂੰ ਸਰਕਾਰ ਪਾਸੋਂ ਵੈੱਟ ਕਰਵਾਇਆ ਗਿਆ ਹੈ ਨਗਰ ਕੌਂਸਲ ਸੰਗਰੂਰ ਦੇ ਕਾਰਜ ਸਾਧਕ ਅਫਸਰ ਵੱਲੋਂ ਹੁਕਮ ਨੰ: 3 ਮਿਤੀ 7.7.2020 ਦੀ ਕਾਰਵਾਈ ਨੂੰ 8.7.2020 ਨੂੰ ਡਾਇਰੈਕਟਰ ਸਥਾਨਕ ਸਰਕਾਰ ਦੀ ਪ੍ਰਵਾਨਗੀ ਲੈਣ ਲਈ ਲਿਖਿਆ ਜਾਂਦਾ ਹੈ। ਮਿਤੀ 9.7.2020 ਨੂੰ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਵੱਲੋਂ ਲਿਖਿਆ ਜਾਂਦਾ ਹੈ ਕਿ ਰੂਲਾਂ/ਹਦਾਇਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਨਗਰ ਕੌਂਸਲ ਸੰਗਰੂਰ ਵੱਲੋਂ ਕਾਰਵਾਈ ਕਰ ਲਈ ਜਾਵੇ।

ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਸੰਗਰੂਰ ਦੇ ਜੋ ਪ੍ਰਸ਼ਾਸਨਿਕ ਅਧਿਕਾਰੀ ਐਸ.ਡੀ.ਐਮ. ਹਨ ਜੋ ਕੇ ਇਕ ਇਮਾਨਦਾਰ ਅਫਸਰ ਹਨ ਅਤੇ ਨਗਰ ਕੌਂਸਲ ਸੰਗਰੂਰ ਦੇ ਕੋਲ ਯੋਗ ਸਟਾਫ ਹੈ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਨਗਰ ਸੁਧਾਰ ਟਰੱਸਟ ਤੋਂ ਕੰਮ ਨਾ ਕਰਵਾ ਕੇ ਨਗਰ ਕੌਂਸਲ ਸੰਗਰੂਰ ਪਾਸੋਂ ਹੀ ਡਿਵੈਲਪਮੈਂਟ ਦੇ ਕੰਮ ਕਰਵਾਏ ਜਾਣ, ਅਗਰ ਸਾਡੇ ਮਾਣਯੋਗ ਕੈਬਨਿਟ ਮੰਤਰੀ ਨੂੰ ਨਗਰ ਕੌਂਸਲ ਦੇ ਕਰਮਚਾਰੀਆਂ, ਅਧਿਕਾਰੀਆਂ ਦੇ ਉਪਰ ਵਿਸ਼ਵਾਸ ਨਹੀਂ ਤਾਂ ਨਗਰ ਕੌਂਸਲ ਸੰਗਰੂਰ ਨੂੰ ਜਿੰਦਰਾ ਲਗਵਾ ਦੇਣ।

ਇਸ ਮੌਕੇ ਰਣਦੀਪ ਸਿੰਘ ਦਿਓਲ ਜ਼ਿਲ੍ਹਾ ਪ੍ਰਧਾਨ ਭਾਜਪਾ ਸੰਗਰੂਰ, ਸਰਜੀਵਨ ਜਿੰਦਲ ਸੂਬਾਈ ਆਗੂ ਭਾਜਪਾ, ਮੈਡਮ ਨੀਰੂ ਤੁਲੀ, ਕੋਮਲਦੀਪ ਜੋਸ਼ੀ, ਮੈਡਮ ਮੀਨਾ ਖੋਖਰ, ਲਕਸ਼ਮੀ ਦੇਵੀ, ਰੇਨੂੰ ਗੌੜ, ਦਵਿੰਦਰ ਸਿੰਘ ਬੌਬੀ, ਸੁਰੇਸ਼ ਬੇਦੀ ਤੇ ਪ੍ਰਦੀਪ ਗਰਗ ਤੋਂ ਇਲਾਵਾ ਹੋਰ ਵੀ ਭਾਜਪਾ ਆਗੂ ਮੌਜ਼ੂਦ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ