ਦੇਸ਼

ਕੇਰਲ ‘ਚ ਭਾਜਪਾ ਦਾ ਵਿਰੋਧ ਡੇਅ

BJP, Walksout

ਸੂਬੇ ‘ਚ ਰਾਸ਼ਟਰੀ ਰਾਜ ਮਾਰਗ ਨੂੰ ਰੋਕ ਕੇ ਆਪਣਾ ਵਿਰੋਧ ਜਤਾਉਣਗੇ

ਤੀਰੁਵਨੰਤਪੁਰਮ, ਏਜੰਸੀ

ਕੇਰਲ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਾਰਟੀ ਦੇ ਸੂਬਾ ਸਕੱਤਰ ਦੇ ਸੁਰਿੰਦਰਨ ਨਜ਼ਰਬੰਦੀ ਖਿਲਾਫ ਐਤਵਾਰ ਨੂੰ ‘ਵਿਰੋਧ ਡੇਅ’ ਦੇ ਤੌਰ ‘ਤੇ ਮਨਾਉਣ ਦਾ ਫੈਸਲਾ ਲਿਆ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਨੇ ਸ਼ਨਿੱਚਰਵਾਰ ਰਾਤ ਸਬਰੀਮਾਲਾ ਮੰਦਰ ਜਾਂਦੇ ਸਮੇਂ ਸ਼੍ਰੀ ਸੁਰਿੰਦਰਨ ਨੂੰ ਨੀਲਕਕਾਲ ਨੂੰ ਕਾਬੂ ‘ਚ ਲਿਆ ਸੀ। ਪਾਰਟੀ ਕਰਮਚਾਰੀ ਸੁਰਿੰਦਰਨ ਨੂੰ ਕਾਬੂ ‘ਚ ਕਰੇ ਜਾਣ ਖਿਲਾਫ ਸੂਬੇ ‘ਚ ਰਾਸ਼ਟਰੀ ਰਾਜ ਮਾਰਗ ਨੂੰ ਰੋਕ ਕੇ ਆਪਣਾ ਵਿਰੋਧ ਜਤਾਉਣਗੇ। ਪੁਲਿਸ ਪ੍ਰਧਾਨ ਯਤੀਸ਼ ਚੰਦਰਾ ਦੀ ਅਗਵਾਈ ‘ਚ ਸੁਰਿੰਦਰਨ ਤੇ ਤਰਿਸੁਰ ਜਿਲ੍ਹੇ ਦੇ ਭਾਜਪਾ ਪ੍ਰਧਾਨ ਏ. ਨਾਗੇਸ਼ ਨੂੰ ਕਾਬੂ ‘ਚ ਲੈਣ ਤੋਂ ਬਾਅਦ ਪਟਨਮਥਿੱਟਾ ਜਿਲ੍ਹੇ ਦੇ ਚਿੱਟਰ ਥਾਣਾ ਲਿਜਾਇਆ ਗਿਆ ਤੇ ਇਨ੍ਹਾਂ ਦੋਵਾਂ ਨੂੰ ਕਾਬੂ ‘ਚ ਲਏ ਜਾਣ ਦੇ ਕੁੱਝ ਘੰਟਿਆਂ ਦੇ ਅੰਦਰ ਹੀ ਸੈਂਕੜਿਆਂ ਪਾਰਟੀ ਕਰਮਚਾਰੀ ਥਾਣੇ ਦੇ ਸਾਹਮਣੇ ਇਕੱਠੇ ਹੋ ਗਏ ਅਤੇ ਪ੍ਰਦਰਸ਼ਨ ਕਰਨ ਲੱਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top